ਸਮਰਾਲਾ, 29 ਅਗਸਤ (ਗੋਪਾਲ ਸੋਫਤ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਦੇ ਨਾਮ ਅਧੀਨ ਨਗਰ ਕੌਂਸਲ ਸਮਰਾਲਾ ਵਲੋਂ ਨਗਰ ਕੌਂਸਲ ਦੇ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਅਤੇ ਕਾਰਜ ਸਾਧਕ ਅਫ਼ਸਰ ਅਮਨਦੀਪ ਦੀ ਅਗਵਾਈ ਹੇਠ ਅਤੇ ਸੈਨੇਟਰੀ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ ਦੇ ਸਹਿਯੋਗ ਨਾਲ ਅੱਜ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਗਈ¢ ਅੱਜ ਦੀ ਵਿਸ਼ੇਸ਼ ਚੈਕਿੰਗ ਦੌਰਾਨ ਆਮ ਪਬਲਿਕ ਨੂੰ ਡੇਂਗੂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਮੌਕੇ 'ਤੇ ਚਲਾਨ ਵੀ ਕੀਤੇ ਗਏ¢ ਇਸ ਮੌਕੇ 'ਤੇ ਸਿਵਲ ਹਸਪਤਾਲ ਦੇ ਅਧਿਕਾਰੀ ਅਤੇ ਹੈਲਥ ਵਰਕਰ ਪ੍ਰਦੀਪ ਕੁਮਾਰ ਨਗਰ ਕੌਂਸਲ ਵਲੋਂ ਜਗਮੋਹਨ ਸਿੰਘ, ਸ਼ਮੀਰ, ਸੋਨੂੰ, ਕੈਪਟਨ ਹਰਮੇਲ ਸਿੰਘ ਆਦਿ ਸ਼ਾਮਿਲ ਸਨ¢