22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪੱਕਾ ਕਲਾਂ ਸਕੂਲ ਨੇ ਕਰਾਟੇ ਵਿਚ ਜਿੱਤੇ 9 ਸੋਨ ਤਗਮੇ

ਅਜੀਤ ਡੈਸਕ 21-09-2025
ਰਾਮਾਂ ਮੰਡੀ, 20 ਸਤੰਬਰ (ਤਰਸੇਮ ਸਿੰਗਲਾ)- ਸਰਕਾਰੀ ਸਕੂਲ ਪਿੰਡ ਮੱਲਵਾਲਾ ਵਿਖੇ ਆਯੋਜਿਤ ਪ੍ਰਾਇਮਰੀ ਸਕੂਲ ਖੇਡਾਂ ਵਿਚ ਸੇਂਟ ਜੇਵੀਅਰ ਸਕੂਲ ਪੱਕਾ ਕਲਾਂ ਦੇ ਵਿਦਿਆਰਥੀਆਂ ਨੇ ਕਰਾਟੇ ਮੁਕਾਬਲਿਆਂ ਵਿਚ ਭਾਗ ਲਿਆ¢ ਸਕੂਲ ਦੇ ਪਿ੍ੰਸੀਪਲ ਮਿਸਟਰ ਜੈਕਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 11 ਦੇ ਕਰਾਟੇ ਮੁਕਾਬਲਿਆਂ ਵਿਚ ਸੇਂਟ ਜੇਵੀਅਰ ਸਕੂਲ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦਿਆ ਜਿੱਤ ਦਰਜ ਕਰਕੇ ਬਲਾਕ ਪੱਧਰ ਦੀਆਂ ਖੇਡਾਂ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ¢ ਸਕੂਲ ਦੇ ਕੈਂਪਸ ਇੰਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਕਿ ਜ਼ੋਨਲ ਪੱਧਰੀ ਕਰਾਟੇ ਮੁਕਾਬਲਿਆਂ ਵਿਚ ਕਰਾਟੇ ਕੋਚ ਨਿਲੇਸ ਖੱਤਰੀ ਦੀ ਟੀਮ ਮਹਿਤਾਬ ਸਿੰਘ (ਗੋਲਡ), ਕਰਨਵੀਰ ਸਿੰਘ (ਗੋਲਡ), ਅਰਪਨ ਸਿੰਘ (ਗੋਲਡ), ਪਰਮਵੀਰ ਸਿੰਘ (ਗੋਲਡ), ਨਕਸ਼ਵੀਰ ਸਿੰਘ (ਗੋਲਡ), ਅਮਨਿੰਦਰ ਸਿੰਘ (ਗੋਲਡ), ਮਨਰੀਤ ਕੌਰ (ਗੋਲਡ), ਮਨਰੀਤ ਕੌਰ (ਗੋਲਡ), ਨਵਨੀਤ ਕੌਰ (ਗੋਲਡ) ਅਤੇ ਮਨਰੀਤ ਕੌਰ (ਸਿਲਵਰ ਮੈਡਲ ਬੈਡਮਿੰਟਨ) ਵਿਚ ਮੈਡਲ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆ ਦਾ ਨਾਮ ਰÏਸ਼ਨ ਕੀਤਾ¢ ਸਕੂਲ ਦੇ ਡਾਇਰੈਕਟਰ ਮਿਸਟਰ ਥਾਮਸ ਨੇ ਜੇਤੂ ਖਿਡਾਰੀਆਂ ਅਤੇ ਉਨ•ਾਂ ਦੇ ਕੋਚ ਨਿਲੇਸ਼ ਖੱਤਰੀ ਨੂੰ ਬਲਾਕ ਵਿਚ ਆਪਣੀ ਥਾਂ ਪੱਕੀ ਕਰਨ ਲਈ ਵਧਾਈਆਂ ਦਿੱਤੀਆਂ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ¢ ਸੇਂਟ ਜੇਵੀਅਰ ਸਕੂਲ ਨੇ ਸੰਗਤ ਅਤੇ ਰਾਮਾਂ ਮੰਡੀ ਇਲਾਕੇ ਵਿਚ ਪਿਛਲੇ ਤਿੰਨ ਸਾਲਾਂ ਤੋਂ ਕਰਾਟੇ ਮੁਕਾਬਲਿਆਂ ਵਿਚ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ¢ ਸਕੂਲ ਵਲੋਂ ਬੱਚਿਆਂ ਦੇ ਸਰਵ ਪੱਖੀ ਵਿਕਾਸ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ¢ ਇਸ ਮੌਕੇ ਮੈਡਮ ਰੁਪਿੰਦਰ ਕੌਰ ਅਤੇ ਮੈਡਮ ਨਵਨੀਤ ਕੌਰ ਮੌਜੂਦ ਸਨ¢
ਪਿਛਲੀ ਖ਼ਬਰ ਸੈਂਟਰ ਪੱਧਰੀ ਖੇਡਾਂ 'ਚੋਂ ਧੁਨੀ ਕੇ ਸਕੂਲ ਦੀ ਕਬੱਡੀ ਟੀਮ ਨੇ ਲਗਾਤਾਰ ਚੌਥੀ ਵਾਰ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ ਅਗਲੀ ਖ਼ਬਰ ਟਰੀਟਮੈਂਟ ਪ੍ਰੋਜੈਕਟਾਂ ਦੀ ਪ੍ਰਯੋਗਸ਼ਾਲਾ ਬਣਿਆ ਨਥਾਣਾ ਦਾ ਆਵੇ ਵਾਲਾ ਛੱਪੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।