ਬਠਿੰਡਾ, 20 ਸਤੰਬਰ (ਵੀਰਪਾਲ ਸਿੰਘ)- ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਬਲਾਕ-2 ਦੀ ਮਹੀਨਾਵਾਰ ਮੀਟਿੰਗ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ¢ ਬਲਾਕ ਪ੍ਰਧਾਨ ਡਾ. ਰੇਸ਼ਮ ਸੰਧੂ ਦੀ ਅਗਵਾਈ ਵਿਚ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਧੂ ਨੇ ਐਸੋਸੀਏਸ਼ਨ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਕੀਤੀ ਜਾ ਰਹੀ ਮੁਫ਼ਤ ਮੈਡੀਕਲ ਸੇਵਾ ਜਥੇਬੰਦੀ ਦੇ ਸਮੂਹ ਮੈਂਬਰਾਂ ਅਤੇ ਆਗੂਆਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਔਕੜਾਂ ਸਮੇਂ ਪੰਜਾਬ ਅਤੇ ਪੰਜਾਬੀਆਂ ਦੀ ਸੇਵਾ ਲਈ ਲਾਮਬੰਦ ਰਹੀ ਹੈ | ਕੋਰੋਨਾ ਕਾਲ ਦੇ ਸਮੇਂ ਵੀ ਸਾਡੇ ਮੈਂਬਰਾਂ ਨੇ ਪੂਰੀ ਤਨਦੇਹੀ ਨਾਲ ਆਪਣੀ ਜਾਣ ਦੀ ਪ੍ਰਵਾਹ ਨਾ ਕਰਦੇ ਹੋਏ ਪ੍ਰਸ਼ਾਸਨ ਦਾ ਸਾਥ ਦਿੱਤਾ | ਐਸੋਸੀਏਸ਼ਨ ਵਲੋਂ ਬਲਾਕ ਪੱਧਰ ਉੱਤੇ ਲਗਾਤਾਰ ਸੇਵਾਵਾਂ ਨੂੰ ਜਾਰੀ ਰੱਖਣ ਲਈ ਕਮੇਟੀਆਂ ਦਾ ਗਠਨ ਕੀਤਾ ਜਾ ਚੁੱਕਾ ਹੈ, ਵਧ-ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਕੀਤੀ¢ ਡਾਕਟਰ ਮੁਕੇਸ਼ ਸ਼ਰਮਾ ਨੂੰ ਹੜ ਪ੍ਰਭਾਵਿਤ ਇਲਾਕਿਆਂ ਵਿਚ ਲਗਾਤਾਰ ਮੈਡੀਕਲ ਸੇਵਾਵਾਂ ਦੇਣ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ¢ ਜ਼ਿਲ੍ਹਾ ਪ੍ਰਧਾਨ ਡਾ. ਮੇਵਾ ਸਿੰਘ, ਜ਼ਿਲ੍ਹਾ ਸੈਕਟਰੀ ਡਾਕਟਰ ਮਨਪ੍ਰੀਤ ਡੱਲਾ ਅਤੇ ਬਲਾਕ ਭਗਤਾ ਦੇ ਪ੍ਰਧਾਨ ਡਾਕਟਰ ਨਿਰਭੈ ਸਿੰਘ ਨੇ ਵਿਸ਼ੇਸ਼ ਤÏਰ 'ਤੇ ਸ਼ਿਰਕਤ ਕੀਤੀ ¢ ਮੀਟਿੰਗ ਵਿਚ ਡਾਕਟਰ ਸੁਨੀਲ ਗੁਪਤਾ ਮੁਲਟਿਸਪੈਸ਼ਲਟੀ ਹੌਸਪੀਟਲ ਬਠਿੰਡਾ ਤੋਂ ਮਨੋਰੋਗ ਮਾਹਿਰ ਡਾ. ਸੁਨੀਲ ਗੁਪਤਾ ਅਤੇ ਉਨ੍ਹਾਂ ਦੀ ਪੂਰੀ ਟੀਮ ਅਤੇ ਨਾਲ ਹੀ ਮੀਰਾ ਸੁਪਰਸਪੈਸ਼ਲਟੀ ਹੌਸਪੀਟਲ ਬਠਿੰਡਾ ਤੋਂ ਪਲਾਸਟਿਕ ਸਰਜਰੀ ਮਾਹਿਰ ਡਾ. ਸÏਰਭ ਗੁਪਤਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ¢ ਅੱਜ ਦੀ ਇਸ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਡਾਕਟਰ ਮੇਵਾ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਮਨਪ੍ਰੀਤ ਡੱਲਾ, ਭਗਤਾ ਬਲਾਕ ਪ੍ਰਧਾਨ ਡਾਕਟਰ ਨਿਰਭੈ ਸਿੰਘ, ਬਲਾਕ ਸੈਕਟਰੀ ਡਾਕਟਰ ਐਚ ਐਸ ਕਲੇਰ, ਬਲਾਕ ਕੈਸ਼ੀਅਰ ਡਾਕਟਰ ਰਾਜਵਿੰਦਰ ਗਰੇਵਾਲ, ਬਲਾਕ ਉਪ ਪ੍ਰਧਾਨ ਡਾਕਟਰ ਅਵਤਾਰ ਮਾਨ, ਬਲਾਕ ਪ੍ਰੈੱਸ ਸਕੱਤਰ ਡਾਕਟਰ ਮੁਕੇਸ਼ ਸ਼ਰਮਾ, ਬਲਾਕ ਸਰਪ੍ਰਸਤ ਡਾਕਟਰ ਅਵਤਾਰ ਬਰਾੜ, ਸਹਾਇਕ ਸੈਕਟਰੀ ਡਾਕਟਰ ਰਵਿੰਦਰ ਸਿੰਘ, ਬਲਾਕ ਸਹਾਇਕ ਕੈਸ਼ੀਅਰ ਡਾਕਟਰ ਯਾਦਵਿੰਦਰ ਸਿੰਘ ਅਤੇ ਸਮੂਹ ਬਲਾਕ ਮੈਂਬਰਾਂ ਨੇ ਹਿੱਸਾ ਲਿਆ |