18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬੀ.ਕੇ.ਯੂ. ਏਕਤਾ ਉਗਰਾਹਾਂ ਨੇ ਲਹਿਰਾ ਧੂਰਕੋਟ ਦੇ ਕਿਸਾਨ ਦੀ ਆੜ੍ਹਤੀਏ ਵਲੋਂ ਜ਼ਮੀਨ ਦੀ ਕੁਰਕੀ ਕਰਨ ਪੁੱਜੀ ਟੀਮ ਖਾਲੀ ਹੱਥ ਮੋੜੀ <br/>

ਅਜੀਤ ਡੈਸਕ 31-08-2025
ਲਹਿਰਾ ਮੁਹੱਬਤ, 30 ਅਗਸਤ (ਸੁਖਪਾਲ ਸਿੰਘ ਸੁੱਖੀ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਰਾਮਪੁਰਾ ਨੇ ਪਿੰਡ ਲਹਿਰਾ ਧੂਰਕੋਟ ਦੇ ਆਰਥਿਕ ਪੱਖੋਂ ਕਮਜ਼ੋਰ ਤੇ ਪੀੜਿਤ ਕਿਸਾਨ ਸੁਖਪਾਲ ਸਿੰਘ ਦੀ ਆੜ੍ਹਤੀਏ ਵਲੋਂ ਜ਼ਮੀਨ ਦੀ ਕਰਵਾਈ ਜਾ ਰਹੀ ਕੁਰਕੀ ਨੂੰ ਰੋਕ ਦਿੱਤਾ ਹੈ | ਇਸ ਮੌਕੇ ਪਿੰਡ ਪੁੱਜਣ 'ਤੇ ਤਹਿਸੀਲਦਾਰ ਅਮਰਜੀਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਿਸਾਨ ਜਥੇਬੰਦੀ ਵਲੋਂ ਨਾਅਰੇਬਾਜ਼ੀ ਕਰਦਿਆਂ ਜ਼ੋਰਦਾਰ ਵਿਰੋਧ ਕਰਨ ਮਗਰੋਂ ਖਾਲੀ ਹੱਥ ਵਾਪਸ ਜਾਣਾ ਪਿਆ | ਇਸ ਮਾਮਲੇ ਸਬੰਧੀ ਪੀੜਿਤ ਕਿਸਾਨ ਸੁਖਪਾਲ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਤਕਰੀਬਨ 15 ਸਾਲ ਪਹਿਲਾਂ ਆਪਣੇ ਆੜ੍ਹਤੀਏ ਦਰਸ਼ਨ ਸਿੰਘ ਪੁੱਤਰ ਉਜਾਗਰ ਸਿੰਘ ਦੇ ਪੈਸੇ ਮੋੜ ਦਿੱਤੇ ਸਨ | ਪਰ ਆੜ੍ਹਤੀਏ ਵਲੋਂ ਐਨ.ਓ.ਸੀ ਸਰਟੀਫਿਕੇਟ ਤਾਂ ਦੇ ਦਿੱਤਾ ਸੀ ਪਰ ਆਪਣਾ ਦੁਕਾਨ ਨੰਬਰ ਨਹੀਂ ਪਾਇਆ | ਜਦ ਉਕਤ ਕਿਸਾਨ ਨੇ ਅਗਲੇ ਆੜ੍ਹਤੀਏ ਕੋਲ ਸਰਟੀਫਿਕੇਟ ਦਿਖਾਇਆ ਤਾਂ ਪਤਾ ਲੱਗਾ ਕਿ ਉਸ ਨੇ ਦੁਕਾਨ ਨੰਬਰ ਨਹੀਂ ਪਾਇਆ |ਤਾਂ ਗੁੱਸੇ ਵਿੱਚ ਆ ਕੇ ਪੁਰਾਣੇ ਆੜ੍ਹਤੀਏ ਕੋਲ ਗਿਆ ਤੇ ਆੜ੍ਹਤੀਏ ਨੂੰ ਕਿਹਾ ਕਿ ਕਿਸਾਨ ਦਾ ਤੁਹਾਡੇ ਨਾਲ ਨੌਂਹ ਮਾਸ ਦਾ ਰਿਸ਼ਤਾ ਹੈ | ਤੁਸੀਂ ਉਸ ਰਿਸ਼ਤੇ 'ਤੇ ਇੱਕ ਕਾਲਾ ਦਾਗ ਹੋ | ਤੁਸੀਂ ਰਕਮ ਲੈ ਕੇ ਧੋਖਾ ਕਰ ਰਹੇ ਹੋ ਗੁੱਸੇ 'ਚ ਆ ਕੇ ਸਰਟੀਫਿਕੇਟ ਉਨ੍ਹਾਂ ਦੀ ਦੁਕਾਨ 'ਤੇ ਹੀ ਸੁੱਟ ਦਿੱਤਾ | ਆੜ੍ਹਤੀਏ ਨੇ ਜੋ ਪਹਿਲਾਂ ਸੁਖਪਾਲ ਸਿੰਘ ਅਤੇ ਉਸ ਦੀ ਸਵ. ਮਾਤਾ ਕੋਲੋਂ ਦਸਤਖ਼ਤ ਖਾਲੀ ਪ੍ਰੋਨਟਾਂ 'ਤੇ ਕਰਵਾਏ ਸੀ, ਉਨ੍ਹਾਂ ਖਾਲੀ ਪ੍ਰਨੋਟਾਂ 'ਤੇ ਰਕਮ ਭਰਕੇ ਕੇਸ ਦਰਜ ਕੀਤਾ | ਫੂਲ ਅਦਾਲਤ 'ਚੋਂ ਕਿਸਾਨ ਸੁਖਪਾਲ ਸਿੰਘ ਕੇਸ ਜਿੱਤ ਗਿਆ ਸੀ | ਪਰ ਆੜ੍ਹਤੀਏ ਨੇ ਉੱਪਰਲੀ ਅਦਾਲਤ 'ਚ ਕੇਸ ਪਾਇਆ, ਹੁਣ ਜਿੱਥੋਂ ਜ਼ਮੀਨ ਦੀ ਕੁਰਕੀ ਦੇ ਆਦੇਸ਼ ਹੋਏ | ਆੜ੍ਹਤੀਏ ਨੂੰ ਆੜ੍ਹਤ ਦਾ ਕੰਮ ਛੱਡੇ ਨੂੰ ਵੀ ਕਾਫੀ ਸਾਲ ਹੋ ਗਏ ਹਨ | ਦੋਵੇਂ ਲਹਿਰਾ ਧੂਰਕੋਟ ਦੇ ਹੀ ਰਹਿਣ ਵਾਲੇ ਹਨ | ਪੀੜਿਤ ਕਿਸਾਨ ਸੁਖਪਾਲ ਸਿੰਘ ਆਰਥਿਕ ਪੱਖੋਂ ਟੁੱਟਿਆ ਹੋਇਆ ਹੈ, 10 ਕਨਾਲਾਂ ਜ਼ਮੀਨ ਵਾਲਾ ਇੱਕ ਗਰੀਬ ਕਿਸਾਨ ਹੈ | ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ ਝੁੰਡਾਂ, ਰਾਮ ਸਿੰਘ ਕੋਟਗੁਰੂ, ਗੁਲਾਬ ਸਿੰਘ ਜਿਉਂਦ, ਨਛੱਤਰ ਸਿੰਘ ਢੱਡੇ, ਗੁਰਮੇਲ ਸਿੰਘ ਢੱਡੇ, ਜਸਕਰਨ ਕੋਟਗੁਰੂ, ਪਰਮਪਾਲ ਜੰਡੀਆਂ, ਲਖਵੀਰ ਸਿੰਘ, ਜਗਜੀਤ ਸਿੰਘ, ਭੋਲਾ ਸਿੰਘ ਲਹਿਰਾ ਧੂਰਕੋਟ, ਗੁਰਵਿੰਦਰ ਸਿੰਘ ਸਿੱਧੂ, ਅਮਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

ਪਿਛਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ 6000 ਪਾਣੀ ਦੀਆਂ ਬੋਤਲਾਂ ਭੇਜੀਆਂ <br/> ਅਗਲੀ ਖ਼ਬਰ ਪ੍ਰਦੀਪ ਕੁਮਾਰ ਨੇ ਤੁੰਗਵਾਲੀ ਸਕੂਲ ਵਿਖੇ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।