ਕੁਹਾੜਾ, 29 ਅਗਸਤ (ਸੰਦੀਪ ਸਿੰਘ ਕੁਹਾੜਾ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੀ ਇੱਕ ਵਿਸ਼ੇਸ਼ ਮੀਟਿੰਗ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤੇ ਮੈਂਬਰ ਪੰਚਾਇਤ ਸੰਦੀਪ ਸਿੰਘ ਰਾਏ ਭੈਣੀ ਸਾਹਿਬ ਦੇ ਘਰ ਵਿਖੇ ਜ਼ਿਲ੍ਹਾ ਲੁਧਿਆਣਾ ਦਿਹਾਤੀ ਭਾਜਪਾ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਦੀ ਪ੍ਰਧਾਨਗੀ ਹੇਠ ਹੋਈ¢ ਜਿਸ ਵਿਚ ਆਗਾਮੀ ਆ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ¢ ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸੰਨੀ ਕੈਂਥ ਵਲੋਂ ਵਿਧਾਨ ਸਭਾ ਸਾਹਨੇਵਾਲ ਅਧੀਨ ਆਉਂਦੀਆਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜਨ ਦਾ ਐਲਾਨ ਕਰਦਿਆਂ ਮੰਡਲ ਪ੍ਰਧਾਨਾਂ ਅਤੇ ਮੰਡਲ ਇੰਚਾਰਜਾਂ ਨਾਲ ਵਿਚਾਰ ਸਾਂਝੇ ਕੀਤੇ ਗਏ¢ ਇਸ ਦੌਰਾਨ ਸੰਦੀਪ ਸਿੰਘ ਰਾਏ ਨੇ ਦੱਸਿਆ ਕਿ ਹਲਕਾ ਸਾਹਨੇਵਾਲ ਨਾਲ ਸੰਬੰਧਿਤ ਤੇ ਸਮੂਹ ਮੰਡਲ ਪ੍ਰਧਾਨ ਮੀਟਿੰਗ ਵਿਚ ਮੌਜੂਦ ਰਹੇ ਤੇ ਵਿਸਥਾਰ ਨਾਲ ਆਉਂਦੀਆਂ ਚੋਣਾਂ ਸੰਬੰਧੀ ਜ਼ਿਲ੍ਹਾ ਭਾਜਪਾ ਪ੍ਰਧਾਨ ਸੰਨੀ ਕੈਂਥ ਨਾਲ ਵਿਚਾਰ ਚਰਚਾ ਹੋਈ ਤੇ ਭਾਜਪਾ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਰਣਨੀਤੀ ਤਿਆਰ ਕੀਤੀ ਗਈ¢ ਇਸ ਮੌਕੇ ਸੂਬੇ ਵਿਚ ਹੜ੍ਹਾਂ ਦੀ ਸਥਿਤੀ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਧਾਨ ਵਲੋਂ ਪਾਰਟੀ ਵਰਕਰਾਂ ਨੂੰ ਸਥਿਤੀ ਨਾਲ ਨਜਿੱਠਣ ਲਈ ਤਿਆਰ ਬਰ ਤਿਆਰ ਰਹਿਣ ਲਈ ਅਪੀਲ ਕੀਤ ਗਈ¢ ਮੀਟਿੰਗ ਦੇ ਅਖੀਰ ਵਿਚ ਭਾਜਪਾ ਆਗੂ ਸੰਦੀਪ ਸਿੰਘ ਅਤੇ ਆਗੂਆਂ ਵਲੋਂ ਜ਼ਿਲ੍ਹਾ ਪ੍ਰਧਾਨ ਸੰਨੀ ਕੈਂਥ ਨੂੰ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਭਾਜਪਾ ਆਗੂ ਮੇਵਾ ਸਿੰਘ ਢੋਲਣਵਾਲ, ਸੰਦੀਪ ਸਿੰਘ, ਭੁਪਿੰਦਰ ਰਾਏ, ਅਵਤਾਰ ਸਿੰਘ ਭਾਟੀਆ, ਵਿੱਕੀ ਬਾਜਵਾ ਡਾ. ਬਲਕਾਰ ਸਿੰਘ ਮੰਗਲੀ, ਸੁਖਦੇਵ ਸਿੰਘ ਭਮਾਂ ਖ਼ੁਰਦ, ਸੁਖਦੀਪ ਸਿੰਘ ਮੰਗਲੀ ਆਦਿ ਹਾਜ਼ਰ ਸਨ¢