23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

'ਬੇਟੀ ਬਚਾਓ-ਬੇਟੀ ਪੜ੍ਹਾਓ' ਦਾ ਨਾਅਰਾ ਸਿਰਫ਼ ਸਟੇਜਾਂ ਤੱਕ ਸੀਮਤ, ਜ਼ਮੀਨੀ ਪੱਧਰ 'ਤੇ ਲੜਕੇ-ਲੜਕੀ ਵਿਚ ਵਿਤਕਰਾ ਜਾਰੀ-ਪ੍ਰਧਾਨ ਹਰਪ੍ਰੀਤ ਕੌਰ

ਅਜੀਤ ਡੈਸਕ 30-08-2025
ਮਲੌਦ, 29 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪੰਜਾਬ ਰਾਜ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ ਵਿਚ ਤਰਸ ਦੇ ਆਧਾਰ 'ਤੇ ਨੌਕਰੀਆਂ ਲੈਣ ਵਾਲਿਆਂ ਨੂੰ ਦਿਨੋ-ਦਿਨ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ¢ ਪਿਛਲੇ ਦੋ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਲੜਕੇ ਤੇ ਲੜਕੀਆਂ ਨੌਕਰੀ ਦੌਰਾਨ ਜਾਨ ਗੁਆਉਣ ਵਾਲੇ ਮਿਰਤਕ ਪਿਤਾ ਦੀ ਥਾਂ ਵਾਰਿਸ ਵਜੋਂ ਨੌਕਰੀ ਲੈਣ ਲਈ ਨੌਜਵਾਨੀ ਦੇ ਮਾਰਗ ਦਾ ਪੈਂਡਾ ਤੈਅ ਕਰ ਕੇ ਹਜ਼ਾਰਾਂ ਹੀ ਆਸ਼ਰਿਤ ਵਾਰਿਸ ਵਡੇਰੀ ਉਮਰ ਵਿਚ ਪ੍ਰਵੇਸ਼ ਹੋ ਚੁੱਕੇ ਹਨ¢ ਭਾਵੇਂ 21 ਅਕਤੂਬਰ 2022 ਦੀ ਪੰਜਾਬ ਕੈਬਨਿਟ ਵਿਚ ਨੂੰ 2010 ਤੋਂ ਪਹਿਲਾਂ ਦੇ 6141 ਵਾਰਿਸਾਂ ਨੂੰ ਨੌਕਰੀ ਦੇਣ ਦਾ ਰਾਹ ਪੱਧਰਾ ਹੋ ਗਿਆ ਸੀ¢ ਪਰ ਇਹ ਫੁਰਮਾਨ ਤਰਸ ਦੇ ਆਧਾਰ ਦੀ ਨੌਕਰੀ ਤੋਂ ਕੋਹਾਂ ਦੂਰ ਜਾਪ ਰਹੇ ਹਨ¢ ਕਿਉਂਕਿ ਤਰਸ ਦੇ ਆਧਾਰ ਦੀ ਨੌਕਰੀ ਲਈ ਤਿਆਰ ਹੋਈ ਪਾਲਿਸੀ ਵਿਚ ਖੜ੍ਹੇ ਕੀਤੇ ਬੈਰੀਕੇਡ ਪਾਰ ਕਰਨੇ ਬੜਾ ਕਠਿਨ ਰਸਤਾ ਸਾਬਤ ਹੋ ਰਹੇ ਹਨ¢ ਮਿਰਤਕ ਆਸਰਿਤ ਸੰਘਰਸ਼ ਕਮੇਟੀ ਪੀ. ਐੱਸ. ਪੀ. ਸੀ. ਐੱਲ. ਪੰਜਾਬ ਦੇ ਸੂਬਾਈ ਆਗੂ ਹਰਪ੍ਰੀਤ ਕੌਰ ਪੰਜੋਲਾ ਤੇ ਕੁਲਦੀਪ ਕੌਰ ਰਾਮਗੜ੍ਹ ਸਰਦਾਰਾਂ ਨੇ ਕਿਹਾ ਕਿ ਮਿਰਤਕ ਪਿਤਾ ਦੀ ਥਾਂ ਇੱਕ ਪਰਿਵਾਰ ਵਿਚ ਸਿਰਫ਼ ਇੱਕ ਨੌਕਰੀ ਤਰਸ ਦੇ ਆਧਾਰ 'ਤੇ ਦੇਣੀ ਹੈ ਜੋ ਵਿਆਹੁਤਾ ਲੜਕਿਆਂ ਵਾਂਗ ਵਿਆਹੁਤਾ ਲੜਕੀਆਂ ਨੂੰ ਪਾਲਿਸੀ ਵਿਚ ਮੁੜ ਸੋਧ ਕਰ ਕੇ ਆਪਣੇ ਪਿਤਾ ਦਾ ਬਣਦਾ ਹੱਕ ਲੈਣ ਦੇ ਯੋਗ ਬਣਾਇਆ ਜਾਵੇ¢ ਉਨ੍ਹਾਂ ਕਿਹਾ ਕਿ ਜੇਕਰ ਪਿਤਾ ਦੀ ਮੌਤ ਉਪਰੰਤ ਅਪਲਾਈ ਕਰਨ ਵਾਲੀ ਮਿਤੀ ਉੱਪਰ ਗ਼ੌਰ ਕੀਤੀ ਜਾਵੇ ਤਾਂ ਉਸ ਵਕਤ ਵਾਰਿਸ ਬਣੇ ਉਮੀਦਵਾਰ ਦਾ ਵਧੀ ਉਮਰ ਅਤੇ ਵਿਆਹੁਤਾ ਲੜਕੀਆਂ ਵਾਲਾ ਮਸਲਾ ਜਲਦੀ ਤੇ ਸੌਖਾ ਹੱਲ ਹੋ ਜਾਵੇਗਾ¢ ਉਕਤ ਲੜਕੀਆਂ ਨੇ ਕਿਹਾ ਕਿ ਪਹਿਲਾਂ ਅਸੀਂ ਪਾਲਿਸੀ ਖੁਲ੍ਹਵਾਉਣ ਲਈ ਸੰਘਰਸ਼ ਕੀਤਾ ਹੁਣ ਅਸੀਂ ਪਾਲਿਸੀ ਆਉਣ ਤੋਂ ਬਾਅਦ ਆਪਣੀ ਨੌਕਰੀ ਲਈ ਕਦੇ ਬਿਜਲੀ ਨਿਗਮ ਦੀ ਮੈਨੇਜਮੈਂਟ ਅਤੇ ਕਦੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਬੂਹੇ ਖੜਕਾ ਰਹੇ ਹਾਂ¢ ਪਰ ਅਜੇ ਤੱਕ ਸਿਰਫ਼ ਲਾਰੇ ਹੀ ਨਸੀਬ ਹੋਏ ਹਨ¢ ਉਨ੍ਹਾਂ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵਲੋਂ ਹੁਣ ਕਿਹਾ ਜਾ ਰਿਹਾ ਹੈ ਕਿ 31 ਅਗਸਤ ਤੱਕ ਪੰਜਾਬ ਸਰਕਾਰ ਨੂੰ ਤੁਹਾਡੀਆਂ ਮੰਗਾਂ ਦੀ ਪ੍ਰਪੋਜਲ ਦੁਬਾਰਾ ਬਣਾ ਕੇ ਭੇਜ ਰਹੇ ਹਾਂ ਤਾਂ ਜੋ ਪੰਜਾਬ ਮੰਤਰੀ ਮੰਡਲ ਦੀ ਆਉਣ ਵਾਲੀ ਕੈਬਨਿਟ ਵਿਚ ਤੁਹਾਡਾ ਹੱਲ ਕਰਵਾਇਆ ਜਾ ਸਕੇ¢ ਉਨ੍ਹਾਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਸਿਰਫ਼ ਲੜਕਿਆਂ ਨੇ ਹੀ ਵੋਟਾਂ ਨਹੀਂ ਪਾਈਆਂ¢ ਸਗੋਂ ਲੜਕੀਆਂ ਦੀਆਂ ਵੋਟਾਂ ਦਾ ਵੀ ਸਰਕਾਰ ਬਣਾਉਣ ਵਿਚ ਵੱਡਾ ਯੋਗਦਾਨ ਸੀ¢ ਬਲਕਿ ਸਮੇਂ-ਸਮੇਂ ਦੀਆਂ ਸਰਕਾਰਾਂ ਸਿਰਫ਼ ਸਟੇਜਾਂ ਤੱਕ ਹੀ ਇਸ ਨਾਅਰੇ ਨੂੰ ਸੀਮਤ ਰੱਖ ਸਕੀਆਂ ਨੇ ਕਿ 'ਬੇਟੀ ਬਚਾਓ-ਬੇਟੀ ਪੜ੍ਹਾਓ' ਪਰ ਜ਼ਮੀਨੀ ਪੱਧਰ 'ਤੇ ਇਹ ਨਾਅਰਾ ਲਾਗੂ ਨਹੀਂ ਹੋ ਸਕਿਆ¢ ਇਸ ਮੌਕੇ ਹਰਦੀਪ ਕੌਰ, ਸੁਨੀਤਾ ਕੌਰ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਕਾਂਗਰਸ ਦਿਹਾਤੀ ਦੀ ਮੀਟਿੰਗ ਨੂੰ ਅਬਜ਼ਰਵਰ ਡਾ. ਸ਼ਿਖਾ ਨੇ ਕੀਤਾ ਸੰਬੋਧਨ <br/> ਅਗਲੀ ਖ਼ਬਰ ਮਿਡ-ਡੇਅ-ਮੀਲ ਦੇ ਪੈਸੇ ਨਾ ਆਉਣ ਕਾਰਨ ਸਕੂਲਾਂ ਵਿਚ ਦੁਪਹਿਰ ਦਾ ਖਾਣਾ ਬੰਦ ਹੋਣ ਕਿਨਾਰੇ-ਜਸਵਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।