17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਸਰਵਹਿੱਤਕਾਰੀ ਸਕੂਲ ਵਿਖੇ ਵਾਤਾਵਰਨ ਸੁਰੱਖਿਆ ਸੰਬੰਧੀ ਬੂਟੇ ਵੰਡੇ <br/>

ਅਜੀਤ ਡੈਸਕ 31-08-2025
ਰਾਮਪੁਰਾ ਫੂਲ, 30 ਅਗਸਤ (ਹੇਮੰਤ ਕੁਮਾਰ ਸ਼ਰਮਾ)-ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਵਿਖੇ ਬੂਟੇ ਵੰਡ ਪ੍ਰੋਗਰਾਮ ਤਹਿਤ, ਵਿਦਿਆ ਭਾਰਤੀ ਵਲੋਂ ਨਿਯੱੁਕਤ ਪੰਜਾਬ ਰਾਜ ਵਾਤਾਵਰਣ ਕੋਆਰਡੀਨੇਟਰ ਰਪਿੰਦਰ ਪਟਿਆਲ ਨੇ ਬਠਿੰਡਾ ਡਵੀਜ਼ਨ ਦਾ ਦੌਰਾ ਕਰਨ ਵਾਲੇ ਸਾਰੇ ਅਧਿਕਾਰੀਆਂ ਅਤੇ ਮਹਿਮਾਨਾਂ ਨੂੰ ਸਵੈ-ਉਗਾਈ ਗਈ ਡਰੇਸੀਨਾ ਟਰਾਈਫਾਸੀਆਟ ਬੂਟੇ ਭੇਂਟ ਕੀਤੇ | ਇਹ ਸਾਰੇ ਬੂਟੇ ਸੁਭਾਸ਼ ਮਹਾਜਨ, ਡਾ. ਨਵਦੀਪ ਸ਼ੇਖਰ ਅਤੇ ਡਾ: ਗਗਨਦੀਪ ਪਰਾਸ਼ਰ ਦੀ ਨਿਗਰਾਨੀ ਹੇਠ ਕੌਸ਼ਲ ਵਿਕਾਸ ਪ੍ਰੋਗਰਾਮ ਤਹਿਤ ਤਿਆਰ ਕੀਤੇ ਗਏ ਹਨ | ਇਸ ਮੌਕੇ ਵਿਦਿਆ ਭਾਰਤੀ, ਪੰਜਾਬ ਦੇ ਸੰਗਠਨ ਮੰਤਰੀ ਰਾਜੇਂਦਰ, ਜਨਰਲ ਸਕੱਤਰ ਸੰਦੀਪ ਧੂੜੀਆ, ਅਕਾਦਮਿਕ ਮੁਖੀ ਅਤੇ ਵਿਭਾਗ ਸਕੱਤਰ ਡਾ: ਗਗਨਦੀਪ ਪਰਾਸ਼ਰ ਨੇ ਸਕੂਲ ਦੇ ਵਿਹੜੇ ਵਿਚ ਵਿਦਿਆ ਭਾਰਤੀ ਪੰਜਾਬ ਪ੍ਰਾਂਤ ਦੁਆਰਾ ਸਥਾਪਿਤ ਨਰਸਰੀ ਦਾ ਵੀ ਨਿਰੀਖਣ ਕੀਤਾ | ਅੰਤ ਵਿਚ ਸਕੂਲ ਦੇ ਪਿ੍ੰਸੀਪਲ ਰਪਿੰਦਰ ਪਟਿਆਲ, ਕੌਸ਼ਲ ਵਿਕਾਸ ਮੁਖੀ ਦੀਦੀ ਨਿਰਮਲਜੀਤ ਕੌਰ ਅਤੇ ਸਥਾਨਕ ਸਕੂਲ ਪ੍ਰਬੰਧਨ ਕਮੇਟੀ ਨੇ ਆਏ ਸਾਰੇ ਮਹਿਮਾਨਾਂ

ਪਿਛਲੀ ਖ਼ਬਰ ਗੁਲਾਬਗੜ੍ਹ ਵਾਸੀਆਂ ਨੇ ਪਿੰਡ ਦੇ ਕਲੱਬਾਂ ਦੀ ਮਦਦ ਨਾਲ ਹੜ੍ਹ ਪੀੜ੍ਹਤਾਂ ਲਈ ਰਸਦ ਭੇਜੀ <br/> ਅਗਲੀ ਖ਼ਬਰ ਰਾਤ ਨੂੰ ਵਾਹਨਾਂ 'ਚੋਂ ਤੇਲ ਚੋਰੀ ਕਰ ਕੇ ਅੱਗੇ ਵੇਚਣ ਵਾਲਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।