22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸੈਂਟਰ ਪੱਧਰੀ ਖੇਡਾਂ 'ਚੋਂ ਧੁਨੀ ਕੇ ਸਕੂਲ ਦੀ ਕਬੱਡੀ ਟੀਮ ਨੇ ਲਗਾਤਾਰ ਚੌਥੀ ਵਾਰ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ

ਅਜੀਤ ਡੈਸਕ 21-09-2025
ਸੰਗਤ ਮੰਡੀ, 20 ਸਤੰਬਰ (ਸੁਖਤੇਜ ਧਾਲੀਵਾਲ)- ਸਰਕਾਰੀ ਸਕੂਲ ਚੱਕ ਅੱਤਰ ਸਿੰਘ ਵਾਲਾ ਵਿਖੇ ਹੋਈਆਂ ਸੈਂਟਰ ਪੱਧਰੀ ਖੇਡਾਂ 'ਚੋਂ ਸਰਕਾਰੀ ਪ੍ਰਾਇਮਰੀ ਸਕੂਲ ਧੁਨੀ ਕੇ ਦੀ ਕਬੱਡੀ ਟੀਮ ਨੇ ਲਗਾਤਾਰ ਚੌਥੀ ਵਾਰ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਧਾਂਕ ਜਮਾਈ ਹੋਈ ਹੈ¢ ਸਕੂਲ ਦੇ ਅਧਿਆਪਕ ਦਵਿੰਦਰ ਸਿੰਘ ਡਿੱਖ ਨੇ ਦੱਸਿਆ ਕਿ ਚੱਕ ਅੱਤਰ ਸਿੰਘ ਵਾਲਾ ਵਿਖੇ ਹੋਈਆਂ ਸੈਂਟਰ ਪੱਧਰੀ ਖੇਡਾਂ ਵਿਚ ਧੁਨੀ ਕੇ ਸਕੂਲ ਦੀ ਸਰਕਲ ਕਬੱਡੀ ਟੀਮ ਨੇ ਲਗਾਤਾਰ ਚੌਥੀ ਵਾਰ ਪਹਿਲੀ ਪੁਜ਼ੀਸ਼ਨ ਹਾਸਲ ਕਰਕੇ ਬਲਾਕ ਪੱਧਰੀ ਖੇਡਾਂ ਵਿਚ ਪ੍ਰਵੇਸ਼ ਕੀਤਾ ਹੈ¢ ਉਨ•ਾਂ ਦੱਸਿਆ ਕਿ ਸ਼ਤਰੰਜ 'ਚ ਸਕੂਲ ਦੀਆਂ ਕੁੜੀਆਂ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ ਹੈ¢ ਸਕੂਲ ਸਟਾਫ਼ ਵਲੋਂ ਆਪਣੇ ਪੱਧਰ 'ਤੇ ਇਨ•ਾਂ ਖਿਡਾਰੀਆਂ ਨੂੰ ਉੱਚ ਕੁਆਲਿਟੀ ਦੀ ਪੋਸਟ ਖ਼ੁਰਾਕ ਦਿੱਤੀ ਜਾਂਦੀ ਹੈ¢ ਉਨ•ਾਂ ਕਿਹਾ ਕਿ ਹਰ ਸਾਲ ਸਕੂਲ ਦੇ ਬੱਚੇ ਸਟੇਟ ਪੱਧਰੀ ਖੇਡਾਂ ਵਿਚ ਭਾਗ ਲੈ ਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੇ ਹਨ¢ ਇਨ•ਾਂ ਖਿਡਾਰੀਆਂ ਨੂੰ ਹÏਸਲਾ ਦੇਣ ਲਈ ਪਿੰਡ ਦੀ ਪੰਚਾਇਤ, ਸਮੂਹ ਸਟਾਫ਼ ਅਤੇ ਐਸ.ਐਮ.ਸੀ. ਕਮੇਟੀ ਵਲੋਂ ਮੈਡਲ ਪਾ ਕੇ ਸਨਮਾਨ ਕੀਤਾ ਗਿਆ¢ ਇਸ ਮÏਕੇ ਮੁੱਖ ਅਧਿਆਪਕ ਅਵਜੀਤ ਕÏਰ, ਹਰਦੀਪ ਸਿੰਘ, ਸਮਾਜ ਸੇਵੀ ਜਗਤਾਰ ਸਿੰਘ, ਮੈਂਬਰ ਜੰਟਾ ਸਿੰਘ, ਸਾਬਕਾ ਮੈਂਬਰ ਵਿਜੇ, ਭੋਲਾ ਸਿੰਘ ਹਲਵਾਈ, ਮਨੀ ਸਿੰਘ ਕਬੱਡੀ ਖਿਡਾਰੀ, ਸਕੂਲ ਦੇ ਐਸ.ਐਮ.ਸੀ ਕਮੇਟੀ ਦੇ ਵਾਈਸ ਚੇਅਰਮੈਨ ਰਮਨਦੀਪ ਕੌਰ ਅਤੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ¢
ਪਿਛਲੀ ਖ਼ਬਰ ਲੋਕ 2027 'ਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ- ਅਵਤਾਰ ਮਾਨ ਅਗਲੀ ਖ਼ਬਰ ਪੱਕਾ ਕਲਾਂ ਸਕੂਲ ਨੇ ਕਰਾਟੇ ਵਿਚ ਜਿੱਤੇ 9 ਸੋਨ ਤਗਮੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।