17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਡੀ.ਸੀ. ਦਫ਼ਤਰ ਮਾਨਸਾ ਦੇ ਘਿਰਾਓ ਸੰਬੰਧੀ ਮੀਰਪੁਰ ਤੇ ਮਾਖੇਵਾਲਾ ਵਿਖੇ ਮੀਟਿੰਗਾਂ <br/>

ਅਜੀਤ ਡੈਸਕ 31-08-2025
ਸਰਦੂਲਗੜ੍ਹ/ਝੁਨੀਰ, 30 ਅਗਸਤ (ਜੀ.ਐਮ.ਅਰੋੜਾ/ਸੰਜੀਵ ਸਿੰਗਲਾ)- ਬਦਲਾਅ ਦੇ ਨਾਂਅ 'ਤੇ ਪੰਜਾਬੀਆਂ ਨੇ ਬੜੇ ਚਾਵਾਂ ਤੇ ਉਮੰਗਾਂ ਨਾਲ ਸੱਤਾ ਵਿਚ ਲਿਆਂਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਨੇ ਆਮ ਆਦਮੀ ਹੀ ਜਿਊਣਾ ਦੁੱਭਰ ਕਰ ਕੇ ਰੱਖ ਦਿੱਤਾ ਹੈ | ਇਹ ਪ੍ਰਗਟਾਵਾ ਸੀ.ਪੀ.ਆਈ. ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਪਿੰਡ ਮੀਰਪੁਰ ਤੇ ਮਾਖੇਵਾਲਾ ਵਿਖੇ 3 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੇ ਘਿਰਾਓ ਸਬੰਧੀ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ | ਉਨ੍ਹਾਂ ਕਿਹਾ ਕਿ ਜੇ ਪੰਜਾਬ ਸਰਕਾਰ ਨੇ ਸਮੇਂ ਸਿਰ ਢੁਕਵੇਂ ਪ੍ਰਬੰਧ ਕਰ ਲਏ ਹੁੰਦੇ ਤਾਂ ਹੜ੍ਹਾਂ ਦਾ ਏਨਾ ਭਿਆਨਕ ਮੰਜਰ ਵੇਖਣਾ ਨਾ ਪੈਂਦਾ ਅਤੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਹੋ ਸਕਦੀ ਸੀ ਪ੍ਰੰਤੂ ਸਰਕਾਰ ਚੁਟਕਲੇ ਸੁਣਾਉਣ ਤੇ ਲੋਕਾਂ ਦੀਆਂ ਜੇਬਾਂ ਕੱਟਣ 'ਚ ਮਸਰੂਫ਼ ਰਹੀ | ਉਨ੍ਹਾਂ ਕਿਹਾ ਕਿ ਮਗਨਰੇਗਾ ਦੇ ਕੰਮਾਂ 'ਚ ਕਟੌਤੀ ਦੇ ਰੋਸ ਵਜੋਂ 3 ਸਤੰਬਰ ਦੇ ਪ੍ਰਦਰਸ਼ਨ 'ਚ ਮਜ਼ਦੂਰ ਪਰਿਵਾਰਾਂ ਸਮੇਤ ਕਾਫ਼ਲੇ ਬਣਾ ਕੇ ਪਹੁੰਚਣਗੇ | ਇਸ ਮੌਕੇ ਗੁਰਪਿਆਰ ਸਿੰਘ ਫੱਤਾ, ਸੰਕਰ ਸਿੰਘ ਜਟਾਣਾ, ਮੱਘਰ ਸਿੰਘ ਮੀਰਪੁਰ, ਕਰਨੈਲ ਸਿੰਘ ਮਾਖਾ, ਭੋਲਾ ਸਿੰਘ ਮਾਖਾ, ਚੇਤ ਸਿੰਘ ਮਾਖਾ, ਗੁਰਪ੍ਰੀਤ ਸਿੰਘ ਮਾਖਾ, ਜੰਟਾ ਸਿੰਘ ਆਦਮਕੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਸਨਾਤਨ ਧਰਮ ਸਭਾ ਨੇ ਹੜ੍ਹ ਪੀੜਤਾਂ ਲਈ ਰਾਸ਼ਨ ਸਮੱਗਰੀ ਭੇਜੀ <br/> ਅਗਲੀ ਖ਼ਬਰ ਸੀਵਰੇਜ ਦੇ ਗੰਦੇ ਪਾਣੀ ਤੋਂ ਅੱਕੇ ਲੋਕਾਂ ਵਲੋਂ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।