ਮਲੇਰਕੋਟਲਾ, 30 ਅਗਸਤ (ਮੁਹੰਮਦ ਹਨੀਫ਼ ਥਿੰਦ) - ਅੱਜ ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਇੰਸਟੀਚਊਸ਼ਨ ਇਨੋਵੇਸ਼ਨ ਸੈਲ ਵੱਲੋਂ 'ਡਰੀਮ ਕ੍ਰੀਏਟ ਲੀਡ, ਏ-ਜਰਨੀ ਇਨ-ਟੂ ਇਨੋਵੇਸ਼ਨ ਐਂਡ ਇੰਟਰ-ਪ੍ਰੀ-ਨਿਊਰੋਸ਼ਿਪ' ਵਿਸ਼ੇ ਤੇ ਕਾਰਜਕਾਰੀ ਪਿ੍ੰਸੀਪਲ/ਡੀ.ਡੀ.ਓ. ਡਾ.ਮੀਨੂੰ, ਕਾਰਜਕਾਰੀ ਪਿ੍ੰਸੀਪਲ ਅਰਵਿੰਦ ਕੌਰ ਮੰਡ ਐਸੋਸੀਏਟ ਪ੍ਰੋਫੈਸਰ, ਸਹਾਇਕ ਪ੍ਰੋਫੈਸਰ ਹਰਗੁਰਪ੍ਰਤਾਪ ਸਿੰਘ ਅਤੇ ਆਈ.ਆਈ.ਸੀ ਕਨਵੀਨਰ ਸ੍ਰੀਮਤੀ ਡਾ. ਜ਼ਿਆ ਜਮਾਲ ਦੀ ਅਗਵਾਈ ਹੇਠ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮੁਹੰਮਦ ਓਵੈਸ ਫਾਊਾਡਰ ਪੀ.ਐਚ.ਸੀ. ਮੋਹਾਲੀ ਮੁੱਖ ਮਹਿਮਾਨ ਵਜੋਂ ਤਸ਼ਰੀਫ਼ ਲਿਆਏ | ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਹੰਮਦ ਓਵੈਸ ਨੇ ਨਵੀਨੀਕਰਨ ਅਤੇ ਉਦਮਤਾ ਵੱਲ ਪੋ੍ਰਤਸਾਹਿਤ ਕਰਨ ਲਈ ਵੱਖ-ਵੱਖ ਉਦਾਹਰਨਾਂ ਦਿੰਦਿਆਂ ਕਿਹਾ ਕਿ ਅੱਜ ਸਮਾਜ ਵਿਚ ਸਭ ਕਿੱਤੇ ਆਰਟੀਫੀਸੀਅਲ ਇੰਟੈਲੀਜੈਨਸ ਤੇ ਨਿਰਭਰ ਹਨ ਅਤੇ ਸਮਾਜਿਕ ਸਮੱਸਿਆਵਾਂ ਨਾਲ ਵੀ (ਏ.ਆਈ) ਨਾਲ ਨਜਿੱਠਿਆ ਜਾ ਸਕਦਾ ਹੈ | ਉਨ੍ਹਾਂ ਨੇ ਕਿਹਾ ਕਿ ਹਰ ਕਿੱਤੇ ਦੀ ਸ਼ੁਰੂਆਤ ਲਈ ਤਕਨੀਕੀ ਜਾਣਕਾਰੀ ਦਾ ਹੋਣਾ ਅਤੇ ਨਵੀਂ ਸੋਚ ਤੇ ਜੋਖ਼ਮ ਲੈਣ ਦੀ ਸਮਰੱਥਾ ਹੋਣੀ ਬਹੁਤ ਜ਼ਰੂਰੀ ਹੈ | ਪਿ੍ੰਸੀਪਲ ਅਤੇ ਆਈ.ਆਈ.ਸੀ. ਕਨਵੀਨਰ ਵਲੋਂ ਮੁਹੰਮਦ ਓਵੈਸ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰੋ.ਅਲੋਕ ਸ਼ੁਕਲਾ, ਪ੍ਰੋ.ਪਰਮਜੀਤ ਸਿੰਘ ਢਿੱਲੋਂ, ਪ੍ਰੋ. ਮੁਹੰਮਦ ਅਨਵਰ, ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਬਲਜਿੰਦਰ ਕੌਰ, ਪ੍ਰੋ. ਸ਼ਾਹਿਦਾ ਅਤੇ ਪ੍ਰੋ. ਸੁਖਵੀਰ ਸਿੰਘ (ਸਾਰੇ ਸਹਾਇਕ ਪ੍ਰੋਫੈਸਰ) ਹਾਜ਼ਰ ਸਨ |