18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਲੂਕਾ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਸਾਂਝੇ ਤੌਰ ਹੜ੍ਹ ਪੀੜਤਾਂ ਦੀ ਮਦਦ ਦਾ ਸੱਦਾ <br/>

ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ¢ <br/> 31-08-2025
ਭਗਤਾ ਭਾਈਕਾ, 30 ਅਗਸਤ (ਸੁਖਪਾਲ ਸਿੰਘ ਸੋਨੀ)- ਮਾਨਵਤਾ ਦੀ ਸੇਵਾ ਤੇ ਲੋੜਵੰਦ ਦੀ ਮੱਦਦ ਦਾ ਜਜ਼ਬਾ ਪੰਜਾਬ ਤੇ ਪੰਜਾਬੀਆਂ ਦੇ ਹੀ ਹਿੱਸੇ ਆਇਆ ਹੈ ਪਰ ਲੋੜ ਪੈਣ 'ਤੇ ਪੰਜਾਬੀਆਂ ਦੀ ਬਾਂਹ ਕੋਈ ਨਹੀਂ ਫੜਦਾ¢ ਇੰਨਾ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸਾਬਕਾ ਕੈਬਨਿਟ ਸਿਕੰਦਰ ਸਿੰਘ ਮਲੂਕਾ ਨੇ ਹੜ ਪੀੜਤਾਂ ਦੀ ਇੱਕ ਜੁੱਟ ਹੋ ਕੇ ਮੱਦਦ ਕਰਨ ਦਾ ਸੱਦਾ ਦਿੰਦਿਆਂ ਕੀਤਾ¢
ਮਲੂਕਾ ਨੇ ਕਿਹਾ ਕੇ ਮਾਝੇ ਦੁਆਬੇ ਦੇ ਕਈ ਜ਼ਿਲਿ੍ਹਆਂ ਤੋਂ ਇਲਾਵਾ ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ਦੇ ਪਿੰਡ ਹੜ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ¢ ਇਸ ਖ਼ਿੱਤੇ ਚ ਫ਼ਸਲਾਂ ਦੇ ਨਾਲ ਨਾਲ ਪਿੰਡਾਂ ਚ ਘਰ ਤੇ ਪਸ਼ੂਆਂ ਦਾ ਬਹੁਤ ਨੁਕਸਾਨ ਹੋਇਆ ਬਿਨ੍ਹਾਂ ਸ਼ੱਕ ਪੰਜਾਬੀ ਹਰ ਲੋੜਵੰਦ ਦੀ ਮੱਦਦ ਲਈ ਤਿਆਰ ਰਹਿੰਦੇ ਹਨ¢ ਸੂਬੇ ਦੀਆਂ ਸਮਾਜ ਸੇਵੀ ਸੰਸਥਾਵਾਂ ਰਾਜਨੀਤਕ ਪਾਰਟੀਆਂ 'ਤੇ ਵਿਸ਼ੇਸ਼ ਤੌਰ 'ਤੇ ਐਸ.ਜੀ.ਪੀ.ਸੀ. ਹੜ ਪੀੜਤ ਲੋਕਾਂ ਦੀ ਦਿਨ-ਰਾਤ ਸੇਵਾ ਕਰ ਰਹੇ ਹਨ¢ ਹੜ ਪੀੜਤਾਂ ਦੀ ਮੱਦਦ ਲਈ ਵਿਉਂਤ ਵੰਦੀ ਜ਼ਰੂਰੀ ਹੈ¢ ਕਈ ਪਿੰਡਾਂ 'ਚ ਲੋੜ ਤੋਂ ਵੱਧ ਰਾਸ਼ਨ ਤੇ ਹੋਰ ਸਮੱਗਰੀ ਪਹੁੰਚ ਜਾਂਦੀ ਹੈ, ਕਈ ਪਿੰਡਾਂ 'ਚ ਕੋਈ ਨਹੀਂ ਜਾਂਦਾ¢ ਇਸ ਤੋਂ ਇਲਾਵਾ ਹੜ ਪੀੜਤਾਂ ਨੂੰ ਕਿਸ ਪਿੰਡ 'ਚ ਤੇ ਕਿਸ ਤਰ੍ਹਾਂ ਦੀ ਮੱਦਦ ਦੀ ਲੋੜ ਹੈ¢ ਉਸ ਸਬੰਧੀ ਕੋਈ ਨਿਸ਼ਾਨਦੇਹੀ ਨਹੀਂ ਕੀਤੀ ਜਾਂਦੀ¢ ਮਲੂਕਾ ਨੇ ਸਾਰੀਆਂ ਹੀ ਰਾਜਨੀਤਕ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਨੰੂ ਅਪੀਲ ਕੀਤੀ ਕੇ ਰਾਜਨੀਤੀ ਤੋਂ ਉੱਪਰ ਉੱਠ ਕੇ ਹੜ ਪੀੜਤਾਂ ਦੀ ਮੱਦਦ ਲਈ ਇਕਜੱੁਟ ਹੋ ਕੇ ਕੰਮ ਕਰਨ ਦੀ ਲੋੜ ਹੈ¢ ਮਲੂਕਾ ਨੇ ਕਿਹਾ ਕੇ ਮਾਲਵੇ ਖੇਤਰ 'ਚੋਂ 25 25 ਪਿੰਡਾਂ ਨੂੰ ਰੁਲ ਕੇ ਇਕ-ਇਕ ਹੜ ਪੀੜਤ ਪਿੰਡ ਨੂੰ ਗੋਦ ਲੈਣਾ ਚਾਹੀਦਾ ਹੈ¢ ਪਿੰਡਾਂ ਚ ਘਰਾਂ, ਫ਼ਸਲਾਂ ਤੇ ਪਸ਼ੂਆਂ ਦੇ ਹੋਏ ਨੁਕਸਾਨ ਦੀ ਪੂਰਤੀ ਲਈ ਪੂਰੀ ਜਾਣਕਾਰੀ ਇਕੱਠੀ ਕਰ ਮੱਦਦ ਕੀਤੀ ਜਾਵੇ¢ ਸੂਬਾ ਸਰਕਾਰ ਤੇ ਸਵਾਲ ਖੜੇ ਕਰਦਿਆਂ ਮਲੂਕਾ ਨੇ ਕਿਹਾ ਕੇ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਨਾਕਾਫ਼ੀ ਹਨ¢ ਕੇਂਦਰ ਸਰਕਾਰ ਨੂੰ ਵੀ ਤੁਰੰਤ ਪੰਜਾਬ ਲਈ ਵਿਸ਼ੇਸ਼ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ¢

ਪਿਛਲੀ ਖ਼ਬਰ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਆਰਥਿਕ ਮਦਦ ਕਰੇ- ਬਲਦੇਵ ਸਿੰਘ ਆਕਲੀਆ <br/> ਅਗਲੀ ਖ਼ਬਰ ਹੜ੍ਹ ਪੀੜਤਾਂ ਦੀ ਮਦਦ ਲਈ 6000 ਪਾਣੀ ਦੀਆਂ ਬੋਤਲਾਂ ਭੇਜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।