23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਰਿਸ਼ਵਤ ਮੰਗਣ ਦੇ ਦੋਸ਼ਾਂ 'ਤੇ ਡਿਪਟੀ ਕਮਿਸ਼ਨਰ ਜੈਨ ਨੇ ਸੇਵਾਦਾਰ ਨੂੰ ਕੀਤਾ ਮੁਅੱਤਲ

ਅਜੀਤ ਡੈਸਕ 30-08-2025

ਖੰਨਾ, 29 ਅਗਸਤ (ਪੱਤਰ ਪੇ੍ਰਰਕ)-ਖੰਨਾ ਤਹਿਸੀਲ ਵਿਚ ਇੱਕ ਵਿਅਕਤੀ ਤੋਂ ਰਜਿਸਟਰੀ ਰੋਕਣ ਅਤੇ ਰਿਸ਼ਵਤ ਮੰਗਣ ਦੇ ਦੋਸ਼ਾਂ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ¢ ਸਾਰੇ ਦਸਤਾਵੇਜ਼ ਪੂਰੇ ਹੋਣ ਦੇ ਬਾਵਜੂਦ ਰਜਿਸਟਰੀ ਨਾ ਹੋਣ 'ਤੇ ਇਹ ਮਾਮਲਾ ਮੁੱਖ ਸਕੱਤਰ ਤੱਕ ਪਹੁੰਚਿਆ¢ ਸ਼ਿਕਾਇਤ ਮਿਲਣ ਤੋਂ ਬਾਅਦ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੇ ਕਾਰਵਾਈ ਕਰਦਿਆਂ ਤਹਿਸੀਲ ਖੰਨਾ ਵਿਖੇ ਤਾਇਨਾਤ ਸੇਵਾਦਾਰ ਕਰਨਵੀਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ¢ ਮਾਮਲਾ 19 ਅਗਸਤ ਦਾ ਹੈ¢ ਵਿਅਕਤੀ ਨੇ ਸੇਲ ਡੀਡ ਆਨਲਾਈਨ ਜਮਾਂ ਕਰਵਾਈ ਸੀ, ਜਿਸ ਨੰੂ ਨਿਯਮ ਅਨੁਸਾਰ 20 ਅਗਸਤ ਸ਼ਾਮ 5 ਵਜੇ ਤੱਕ ਮਨਜ਼ੂਰ ਕੀਤਾ ਜਾਣਾ ਸੀ ਜਾਂ ਇਤਰਾਜ਼ਾਂ ਸਮੇਤ ਵਾਪਸ ਕੀਤਾ ਜਾਣਾ ਸੀ¢ ਪਰ ਉਸ ਤਾਰੀਖ਼ ਤੱਕ ਨਾ ਤਾਂ ਮਨਜ਼ੂਰੀ ਮਿਲੀ ਅਤੇ ਨਾ ਹੀ ਇਤਰਾਜ਼¢ ਜਦੋਂ ਸ਼ਿਕਾਇਤਕਰਤਾ ਤਹਿਸੀਲ ਦਫ਼ਤਰ ਗਿਆ ਤਾਂ ਤਹਿਸੀਲਦਾਰ ਕਿਰਨਦੀਪ ਕੌਰ ਨੇ ਗਿਰਦਾਵਰੀ ਰਿਪੋਰਟ ਦੇ ਨਾਂ 'ਤੇ ਇਤਰਾਜ਼ ਜਤਾਇਆ¢ ਦੋਸ਼ ਲਾਇਆ ਗਿਆ ਹੈ ਕਿ ਇਸ ਤੋਂ ਬਾਅਦ ਦਫ਼ਤਰ ਵਲੋਂ ਇੱਕ ਸੇਵਾਦਾਰ ਨੇ ਉਨ੍ਹਾਂ ਨੂੰ ਸੰਪਰਕ ਕਰ ਕੇ ਕਿਹਾ ਕਿ ਮੈਡਮ ਰਜਿਸਟਰੀ ਕਰਨ ਲਈ ਤਿਆਰ ਹਨ¢ ਪ੍ਰੰਤੂ ਇਸ ਦੇ ਬਦਲੇ ਰਿਸ਼ਵਤ ਦੇਣੀ ਪਵੇਗੀ ਤਾਂ ਰਜਿਸਟਰੀ ਕਰ ਦਿੱਤੀ ਜਾਵੇਗੀ¢ ਘਟਨਾ ਤੋਂ ਬਾਅਦ ਸ਼ਿਕਾਇਤ ਮੁੱਖ ਸਕੱਤਰ ਕੋਲ ਭੇਜੀ ਗਈ¢ 25 ਅਗਸਤ ਨੂੰ ਡੀ. ਸੀ. ਲੁਧਿਆਣਾ ਨੇ ਕਾਰਵਾਈ ਕਰਦਿਆਂ ਸੇਵਾਦਾਰ ਕਰਨਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ¢ ਇਸ ਘਟਨਾ ਨਾਲ ਤਹਿਸੀਲ ਖੰਨਾ ਵਿਚ ਹੜਕੰਪ ਮੱਚ ਗਿਆ ਹੈ¢ ਤਹਿਸੀਲਦਾਰ ਕਿਰਨਦੀਪ ਕੌਰ ਨੇ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ¢ ਵਿਰੋਧੀ ਧਿਰਾਂ ਵਲੋਂ ਇਸ ਨੰੂ ਸਿਆਸੀ ਮੁੱਦਾ ਬਣਾਉਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ¢ ਦੱਸਿਆ ਜਾ ਰਿਹਾ ਹੈ ਕਿ ਮਾਮਲਾ ਇਕ ਕਾਂਗਰਸੀ ਨੇਤਾ ਦੇ ਨਜ਼ਦੀਕੀ ਦਾ ਹੈ¢

ਪਿਛਲੀ ਖ਼ਬਰ ਵਿਧਾਇਕ ਸੰਗੋਵਾਲ ਵਲੋਂ ਹਦਾਇਤਾਂ ਦੇ ਬਾਵਜੂਦ ਮੁਲਾਜ਼ਮਾਂ ਨੇ ਨਹੀਂ ਲਿਆ ਸਬਕ <br/> ਅਗਲੀ ਖ਼ਬਰ ਸਤਲੁਜ ਦਰਿਆ 'ਤੇ ਬਣੇ ਪੁਲ ਤੋਂ ਭਾਰੀ ਵਾਹਨਾਂ ਦੀ ਰੋਕ 'ਤੇ ਸਰਕਾਰੀ ਫ਼ਰਮਾਨ ਜਾਰੀ ਕੀਤੀ ਉਲ਼ੰਘਣਾ ਤਾਂ ਹੋਵੇਗੀ ਕਾਰਵਾਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।