18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਆਰਥਿਕ ਮਦਦ ਕਰੇ- ਬਲਦੇਵ ਸਿੰਘ ਆਕਲੀਆ <br/>

ਅਜੀਤ ਡੈਸਕ 31-08-2025
ਮਹਿਮਾ ਸਰਜਾ, 30 ਅਗਸਤ (ਬਲਦੇਵ ਸੰਧੂ)- ਵਿਧਾਨ ਸਭਾ ਹਲਕਾ ਭੁੱਚੋ ਦੇ ਅਧੀਨ ਪੈਂਦੇ ਮੰਡਲ ਮਹਿਮਾ ਸਰਜਾ ਦੇ ਭਾਰਤੀ ਜਨਤਾ ਪਾਰਟੀ ਦੇ ਸਮੂਹ ਵਰਕਰਾਂ ਅਤੇ ਅਹੁਦੇਦਾਰਾਂ ਦੀ ਇਕ ਮੀਟਿੰਗ ਸਾਬਕਾ ਮੰਡਲ ਪ੍ਰਧਾਨ ਕਿਰਨਦੀਪ ਸਿੰਘ ਬਰਾੜ ਦੇ ਗ੍ਰਹਿ ਵਿਖੇ ਜ਼ਿਲ੍ਹਾ ਬਠਿੰਡਾ ਦੇ ਭਾਜਪਾ ਐਸ ਸੀ ਮੋਰਚਾ ਦੇ ਪ੍ਰਧਾਨ ਅਤੇ ਹਲਕਾ ਭੁੱਚੋ ਦੇ ਇੰਚਾਰਜ ਬਲਦੇਵ ਸਿੰਘ ਆਕਲੀਆ ਦੀ ਅਗਵਾਈ ਹੇਠ ਹੋਈ¢ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਦੇਵ ਸਿੰਘ ਆਕਲੀਆ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਸਰਹੱਦੀ ਜ਼ਿਲਿ੍ਹਆਂ ਦੇ ਲੋਕਾਂ ਦੀ ਜਾਨ ਮਾਲ, ਫ਼ਸਲਾਂ ਅਤੇ ਪਸ਼ੂ ਡੰਗਰ ਦਾ ਬਹੁਤ ਜ਼ਿਆਦਾ ਸਾਨ ਹੋ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਆਰਥਿਕ ਮੱਦਦ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ¢ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਖੁੱਲ੍ਹਦਿਲੀ ਨਾਲ ਆਰਥਿਕ ਮੱਦਦ ਕਰੇ¢ ਇਸ ਮÏਕੇ ਸ੍ਰੀ ਆਕਲੀਆ ਨੇ ਭਾਜਪਾ ਵਰਕਰਾਂ ਅਤੇ ਆਗੂਆਂ ਨੂੰ ਆਪਣੇ ਵਿੱਤ ਮੁਤਾਬਿਕ ਰਾਸ਼ਨ, ਚਾਰਾ ਅਤੇ ਹੋਰ ਸਮੱਗਰੀ ਇਕੱਠੀ ਕਰਕੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ¢ ਇਸ ਮੀਟਿੰਗ ਵਿੱਚ ਭਾਜਪਾ ਵਰਕਰਾਂ ਨੂੰ ਆਉਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਲਈ ਤਿਆਰ ਰਹਿਣ ਦਾ ਸੱਦਾ ਵੀ ਦਿੱਤਾ¢ ਇਸ ਮੀਟਿੰਗ ਵਿੱਚ ਇੱਕ ਨਿੰਦਾ ਪ੍ਰਸਤਾਵ ਪੇਸ਼ ਕਰਕੇ ਭਾਜਪਾ ਵਰਕਰਾਂ ਵੱਲੋਂ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਦੇਣ ਸਬੰਧੀ ਲਗਾਏ ਜਾ ਰਹੇ ਕੈਂਪਾਂ ਨੂੰ ਪੰਜਾਬ ਸਰਕਾਰ ਵੱਲੋਂ ਪੁਲਿਸ ਤੰਤਰ ਰਾਹੀਂ ਜਬਰੀ ਬੰਦ ਕਰਨ ਦੀ ਨਿਖੇਧੀ ਵੀ ਕੀਤੀ¢ ਇਸ ਮÏਕੇ ਇਕਬਾਲ ਸਿੰਘ ਕਿਲੀ ਮੀਤ ਪ੍ਰਧਾਨ ਕਿਸਾਨ ਮੋਰਚਾ, ਬਲਵਿੰਦਰ ਸਿੰਘ ਸੰਮਤੀ ਮੈਂਬਰ ਬਰਕੰਦੀ, ਸੁਖਜਿੰਦਰ ਸਿੰਘ ਕੋਠੇ ਨਾਥੀਆਣਾ, ਪਾਲਾ ਅਬਲੂ,ਪੱਪੂ ਸਿੰਘ ਨਾਹਰ, ਪੁੰਨੂ ਸਿੰਘ ਗੰਗਾ, ਰਿੰਪੀ ਸ਼ਰਮਾ ਮਹਿਮਾ ਸਰਜਾ, ਗਿਆਨ ਚੰਦ ਮਹਿਮਾ ਸਰਕਾਰੀ, ਲਖਵੀਰ ਸਿੰਘ ਕਾਲਾ ਆਕਲੀਆ, ਗੁਰਪ੍ਰੀਤ ਸਿੰਘ ਮਹਿਮਾ ਸਰਜਾ, ਜਸਵੀਰ ਸਿੰਘ ਮੰਜ਼ਿਲ, ਨਿਰਮਲ ਸਿੰਘ ਅਬਲੂ, ਸੁਖਜਿੰਦਰ ਸਿੰਘ ਕੋਠੇ ਨੱਥਾ ਸਿੰਘ, ਰੇਸ਼ਮ ਸਿੰਘ ਅਬਲੂ, ਲਾਭ ਸਿੰਘ ਕੋਠੇ ਨਾਥੀਆਣਾ, ਪਿਰਥਾ ਸਿੰਘ ਕੋਠੇ ਇੰਦਰ ਸਿੰਘ, ਇਕਬਾਲ ਸ਼ਾਹ ਅਬਲੂ, ਸੁਖਦੇਵ ਸਿੰਘ ਗੰਗਾ, ਸਿਕੰਦਰ ਸਿੰਘ ਬਲਾਹੜ ਮਹਿਮਾ, ਸੱਤਪਾਲ ਸ਼ਰਮਾ ਪੰਚ, ਗੁਰਪਿਆਰ ਸਿੰਘ ਪੰਚ, ਰਾਜਵਿੰਦਰ ਸਿੰਘ ਪੰਚ, ਡਾਕਟਰ ਜੋਬਨਜੀਤ ਸਿੰਘ, ਹਰਭਜਨ ਸਿੰਘ ਸਮੇਤ ਹੋਰ ਬਹੁਤ ਸਾਰੇ ਵਰਕਰ ਅਤੇ ਆਗੂ ਮÏਜੂਦ ਸਨ¢

ਪਿਛਲੀ ਖ਼ਬਰ ਪੰਜਾਬ ਸਰਕਾਰ ਤੋਂ ਧਾਨਕ ਸਮਾਜ ਵੈਲਫ਼ੇਅਰ ਬੋਰਡ ਦਾ ਗਠਨ ਕਰਨ ਦੀ ਮੰਗ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ-ਪੱਤਰ <br/>... ਅਗਲੀ ਖ਼ਬਰ ਮਲੂਕਾ ਵਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਸਾਂਝੇ ਤੌਰ ਹੜ੍ਹ ਪੀੜਤਾਂ ਦੀ ਮਦਦ ਦਾ ਸੱਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।