23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਮਿਡ-ਡੇਅ-ਮੀਲ ਦੇ ਪੈਸੇ ਨਾ ਆਉਣ ਕਾਰਨ ਸਕੂਲਾਂ ਵਿਚ ਦੁਪਹਿਰ ਦਾ ਖਾਣਾ ਬੰਦ ਹੋਣ ਕਿਨਾਰੇ-ਜਸਵਿੰਦਰ ਸਿੰਘ <br/>

ਅਜੀਤ ਡੈਸਕ 30-08-2025
ਕੁਹਾੜਾ, 29 ਅਗਸਤ (ਸੰਦੀਪ ਸਿੰਘ ਕੁਹਾੜਾ)-ਬੀ. ਐੱਡ. ਅਧਿਆਪਕ ਫ਼ਰੰਟ ਬਲਾਕ ਮਾਂਗਟ-2 ਤੇ 3 ਦੇ ਬਲਾਕ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ 3 ਮਹੀਨੇ ਤੋਂ ਸਕੂਲਾਂ ਵਿਚ ਬੱਚਿਆਂ ਲਈ ਦੁਪਹਿਰ ਦੇ ਖਾਣੇ ਲਈ ਕੋਈ ਵੀ ਕੁਕਿੰਗ ਦੇ ਪੈਸੇ ਨਹੀਂ ਆਏ, ਜਿਸ ਕਾਰਨ ਅਧਿਆਪਕਾਂ ਲਈ ਮਿਡ ਡੇ ਮੀਲ ਚਲਾਉਣਾ ਬਹੁਤ ਮੁਸ਼ਕਿਲ ਹੋ ਗਿਆ ਹੈ¢ ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ 500 ਤੋਂ ਉੱਪਰ ਹੈ, ਉੱਥੇ ਅਧਿਆਪਕਾਂ ਵਲੋਂ ਦੁਕਾਨਦਾਰਾਂ ਤੋਂ ਉਧਾਰ ਰਾਸ਼ਨ ਚੁੱਕ ਕੇ ਲੱਖਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਅਤੇ ਦੁਕਾਨਦਾਰ ਵਲੋਂ ਵਾਰ ਵਾਰ ਅਧਿਆਪਕਾਂ ਤੋਂ ਪੈਸੇ ਦੀ ਮੰਗ ਕਰਨ 'ਤੇ ਅਧਿਆਪਕ ਵਰਗ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਉਨ੍ਹਾਂ ਕਿਹਾ ਕਿ ਮਿਡ ਡੇਅ ਮੀਲ ਦੇ ਪੈਸੇ ਨਾ ਆਉਣ ਦੇ ਕਾਰਨ ਬਾਰੇ ਕੋਈ ਵੀ ਉੱਚ ਅਧਿਕਾਰੀ ਸਪਸ਼ਟ ਉੱਤਰ ਨਹੀਂ ਦੇ ਰਿਹਾ¢ ਬਲਾਕ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਮਿਡ ਡੇਅ ਮੀਲ ਦੇ ਪੈਸੇ ਜਾਰੀ ਨਹੀਂ ਕੀਤੇ ਗਏ ਤਾਂ ਮਾਂਗਟ-3 ਬਲਾਕ ਦੇ ਸਮੂਹ ਅਧਿਆਪਕ ਆਪਣੇ ਸਕੂਲਾਂ ਵਿਚ ਮਿਡ ਡੇਅ ਮੀਲ ਬੰਦ ਕਰਨ ਲਈ ਮਜਬੂਰ ਹੋ ਜਾਣਗੇ¢ ਜਿਸ ਦੀ ਜ਼ਿੰਮੇਵਾਰੀ ਸੰਬੰਧਿਤ ਅਧਿਕਾਰੀਆਂ ਦੀ ਹੋਵੇਗੀ¢

ਪਿਛਲੀ ਖ਼ਬਰ 'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਨਾਅਰਾ ਸਿਰਫ਼ ਸਟੇਜਾਂ ਤੱਕ ਸੀਮਤ, ਜ਼ਮੀਨੀ ਪੱਧਰ 'ਤੇ ਲੜਕੇ-ਲੜਕੀ ਵਿਚ ਵਿਤਕਰਾ ਜਾਰੀ-ਪ... ਅਗਲੀ ਖ਼ਬਰ ਭਾਜਪਾ ਹਲਕਾ ਸਾਹਨੇਵਾਲ ਦੀਆਂ ਸਾਰੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲੜੇਗੀ-ਸੰਨੀ ਕੈਂਥ/ਸੰਦੀਪ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।