22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਰਵਹਿੱਤਕਾਰੀ ਸਕੂਲ ਵਿਚ ਪੁਸਤਕ ਮੇਲੇ ਦੀ ਤਿਆਰੀ ਸੰਬੰਧੀ ਮੀਟਿੰਗ

ਅਜੀਤ ਡੈਸਕ 21-09-2025
ਰਾਮਪੁਰਾ ਫੂਲ, 20 ਸਤੰਬਰ (ਹੇਮੰਤ ਕੁਮਾਰ ਸ਼ਰਮਾ)- ਲਾਲਾ ਕਸਤੂਰੀ ਲਾਲ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੰਜਾਬ ਪ੍ਰਾਂਤ ਦੇ ਪ੍ਰਕਾਸ਼ਨ ਪ੍ਰਮੁੱਖ ਨਰਿੰਦਰ ਦਾ ਇਕ ਦਿਨਾ ਦੌਰੇ 'ਤੇ ਪਹੁੰਚੇ¢ ਇਸ ਮੌਕੇ ਉਨ੍ਹਾਂ ਨੇ ਸਕੂਲ ਦੀ ਪ੍ਰਬੰਧਕ ਕਮੇਟੀ, ਸਕੂਲ ਪਿ੍ੰਸੀਪਲ ਅਤੇ ਅਧਿਆਪਕਾਂ ਨੂੰ ਵਿਦਿਆ ਭਾਰਤੀ ਵਲੋਂ ਆਯੋਜਿਤ ਹੋਣ ਵਾਲੇ ਪੁਸਤਕ ਮੇਲੇ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਦੇ ਸਫਲ ਆਯੋਜਨ ਦੀ ਰੂਪਰੇਖਾ 'ਤੇ ਵਿਚਾਰ ਚਰਚਾ ਕੀਤੀ¢ ਉਨ੍ਹਾਂ ਨੇ ਦੱਸਿਆ ਕਿ ਇਸ ਪੁਸਤਕ ਮੇਲੇ ਰਾਹੀਂ ਸਭ ਨੂੰ ਭਾਰਤੀ ਮਹਾਨ ਸੱਭਿਆਚਾਰ ਦੇ ਦਰਸ਼ਨ ਕਰਨ ਨੂੰ ਮਿਲਣਗੇ ਨਾਲ ਹੀ ਚਾਰ ਵੇਦ, ਉਪਨਿਸ਼ਦ, ਮਹਾਪੁਰਾਣ, ਮਹਾਂਪੁਰਖਾਂ ਦੀਆਂ ਜੀਵਨੀਆਂ ਅਤੇ ਭਾਰਤੀ ਸੱਭਿਆਚਾਰ ਅਤੇ ਸਾਡੀ ਸਮਿ੍ੱਧ ਵਿਰਾਸਤ ਨਾਲ ਜੁੜੀਆਂ ਪੁਸਤਕਾਂ ਉਪਲਬਧ ਰਹਿਣਗੀਆਂ¢ ਸਕੂਲ ਪ੍ਰਬੰਧਕ ਕਮੇਟੀ ਦੇ ਮੁਤਾਬਿਕ ਇਹ ਪੁਸਤਕ ਮੇਲਾ ਵਿਦਿਆਰਥੀਆਂ, ਮਾਪਿਆਂ ਅਤੇ ਆਮ ਜਨਤਾ ਨੂੰ ਸਾਡੀ ਸੱਭਿਆਚਾਰਕ ਧਰੋਹਰ ਅਤੇ ਵਿਚਾਰਧਾਰਕ ਪਰੰਪਰਾਵਾਂ ਨਾਲ ਜੋੜਨ ਦਾ ਇਕ ਮਹੱਤਵਪੂਰਨ ਯਤਨ ਹੈ¢ਇਸ ਆਯੋਜਨ ਨੂੰ ਲੈ ਕੇ ਸਕੂਲ ਵਿੱਚ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ¢ ਇਸ ਪ੍ਰਵਾਸ ਦੌਰਾਨ ਪ੍ਰਾਂਤੀਏ ਪ੍ਰਮੁੱਖ ਅਤੇ ਬਠਿੰਡਾ ਵਿਭਾਗ ਦੇ ਵਿਭਾਗ ਸਕੱਤਰ ਡਾ. ਗਗਨਦੀਪ ਪਰਾਸ਼ਰ ਵੀ ਹਾਜ਼ਰ ਰਹੇ¢ ਸਕੂਲ ਦੇ ਪਿ੍ੰਸੀਪਲ ਅਤੇ ਪੰਜਾਬ ਪ੍ਰਾਂਤ ਦੇ ਵਾਤਾਵਰਨ ਸੰਯੋਜਕ ਰਪਿੰਦਰ ਪਟਿਆਲ ਨੇ ਨਰਿੰਦਰ ਦਾ ਧੰਨਵਾਦ ਕੀਤਾ ਅਤੇ ਸਰਵਹਿੱਤਕਾਰੀ ਸਿੱਖਿਆ ਸਮਿਤੀ ਵਲੋਂ ਸਥਾਪਿਤ ਪੌਦਸ਼ਾਲਾ ਦਾ ਦੌਰਾ ਕਰਵਾਇਆ¢ ਇਸ ਦੌਰਾਨ ਬੱਚਿਆਂ ਵਲੋਂ ਤਿਆਰ ਕੀਤੇ ਪੌਦੇ ਉਨ੍ਹਾਂ ਨੂੰ ਸਮਰਪਣ ਵਜੋਂ ਭੇਟ ਕੀਤੇ ਗਏ¢
ਪਿਛਲੀ ਖ਼ਬਰ ਵਿਦੇਸ਼ ਲਈ ਵਰਕ ਵੀਜ਼ਾ ਦਿਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਅਗਲੀ ਖ਼ਬਰ ਕਲੇਰ ਸਕੂਲ ਦੀਆਂ ਖਿਡਾਰਨਾਂ ਨੇ ਨੈਸ਼ਨਲ ਕ੍ਰਿਕਟ ਖੇਡਾਂ ਵਿਚ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।