22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਗੁਰਦੁਆਰਾ ਸ਼ਹੀਦ ਭਾਈ ਮਤੀ ਦਾਸ ਨਗਰ ਦਾ ਸਵਾਗਤੀ ਗੇਟ ਲਗਾਇਆ

ਅਜੀਤ ਡੈਸਕ 21-09-2025
ਬਠਿੰਡਾ, 20 ਸਤੰਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਮਾਨਸਾ ਰੋਡ 'ਤੇ ਸਥਿਤ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਦਾ ਸਵਾਗਤੀ ਗੇਟ ਮੇਨ ਰੋਡ ਦੀ ਐਂਟਰੀ 'ਤੇ ਸਥਾਪਿਤ ਕੀਤਾ ਗਿਆ | ਜਿਸ ਦਾ ਉਦਘਾਟਨ ਧਾਰਮਿਕ ਸ਼ਖ਼ਸੀਅਤ ਬਾਬਾ ਹਜ਼ੂਰਾ ਸਿੰਘ ਖਿਆਲੀ ਵਾਲਾ ਨੇ ਕੀਤਾ | ਇਸ ਗੇਟ ਦੇ ਲੱਗਣ ਨਾਲ ਸ਼ਹਿਰ ਅਤੇ ਹੋਰ ਆਸ ਪਾਸ ਤੋਂ ਆਉਣ ਵਾਲੀਆਂ ਸੰਗਤਾਂ ਲਈ ਗੁਰੂਘਰ ਪਹੁੰਚਣਾ ਸੌਖਾ ਹੋ ਜਾਵੇਗਾ, ਕਿਉਂਕਿ ਅਬਾਦੀ ਦੇ ਵਧਣ ਕਾਰਨ ਗੁਰੂ ਘਰ ਮੁਹੱਲੇ ਦੇ ਅੰਦਰ ਹੋਣ ਕਾਰਨ ਬਾਹਰੋਂ ਆਉਣ ਵਾਲੀ ਸੰਗਤ ਨੂੰ ਵਾਰ- ਵਾਰ ਗੁਰੂ ਘਰ ਬਾਰੇ ਪੁੱਛਣ ਦੀ ਲੋੜ ਮਹਿਸੂਸ ਹੁੰਦੀ ਸੀ | ਸਵਾਗਤੀ ਗੇਟ ਦੇ ਲੱਗਣ ਨਾਲ ਮੁਹੱਲੇ ਦੀ ਐਂਟਰੀ ਦਿੱਖ ਦੇ ਸੁਹੱਪਣ ਵਿਚ ਵੀ ਵਾਧਾ ਹੋਇਆ ਹੈ | ਰਾਤ ਦੇ ਸਮੇਂ ਤਾਂ ਨਜ਼ਾਰਾ ਵੇਖਣ ਵਾਲਾ ਹੀ ਹੁੰਦਾ ਹੈ |
ਪਿਛਲੀ ਖ਼ਬਰ ਹਰ ਸਾਲ 23 ਸਤੰਬਰ ਨੂੰ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ-ਡਾਇਰੈਕਟਰ ਜੈ ਸਿੰਘ ਅਗਲੀ ਖ਼ਬਰ ਲੋਕ 2027 'ਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਦੇਖਣਾ ਚਾਹੁੰਦੇ ਹਨ- ਅਵਤਾਰ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।