ਬਠਿੰਡਾ, 20 ਸਤੰਬਰ (ਪੱਤਰ ਪ੍ਰੇਰਕ)- ਫ਼ਿਰੋਜ਼ਪੁਰ ਦੇ ਰਹਿਣ ਵਾਲੇ 68 ਸਾਲਾ ਜਗਤਾਰ ਸਿੰਘ ਨੇ ਗੁਪਤਾ ਹਸਪਤਾਲ ਬਠਿੰਡਾ ਤੋਂ ਦੋਵੇਂ ਗੋਡਿਆਂ ਦੀ ਰੋਬੋਟਿਕ ਸਰਜਰੀ ਕਰਵਾ ਕੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਰੋਬੋਟਿਕ ਗੋਡਿਆਂ ਦੀ ਸਰਜਰੀ ਤੋਂ ਬਾਅਦ ਜਗਤਾਰ ਸਿੰਘ ਹੁਣ ਫਿਰ ਤੋਂ ਆਸਾਨੀ ਨਾਲ ਤੁਰ-ਫਿਰ ਸਕਦਾ ਹੈ ਅਤੇ ਆਪਣਾ ਸਾਰਾ ਕੰਮ ਖ਼ੁਦ ਕਰ ਸਕਦਾ ਹੈ, ਨੇ ਦੱਸਿਆ ਕਿ ਉਸ ਨੂੰ ਕਈ ਸਾਲਾਂ ਤੋਂ ਆਪਣੇ ਦੋਵੇਂ ਗੋਡਿਆਂ 'ਚ ਗੰਭੀਰ ਦਰਦ ਰਹਿੰਦਾ ਸੀ | ਜਿਸ ਦੇ ਇਲਾਜ ਲਈ ਉਸ ਨੇ ਕਈ ਨਾਮੀ ਡਾਕਟਰਾਂ ਤੋਂ ਆਪਣਾ ਇਲਾਜ ਵੀ ਕਰਵਾਇਆ ਪਰ ਕਿਤੋਂ ਵੀ ਆਰਾਮ ਨਹੀਂ ਮਿਲਿਆ | ਜਦੋਂ ਉਸ ਨੂੰ ਬਠਿੰਡਾ ਦੇ ਪਾਵਰ ਹਾਊਸ ਰੋਡ 'ਤੇ ਸਥਿਤ ਗੁਪਤਾ ਹਸਪਤਾਲ ਵਿਚ ਰੋਬੋਟਿਕ ਸਰਜਰੀ ਸਬੰਧੀ ਪਤਾ ਲੱਗਿਆ ਤਾਂ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਲੈ ਕੇ ਗੁਪਤਾ ਹਸਪਤਾਲ ਵਿਖੇ ਪਹੰੁਚਿਆ ਤੇ ਚੈੱਕਅਪ ਕਰਵਾਇਆ | ਡਾਕਟਰ ਮੋਹਿਤ ਗੁਪਤਾ ਨੇ ਉਨ੍ਹਾਂ ਦਾ ਚੈੱਕਅਪ ਕਰਨ ਤੋਂ ਬਾਅਦ ਰੋਬੋਟਿਕ ਸਰਜਰੀ ਰਾਹੀਂ ਗੋਡੇ ਬਦਲਣ ਦੀ ਸਲਾਹ ਦਿੱਤੀ | ਉਸ ਨੇ ਆਪਣੇ ਦੋਵੇਂ ਗੋਡਿਆਂ ਨੂੰ ਰੋਬੋਟਿਕ ਤਕਨੀਕ ਰਾਹੀਂ ਬਦਲਵਾ ਕੇ ਦਰਦ ਤੋਂ ਰਾਹਤ ਮਹਿਸੂਸ ਕੀਤੀ ਹੈ | ਇਸ ਮੌਕੇ ਆਰਥੋਪੀਡਿਕ ਮਾਹਿਰ ਡਾ: ਮੋਹਿਤ ਗੁਪਤਾ ਨੇ ਦੱਸਿਆ ਕਿ ਹਸਪਤਾਲ ਵਿਚ ਅਤਿ ਆਧੁਨਿਕ ਜੌਨਸਨ ਐਂਡ ਜੌਨਸਨ ਰੋਬੋਟ ਨਾਲ ਗੋਡੇ ਬਦਲਣ ਦੀ ਸਰਜਰੀ ਕੀਤੀ ਜਾ ਰਹੀ ਹੈ | ਜੌਨਸਨ ਐਂਡ ਜੌਨਸਨ ਦਾ ਵੇਲਿਸ ਰੋਬੋਟ ਦੁਨੀਆ ਦਾ ਸਭ ਤੋਂ ਵਧੀਆ ਆਧੁਨਿਕ ਗੋਡੇ ਬਦਲਣ ਵਾਲਾ ਰੋਬੋਟ ਹੈ ਜੋ ਕਿ ਆਧੁਨਿਕ ਕਿਸਮ ਹੋਣ ਕਾਰਨ ਰੋਬੋਟ ਗੋਡੇ ਬਦਲਣ ਵਿਚ ਵਧੀਆ ਨਤੀਜੇ ਦਿੰਦਾ ਹੈ ਅਤੇ ਗੋਡੇ ਲੰਬੇ ਸਮੇਂ ਤੱਕ ਚੱਲਦੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਮਰੀਜ਼ਾਂ ਨੇ ਆਪਣੇ ਗੋਡੇ ਬਦਲਵਾਏ ਗਏ ਹਨ, ਹੁਣ ਉਹ ਫਿਰ ਤੋਂ ਆਸਾਨੀ ਨਾਲ ਤੁਰ ਸਕਦੇ ਹਨ, ਦਰਦ ਤੋਂ ਵੀ ਰਾਹਤ ਮਹਿਸੂਸ ਕੀਤੀ ਹੈ |