ਮਾਛੀਵਾੜਾ ਸਾਹਿਬ, 29 ਅਗਸਤ (ਮਨੋਜ ਕੁਮਾਰ)-ਸਤਲੁਜ ਦਰਿਆ 'ਤੇ ਬਣਿਆ ਕਰੋੜਾਂ ਰੁਪਏ ਦੀ ਲਾਗਤ ਦੇ ਪੁਲ ਦੀ ਮਜ਼ਬੂਤੀ ਸਵਾਲਾਂ ਦੇ ਘੇਰੇ ਵਿੱਚ ਆਉਣ ਤੋਂ ਬਾਦ ਪਿਛਲੇ ਕਾਫੀ ਸਮੇਂ ਵਿੱਚ ਜਾਰੀ ਵੱਖ-ਵੱਖ ਸਰਕਾਰੀ ਹੁਕਮਾਂ ਵਿਚ ਅੱਜ ਫਿਰ ਇੱਕ ਹੋਰ ਤਾਜ਼ਾ ਹੁਕਮ ਜਾਰੀ ਹੋਇਆ ਹੈ ਕਿ ਹੁਣ ਇਸ ਪੁਲ ਉਪਰੋਂ ਟਿੱਪਰ, ਬਜਰੀ ਲੱਦੇ ਟਰੱਕ ਜਾਂ ਹੋਰ ਕਈ ਕਿਸਮ ਦੇ ਲੋਡਿਡ ਭਾਰੀ ਵਾਹਨਾਂ ਦੇ ਗੁਜ਼ਰਨ 'ਤੇ ਰੋਕ ਲਗਾ ਦਿੱਤੀ ਹੈ ਤੇ ਉਨ੍ਹਾਂ ਨੂੰ ਰਾਹੋਂ ਜਾਣ ਲਈ ਮੱਤੇਵਾੜਾ ਰਾਹੀਂ ਨਵੇ ਪੁਲ ਤੋਂ ਗੁਜ਼ਰਨ ਲਈ ਕਿਹਾ ਗਿਆ ਹੈ¢ ਡਿਪਟੀ ਕਮਿਸ਼ਨਰ ਦੇ ਹੁਕਮਾਂ 'ਤੇ ਲਗਾਇਆ ਗਿਆ ਬੋਰਡ ਜਿਸ ਵਿਚ ਇਸ ਗੱਲ ਦਾ ਫ਼ਰਮਾਨ ਜਾਰੀ ਕੀਤਾ ਗਿਆ ਹੈ ਤੇ ਨਾਲ ਹੀ ਇਸ ਪੁਲ ਤੋਂ ਮੋਟਰਸਾਈਕਲ, ਜੀਪਾਂ, ਕਾਰਾਂ ਤੇ ਹੋਰ ਹਲਕੇ ਵਾਹਨਾਂ ਦੇ ਗੁਜ਼ਰਨ ਤੋਂ ਕੋਈ ਮਨਾਹੀ ਨਹੀਂ ਹੈ¢.ਪੁਲ ਦੀ ਚਰਚਾ ਤੋਂ ਬਾਦ ਸਰਕਾਰ ਨੇ ਇਸ ਮਾਮਲੇ ਵਿਚ ਪੰਜ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਹੈ, ਜੋ ਆਉਣ ਵਾਲੇ ਸਮੇਂ ਵਿਚ ਇਸ ਪੁਲ ਦੇ ਭਵਿੱਖ ਦਾ ਫ਼ੈਸਲਾ ਲਵੇਗੀ¢