17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ਦਾ ਦਿਹਾਂਤ <br/>

ਅਜੀਤ ਡੈਸਕ 31-08-2025
ਸੰਗਤ ਮੰਡੀ 30 ਅਗਸਤ (ਅੰਮਿ੍ਤਪਾਲ ਸ਼ਰਮਾ)-ਇਲਾਕੇ ਦੇ ਸੀਨੀਅਰ ਅਕਾਲੀ ਆਗੂ ਅਤੇ ਮਾਰਕੀਟ ਕਮੇਟੀ ਸੰਗਤ ਦੇ ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ ਦਾ ਅਚਾਨਕ ਦਿਹਾਂਤ ਹੋ ਗਿਆ, ਜੋ ਪਿਛਲੇ ਕੁੱਝ ਅਰਸੇ ਤੋਂ ਬਿਮਾਰ ਚੱਲ ਰਹੇ ਸਨ | ਉਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ 'ਤੇ ਇਲਾਕੇ ਦੇ ਲੋਕਾਂ 'ਚ ਸੋਗ ਦੀ ਲਹਿਰ ਦੌੜ ਗਈ | ਸਾਬਕਾ ਚੇਅਰਮੈਨ ਜਗਰੂਪ ਸਿੰਘ ਸੰਗਤ (63) ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਸੰਗਤ ਕਲਾਂ ਵਿਖੇ ਕੀਤਾ ਗਿਆ, ਜਿੱਥੇ ਉਨ੍ਹਾਂ ਦੇ ਪੱੁਤਰ ਗੁਰਸਿਮਰਨ ਸਿੰਘ ਸਿੱਧੂ ਵੱਲੋਂ ਅੰਤਿਮ ਰਸਮਾਂ ਨਿਭਾਈਆਂ ਗਈਆਂ | ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਪਿੰਡਾਂ ਦੇ ਮੋਹਤਬਰ ਸ਼ਾਮਿਲ ਹੋਏ | ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਸਾਬਕਾ ਵਿਧਾਇਕ ਜਗਦੀਪ ਸਿੰਘ ਨਕੱਈ, ਸਰਦੂਲ ਸਿੰਘ ਸਿੱਧੂ ਰਿਟਾ. ਜ਼ਿਲ੍ਹਾ ਭਲਾਈ ਅਫ਼ਸਰ, ਰਿਟਾ. ਡੀ.ਐਸ.ਪੀ. ਜਗਦੀਸ਼ ਕੁਮਾਰ, ਇੰਸਪੈਕਟਰ ਮਨਜੀਤ ਸਿੰਘ ਕਿਲੀ, ਇੰਸਪੈਕਟਰ ਗੁਰਮੀਤ ਸਿੰਘ ਗਰੇਵਾਲ ਫੁੱਲੋ ਮਿੱਠੀ, ਰਾਜ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਬੋਹਰ, ਤੇਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਬਾਘਾ ਪੁਰਾਣਾ, ਸੁਸ਼ੀਲ ਕੁਮਾਰ ਗੋਲਡੀ ਪ੍ਰਧਾਨ ਨਗਰ ਕੌਂਸਲ ਸੰਗਤ, ਪਰਮਜੀਤ ਸਿੰਘ ਧੁੰਨੀਕੇ ਸਾਬਕਾ ਚੇਅਰਮੈਨ, ਮੈਂਬਰ ਸਿੰਘ ਮਛਾਣਾ ਸਾਬਕਾ ਥਾਣੇਦਾਰ, ਜਥੇਦਾਰ ਭੋਲਾ ਸਿੰਘ ਜੰਗੀਰਾਣਾ, ਕਾਂਗਰਸੀ ਆਗੂ ਹਰਿੰਦਰ ਸਿੰਘ ਮਾਨ, ਡਾ. ਸੁਖਵਿੰਦਰ ਸਿੰਘ, ਡਾ. ਗੁਰਮੇਲ ਸਿੰਘ ਫੱਲ੍ਹੜ, ਵੈਦ ਜਗਦੇਵ ਸਿੰਘ ਕੋਟਗੁਰੂ, ਡਾ. ਬਿੰਦਰਪਾਲ ਸਿੰਘ, ਰਾਜਿੰਦਰ ਸਿੰਘ ਸਰਪੰਚ ਸੰਗਤ ਕਲਾਂ, ਹਰਪਾਲ ਸਿੰਘ ਸਿੱਧੂ, ਹਰਵਿੰਦਰ ਸਿੰਘ ਨਾਟੀ ਮੈਡੀਕਲ, ਸਾਬਕਾ ਸਰਪੰਚ ਧਰਮਪਾਲ ਸਿੰਘ ਗੁਰਥੜੀ, ਸਾਬਕਾ ਸਰਪੰਚ ਸੂਰਜ ਸਿੰਘ ਸੰਗਤ, ਸਾਬਕਾ ਸਰਪੰਚ ਬਲਵੰਤ ਸਿੰਘ ਪੱਪੀ, ਕਰਤਾਰ ਸਿੰਘ ਸਾਬਕਾ ਮੈਨੇਜ਼ਰ ਸਹਿਕਾਰੀ ਬੈਂਕ, ਐਡਵੋਕੇਟ ਮਹਿੰਦਰ ਸਿੰਘ ਕੋਟਗੁਰੁੂ, ਪੱਤਰਕਾਰ ਸੁਖਤੇਜ ਸਿੰਘ ਧਾਲੀਵਾਲ, ਸਮਾਜਸੇਵੀ ਬਲਵੀਰ ਸਿੰਘ ਬੀਰਾ, ਭਾਜਪਾ ਆਗੂ ਸੁਰਿੰਦਰ ਕੁਮਾਰ ਛਿੰਦੀ, ਬਲਜਿੰਦਰ ਸਿੰਘ ਭਾਊ ਪੱਕਾ ਕਲਾਂ, ਰਣਜੀਤ ਸਿੰਘ ਫਰੀਦਕੋਟ ਕੋਟਲੀ, ਰਾਜ ਪ੍ਰਧਾਨ ਫੁੱਲੋ ਮਿੱਠੀ, ਨਾਜਮ ਸਿੰਘ ਫੁੱਲੋ, ਰਮਨਦੀਪ ਸਿੰਘ ਮਛਾਣਾ ਸਮੇਤ ਹੋਰ ਵੱਡੀ ਗਿਣਤੀ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ |


ਪਿਛਲੀ ਖ਼ਬਰ ਜਸਵਿੰਦਰ ਭੱਲਾ ਦਾ ਸਾਬਣ ਨਾਲ ਮਾਡਲ ਤਿਆਰ ਕਰ ਕੇ ਦਿੱਤੀ ਸ਼ਰਧਾਂਜਲੀ <br/> ਅਗਲੀ ਖ਼ਬਰ ਬਹਿਮਣ ਜੱਸਾ ਦੇ ਪੰਚਾਇਤ ਮੈਂਬਰਾਂ ਸਮੇਤ ਅਨੇਕਾਂ ਪਰਿਵਾਰ ਭਾਜਪਾ 'ਚ ਸ਼ਾਮਿਲ ਹੋਣ ਨਾਲ ਭਾਜਪਾ ਦੇ ਹੱਥ ਮਜ਼ਬੂਤ-ਮਲੂਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।