17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਰਾਸ਼ਟਰੀ ਖੇਡ ਦਿਵਸ ਮੌਕੇ ਕੇਂਦਰੀ ਯੂਨੀਵਰਸਿਟੀ 'ਚ ਖੇਡ ਮੀਟ <br/>

ਅਜੀਤ ਡੈਸਕ 31-08-2025
ਬਠਿੰਡਾ, 30 ਅਗਸਤ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਹਾਕੀ ਦੇ ਮਹਾਨ ਖਿਡਾਰੀ ਮੇਜਰ ਧਿਆਨਚੰਦ ਦੇ ਜਨਮ ਦਿਹਾੜੇ ਨੂੰ ਰਾਸ਼ਟਰੀ ਖੇਡ ਦਿਵਸ ਵਜੋਂ ਉਤਸ਼ਾਹ ਨਾਲ ਮਨਾਇਆ | ਇਸ ਮੌਕੇ 'ਤੇ ਅਕਾਦਮਿਕ ਸੈਸ਼ਨ 2025-26 ਲਈ ਇੰਟਰਾਮਿਊਰਲ ਸਪੋਰਟਸ ਮੀਟ ਦਾ ਰਸਮੀ ਉਦਘਾਟਨ ਵੀ ਕੀਤਾ ਗਿਆ | ਸਮਾਰੋਹ ਵਿਚ ਵਾਇਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸ਼ਾਦ ਤਿਵਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖੇਡ ਮੀਟ ਦਾ ਉਦਘਾਟਨ ਕੀਤਾ | ਇਸ ਸਮਾਰੋਹ ਵਿਚ ਡੀਨ ਇੰਚਾਰਜ ਅਕੈਡਮਿਕ ਪ੍ਰੋ: ਰਾਮਕਿ੍ਸ਼ਨ ਵੁਸੀਰਿਕਾ ਸਨਮਾਨਿਤ ਮਹਿਮਾਨ ਅਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਸੰਜੀਵ ਠਾਕੁਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ | ਸਮਾਰੋਹ ਦੀ ਸ਼ੁਰੂਆਤ ਮੇਜਰ ਧਿਆਨ ਚੰਦ ਦੀ ਤਸਵੀਰ ਅੱਗੇ ਪੁਸ਼ਪਾਂਜਲੀ ਭੇਟ ਕਰਕੇ ਹੋਈ, ਜਿਸ ਰਾਹੀਂ ਭਾਰਤੀ ਹਾਕੀ ਅਤੇ ਖੇਡਾਂ ਵਿਚ ਉਨ੍ਹਾਂ ਦੇ ਅਨਮੋਲ ਯੋਗਦਾਨ ਨੂੰ ਸ਼ਰਧਾਂਜਲੀ ਦਿੱਤੀ | ਇਸ ਤੋਂ ਬਾਅਦ ਵਾਈਸ ਚਾਂਸਲਰ ਪ੍ਰੋ. ਤਿਵਾਰੀ ਨੇ ਖੇਡ ਮੀਟ ਦਾ ਰਸਮੀ ਉਦਘਾਟਨ ਕੀਤਾ ਅਤੇ ਬੈਡਮਿੰਟਨ, ਆਰਮ ਰੈਸਲਿੰਗ ਅਤੇ ਨੈੱਟਬਾਲ ਸ਼ੂਟਿੰਗ ਦੇ ਪ੍ਰਦਰਸ਼ਨੀ ਮੁਕਾਬਲਿਆਂ ਵਿਚ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ | ਉਦਘਾਟਨ ਦਿਵਸ ਦੀਆਂ ਮੁੱਖ ਝਲਕੀਆਂ: ਪਹਿਲੇ ਦਿਨ ਹੋਏ ਖੇਡ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਭਾਗ ਲਿਆ | ਆਰਮ ਰੈਸਲਿੰਗ 'ਚ ਲਗਭਗ 100 ਵਿਦਿਆਰਥੀਆਂ ਨੇ ਪੰਜ ਭਾਰ ਵਰਗਾਂ ਵਿਚ ਆਪਣੀ ਤਾਕਤ ਅਜ਼ਮਾਈ | ਨੈੱਟਬਾਲ ਸ਼ੂਟਿੰਗ 'ਚ ਕਰੀਬ 50 ਵਿਦਿਆਰਥੀਆਂ ਨੇ ਆਪਣੀ ਨਿਪੁੰਨਤਾ ਅਤੇ ਸ਼ੁੱਧਤਾ ਦਿਖਾਈ | ਬੈਡਮਿੰਟਨ 'ਚ ਕੁੱਲ 130 ਵਿਦਿਆਰਥੀਆਂ ਨੇ ਮਿਕਸਡ ਡਬਲਜ਼, ਪੁਰਸ਼ ਡਬਲਜ਼ ਅਤੇ ਮਹਿਲਾ ਡਬਲਜ਼ ਵਿਚ ਹਿੱਸਾ ਲਿਆ | ਆਪਣੇ ਸੰਬੋਧਨ ਵਿਚ ਵਾਇਸ-ਚਾਂਸਲਰ ਪ੍ਰੋ. ਤਿਵਾਰੀ ਨੇ ਮੇਜਰ ਧਿਆਨ ਚੰਦ ਨੂੰ ਭਾਰਤੀ ਖੇਡ ਇਤਿਹਾਸ ਦੇ ਮਹਾਨਤਮ ਖਿਡਾਰੀਆਂ ਵਿਚੋਂ ਇਕ ਦੱਸਿਆ ਅਤੇ ਕਿਹਾ ਕਿ ਖੇਡਾਂ ਜੀਵਨ ਵਿਚ ਸਿਹਤ, ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੀ ਜੀਵਨ ਸ਼ੈਲੀ ਦਾ ਅਟੁੱਟ ਹਿੱਸਾ ਬਣਾਉਣ | ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਅਤੇ ਸਪੋਰਟਸ ਇੰਚਾਰਜ ਡਾ: ਸੰਜੀਵ ਕੁਮਾਰ ਮੰਡੇਰ ਨੇ ਵਾਇਸ ਚਾਂਸਲਰ, ਮਹਿਮਾਨਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਦੀ ਸਫ਼ਲਤਾ ਵਿਚ ਵਿਭਾਗ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਹਰੇਕ ਕਿੱਤੇ ਦੀ ਸ਼ੁਰੂਆਤ ਲਈ ਤਕਨੀਕੀ ਜਾਣਕਾਰੀ ਦਾ ਹੋਣਾ ਜ਼ਰੂਰੀ-ਮੁਹੰਮਦ ਊਵੈਸ ਮੋਹਾਲੀ <br/> ਅਗਲੀ ਖ਼ਬਰ ਪੰਜਾਬ ਸਰਕਾਰ ਤੋਂ ਧਾਨਕ ਸਮਾਜ ਵੈਲਫ਼ੇਅਰ ਬੋਰਡ ਦਾ ਗਠਨ ਕਰਨ ਦੀ ਮੰਗ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ-ਪੱਤਰ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।