17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਹਿਮਣ ਜੱਸਾ ਦੇ ਪੰਚਾਇਤ ਮੈਂਬਰਾਂ ਸਮੇਤ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ ਹੋਣ ਨਾਲ ਭਾਜਪਾ ਦੇ ਹੱਥ ਮਜ਼ਬੂਤ-ਮਲੂਕਾ <br/>

ਅਜੀਤ ਡੈਸਕ 31-08-2025
ਸੀਂਗੋ ਮੰਡੀ, 30 ਅਗਸਤ (ਲੱਕਵਿੰਦਰ ਸ਼ਰਮਾ)-ਅੱਜ ਵਿਧਾਨ ਸਭਾ ਹਲਕਾ ਤਲਵੰਡੀ ਸਾਬੋ 'ਚ ਭਾਜਪਾ ਦੇ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ 'ਚ ਬਹਿਮਣ ਜੱਸਾ ਦੇ ਤਿੰਨ ਮÏਜੂਦਾ ਪੰਚਾਇਤ ਮੈਂਬਰ ਆਪਣੇ ਦੋ ਦਰਜਨ ਤੋਂ ਵੱਧ ਸਮਰਥਕ ਪਰਿਵਾਰਾਂ ਸਮੇਤ ਭਾਜਪਾ 'ਚ ਪੰਚ ਰੇਸ਼ਮ ਸਿੰਘ, ਰਣਧੀਰ ਸਿੰਘ ਪੰਚ ਅਤੇ ਰਾਜਵਿੰਦਰ ਸਿੰਘ ਪੰਚ ਨਾਲ ਪਾਰਟੀ 'ਚ ਸ਼ਾਮਿਲ ਹੋ ਗਏ ਜਿਨ੍ਹਾਂ ਨੂੰ ਗੁਰਪ੍ਰੀਤ ਸਿੰਘ ਮਲੂਕਾ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮਲੂਕਾ ਨੇ ਕਿਹਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਭਾਜਪਾ 'ਚ ਸ਼ਾਮਿਲ ਹੋ ਰਹੇ ਹਨ ਭਾਜਪਾ ਨੂੰ ਮੈਂਬਰਸ਼ਿਪ ਅਭਿਆਨ ਦੌਰਾਨ ਭਰਵਾਂ ਹੁੰਗਾਰਾ ਮਿਲਿਆ ਸੀ ਸ਼ਹਿਰੀ ਖੇਤਰ 'ਚ ਭਾਜਪਾ ਪਹਿਲਾਂ ਹੀ ਮਜ਼ਬੂਤ ਸੀ ਤੇ ਹੁਣ ਪੇਂਡੂ ਖੇਤਰ 'ਚ ਵੀ ਭਾਜਪਾ ਨੂੰ ਸਮਰਥਨ ਮਿਲ ਰਿਹਾ ਹੈ ਮਲੂਕਾ ਨੇ ਕਿਹਾ ਕੇ ਭਾਜਪਾ ਦੀ ਮੂਲ ਵਿਚਾਰਧਾਰਾ ਸਭ ਦਾ ਸਾਥ ਸਭ ਦਾ ਵਿਕਾਸ ਨੂੰ ਅੱਗੇ ਵਧਾਉਣ ਲਈ ਪਿੰਡਾਂ 'ਚ ਲੋਕ ਸੇਵਾ ਕੈਂਪ ਲਾਏ ਗਏ ਸਨ ਕੈਂਪ ਦÏਰਾਨ ਤਲਵੰਡੀ ਰਾਮਪੁਰਾ ਤੇ ਮੌੜ ਹਲਕੇ ਦੇ ਪਿੰਡਾਂ 'ਚ ਹਜ਼ਾਰਾਂ ਦੀ ਗਿਣਤੀ 'ਚ ਕੇਂਦਰੀ ਯੋਜਨਾਵਾਂ ਦੇ ਲਾਭ ਪਾਤਰੀ ਕਾਰਡ ਬਣਾਏ ਗਏ ਜ਼ਮੀਨੀ ਪੱਧਰ 'ਤੇ ਭਾਜਪਾ ਦੀਆਂ ਨੀਤੀਆਂ ਤੇ ਲੋਕ ਭਲਾਈ ਦੀਆਂ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੇ ਲੋਕਾਂ ਨੂੰ ਭਾਜਪਾ ਵੱਲ ਆਕਰਸ਼ਿਤ ਕੀਤਾ ਹੈ | ਇਸ ਮੌਕੇ ਜਨ: ਸਕੱ: ਮੇਜਰ ਸਿੰਘ, ਮੰਡਲ ਪ੍ਰਧਾਨ ਇਕਬਾਲ ਸਿੰਘ, ਸੁੱਖਵਿੰਦਰ ਕੌਰ ਸ਼ੇਰਗੜ੍ਹ, ਰਜਨੀ ਜੱਸਲ, ਕੁਲਵਿੰਦਰ ਕÏਰ, ਰਾਜ ਸਿੰਘ ਖ਼ਾਲਸਾ, ਬਲਕਰਨ ਸਿੰਘ, ਨਛੱਤਰ ਸਿੰਘ, ਪਵਨ ਸ਼ਰਮਾ, ਬੂਟਾ ਭਾਈਰੂਪਾ, ਗੁਰਜੀਤ ਸਿੰਘ, ਗੋਰਾ ਦਿਉਣ, ਮੀਡੀਆ ਇੰਚਾਰਜ ਰਤਨ ਸ਼ਰਮਾ ਸਮੇਤ ਵੱਡੀ ਤਾਦਾਦ ਵਿਚ ਭਾਜਪਾ ਆਗੂ ਮੌਜੂਦ ਸਨ¢

ਪਿਛਲੀ ਖ਼ਬਰ ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ਦਾ ਦਿਹਾਂਤ <br/> ਅਗਲੀ ਖ਼ਬਰ ਗ੍ਰੇਟ ਡਿਸਕਵਰੀਅਨਜ ਦੇ ਸੰਪੂਰਨ ਵਿਕਾਸ ਲਈ ਉਦੇਸ਼ਪੂਰਨ ਗਤੀਵਿਧੀਆਂ ਕੀਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।