ਕੋਟਫੱਤਾ, 20 ਸਤੰਬਰ (ਰਣਜੀਤ ਸਿੰਘ ਬੁੱਟਰ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਹਿਤ ਜ਼ਿਲਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਦੇ ਸਹਿਯੋਗ ਨਾਲ ਮਿਹਨਤੀ ਵਰਕਰਾਂ ਨੂੰ ਅਹਿਮ ਜ਼ਿੰਮੇਵਾਰੀਆਂ ਦਿੰਦਿਆਂ ਇਕਬਾਲ ਸਿੰਘ ਫੂਸ ਮੰਡੀ ਨੂੰ ਸਕੱਤਰ, ਕਰਨਵੀਰ ਸਿੰਘ ਭਾਗੂ ਨੂੰ ਜਨਰਲ ਸਕੱਤਰ, ਸੰਧੂੁਰਾ ਸਿੰਘ ਨੰਬਰਦਾਰ ਗੁਲਾਬਗੜ ਨੂੰ ਜਨਰਲ ਸਕੱਤਰ ਤੇ ਜਤਿੰਦਰ ਸਿੰਘ ਰੋਮੀ ਢਿੱਲੋਂ ਕੋਟਫੱਤਾ ਨੂੰ ਸਕੱਤਰ ਨਿਯੁੱਕਤ ਕੀਤਾ ਗਿਆ | ਚੁਣੇ ਗਏ ਅਹੱੁਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ, ਬਠਿੰਡਾ ਦਿਹਾਤੀ ਦੇ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ, ਹਲਕਾ ਇੰਚਾਰਜ ਗੁਰਚਰਨ ਸਿੰਘ ਸਿੱਧੂ ਦਾ ਇਸ ਅਹਿਮ ਜ਼ਿੰਮੇਵਾਰੀ ਲਈ ਧੰਨਵਾਦ ਕੀਤਾ ਤੇ ਪਾਰਟੀ ਵਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਵਚਨ ਦਿੱਤਾ | ਯੂਥ ਅਕਾਲੀ ਦਲ ਦੇ ਸਾਬਕਾ ਕੌਮੀ ਜਨਰਲ ਸਕੱਤਰ ਗੁਰਦੀਪ ਸਿੰਘ ਕੋਟਸ਼ਮੀਰ, ਸਾਬਕਾ ਯੂਥ ਪ੍ਰਧਾਨ ਸੁਖਵੀਰ ਸਿੰਘ ਜੱਸੀ ਪੌ ਵਾਲੀ, ਸਾਬਕਾ ਚੇਅਰਮੈਨ ਤੇਜਾ ਸਿੰਘ ਗਹਿਰੀ ਭਾਗੀ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਕੋਟ ਫੱਤਾ, ਸਰਕਲ ਪ੍ਰਧਾਨ ਨਿਰਮਲ ਸਿੰਘ ਨਿੰਮਾ ਕੋਟਸ਼ਮੀਰ, ਸਾਬਕਾ ਸਰਕਲ ਪ੍ਰਧਾਨ ਹਰਤੇਜ ਸਿੰਘ ਕੋਟਫੱਤਾ, ਯੂਥ ਅਕਾਲੀ ਦਲ ਦੇ ਸਾਬਕਾ ਸਰਕਲ ਪ੍ਰਧਾਨ ਗੁਰਤੇਜ ਸਿੰਘ ਫੂਸ ਮੰਡੀ, ਲਖਵਿੰਦਰਜੀਤ ਸਿੰਘ ਹੈਪੀ ਸਾਬਕਾ ਸਰਪੰਚ ਫੂਸ ਮੰਡੀ, ਸਰਪੰਚ ਗੁਰਵਿੰਦਰ ਸਿੰਘ ਜੱਸੀ ਪੌ ਵਾਲੀ, ਸਰਪੰਚ ਬਲਜੀਤ ਸਿੰਘ ਸਿੱਧੂ ਗਹਿਰੀ ਭਾਗੀ, ਸਾਬਕਾ ਸਰਪੰਚ ਧਰਮ ਸਿੰਘ ਗਹਿਰੀ ਭਾਗੀ, ਬਲਵਿੰਦਰ ਸਿੰਘ ਸਾਬਕਾ ਪੰਚ ਗਹਿਰੀ ਭਾਗੀ, ਅਮਰੀਕ ਸਿੰਘ ਕੋਟਫੱਤਾ, ਇੰਦਰਜੀਤ ਸਿੰਘ ਕੋਟਫੱਤਾ, ਗੁਰਾਂਦਿੱਤਾ ਸਿੰਘ ਕੋਟਸ਼ਮੀਰ ਸਾਬਕਾ ਡਾਇਰੈਕਟਰ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ, ਬਲਵਿੰਦਰ ਸਿੰਘ ਸਾਬਕਾ ਸਰਪੰਚ ਕਟਾਰ ਸਿੰਘ ਵਾਲਾ, ਪਿ੍ਤਪਾਲ ਸਿੰਘ ਸਾਬਕਾ ਸਰਪੰਚ ਕਟਾਰ ਸਿੰਘ ਵਾਲਾ, ਗੁਰਮੀਤ ਸਿੰਘ ਕੋਟਸ਼ਮੀਰ, ਜਸਪਾਲ ਸਿੰਘ ਕਾਕਨ ਕੋਟਸ਼ਮੀਰ, ਜਗਰਾਜ ਸਿੰਘ ਕੇ ਬੀ ਐਸ ਟਰਾਂਸਪੋਰਟ ਕੋਟਸਮੀਰ, ਤਰਸੇਮ ਸਿੰਘ ਸੇਮੀ ਕੋਟਸ਼ਮੀਰ, ਸੋਹਨ ਸਿੰਘ ਕੋਟਫੱਤਾ ਸਰਕਲ ਪ੍ਰਧਾਨ ਐਸ ਸੀ ਵਿੰਗ, ਗੁਰਮੀਤ ਸਿੰਘ ਜ਼ੈਲਦਾਰ ਜੱਸੀ ਪੌ ਵਾਲੀ, ਪਿ੍ਤਪਾਲ ਸਿੰਘ ਕਾਲਾ ਜੱਸੀ ਪੌ ਵਾਲੀ, ਕਾਬਲ ਸਿੰਘ ਜੋਧਪੁਰ ਰੋਮਾਣਾ, ਨਰਿੰਦਰ ਸਿੰਘ ਨੀਟੂ ਜੋਧਪੁਰ ਰੋਮਾਣਾ, ਇਕਬਾਲ ਸਿੰਘ ਤੇ ਫਤਿਹ ਸਿੰਘ ਗੁਰੂਸਰ ਸੈਣੇਵਾਲਾ, ਲਾਭ ਸਿੰਘ ਸਾਬਕਾ ਸਰਪੰਚ ਮਹਿਤਾ, ਗੁਰਦੀਪ ਸਿੰਘ ਮਹਿਤਾ, ਜਸਵੀਰ ਸਿੰਘ ਮਹਿਤਾ, ਹਰਪ੍ਰੀਤ ਸਿੰਘ ਮਾਹਲ, ਰੋਮੀ ਮਾਹਲ, ਗੁਰਜੀਤ ਸਿੰਘ ਮਾਹਲ, ਗੁਰਮੀਤ ਸਿੰਘ ਗੁਲਾਬਗੜ, ਕੋਟਸ਼ਮੀਰ ਤੋਂ ਪਾਲ ਸਿੰਘ ਰੱਤੜਾ, ਸਵਰਨ ਸਿੰਘ ਸ਼ਰਨੀ ਸਾਬਕਾ ਕੌਂਸਲਰ, ਮਨਪ੍ਰੀਤ ਸਿੰਘ ਮਨਾਂ ਆਦਿ ਨੇ ਨਿਯੁੱਕਤ ਕੀਤੇ ਗਏ ਅਹੱੁਦੇਦਾਰਾਂ ਨੂੰ ਵਧਾਈ ਦਿੱਤੀ |