17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਏ.ਡੀ.ਸੀ. ਵਲੋਂ ਸ਼ਹਿਰ ਦਾ ਦੌਰਾ

ਅਜੀਤ ਡੈਸਕ 31-08-2025

ਬਰਨਾਲਾ, 30 ਅਗਸਤ (ਗੁਰਪ੍ਰੀਤ ਸਿੰਘ ਲਾਡੀ)-ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਅਧਿਕਾਰੀ ਲੋਕ ਮਸਲਿਆਂ ਦੇ ਹੱਲ ਲਈ ਸਰਗਰਮ ਹਨ | ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਅਨੁਪਿ੍ਤਾ ਜੌਹਲ ਵਲੋਂ ਬਰਨਾਲਾ ਸ਼ਹਿਰ ਦਾ ਦੌਰਾ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਟੋਏ ਭਰਨ ਅਤੇ ਸੀਵਰੇਜ ਸਫ਼ਾਈ ਦੇ ਨਿਰਦੇਸ਼ ਦਿੱਤੇ ਗਏ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਮੀਂਹ ਦੌਰਾਨ ਕੋਈ ਸਮੱਸਿਆ ਪੇਸ਼ ਨਾ ਆਵੇ | ਉਨ੍ਹਾਂ ਅੱਜ ਸੇਖਾ ਰੋਡ, ਜੰਡਾ ਵਾਲਾ ਰੋਡ, ਰਾਮਗੜ੍ਹੀਆ ਰੋਡ ਤੇ ਸਦਰ ਬਾਜ਼ਾਰ ਦਾ ਦੌਰਾ ਕੀਤਾ ਅਤੇ ਸਮੱਸਿਆਵਾਂ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਸਦਰ ਬਾਜ਼ਾਰ ਵਿਚ ਟੋਏ ਭਰੇ ਜਾ ਰਹੇ ਹਨ | ਉਨ੍ਹਾਂ ਸੀਵਰੇਜ ਬੋਰਡ ਅਧਿਕਾਰੀਆਂ ਨੂੰ ਜਿੱਥੇ ਸੀਵਰੇਜ ਓਵਰਫ਼ਲੋ ਦਾ ਮਸਲਾ ਹੈ, ਦੀ ਸਫ਼ਾਈ ਦੇ ਨਿਰਦੇਸ਼ ਦਿੱਤੇ |
ਸ਼ਹਿਣਾ, (ਸੁਰੇਸ਼ ਗੋਗੀ)-ਪਿੰਡ ਜਗਜੀਤਪੁਰਾ ਨੇੜਿਓ ਲੰਘਦੀ ਬਰਸਾਤੀ ਡਰੇਨ ਵਿਚ ੳੱੁਗੇ ਘਾਹ ਫੂਸ ਤੇ ਕੇਲੀ ਬੂਟੀ ਕਾਰਨ ਮੀਂਹ ਦੇ ਪਾਣੀ ਦਾ ਨਿਕਾਸ ਸਹੀ ਢੰਗ ਨਾਲ ਨਾ ਹੋਣ ਕਾਰਨ ਪਿੰਡ ਵਾਸੀਆਂ ਨੇ ਆਪਣੇ ਪੱਧਰ 'ਤੇ ਡਰੇਨ ਦੀ ਸਫ਼ਾਈ ਕਰਨ ਦਾ ਬੀੜ੍ਹਾ ਚੱੁਕਿਆ | ਪਿੰਡ ਜਗਜੀਤਪੁਰਾ ਵਾਸੀ ਜਗਸੀਰ ਸਿੰਘ ਸੀਰਾ ਤੇ ਰਾਜਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਸਾਲਾਂ ਤੋਂ ਡਰੇਨ ਦੀ ਸਫ਼ਾਈ ਨਹੀਂ ਕੀਤੀ ਗਈ | ਜਿਸ ਕਾਰਨ ਡਰੇਨ ਵਿਚ ਵੱਡੀ ਪੱਧਰ 'ਤੇ ਕੇਲੀ ਬੂਟੀ ੳੱੁਗੀ ਹੋਈ ਹੋਣ ਕਾਰਨ ਪੂਰੀ ਡਰੇਨ ਕੇਲੀ ਬੂਟੀ ਨਾਲ ਭਰ ਗਈ ਹੈ | ਉਨ੍ਹਾਂ ਕਿਹਾ ਕਿ ਮੀਂਹ ਅਤੇ ਹਨੇਰੀਆਂ ਨਾਲ ਡਰੇਨ ਵਿਚ ਦਰੱਖਤ ਵੀ ਡਿੱਗੇ ਹੋਏ ਹਨ | ਜਿਸ ਕਾਰਨ ਮੀਂਹ ਦਾ ਪਾਣੀ ਬਿਲਕੁਲ ਹੀ ਅੱਗੇ ਨਹੀਂ ਲੰਘ ਰਿਹਾ ਅਤੇ ਫ਼ਸਲਾਂ ਦਾ ਮੀਂਹ ਦੇ ਪਾਣੀ ਨਾਲ ਨੁਕਸਾਨ ਹੋ ਰਿਹਾ ਹੈ | ਕਿਸਾਨਾਂ ਨੇ ਕਿਹਾ ਕਿ ਪਿੱਛੇ ਤੋਂ ਡੈਮਾਂ ਦੇ ਫਲੱਡ ਗੇਟ ਖੋਲੇ ਜਾਣ ਕਾਰਨ ਡਰੇਨ ਵਿਚ ਲਗਾਤਾਰ ਪਾਣੀ ਵਧ ਰਿਹਾ ਹੈ | ਡਰੇਨ ਨੇੜਲੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਬਰਬਾਦ ਹੋਣ ਦਾ ਡਰ ਸਤਾ ਰਿਹਾ ਹੈ | ਜਿਸ ਕਾਰਨ ਕਿਸਾਨਾਂ ਵਲੋਂ ਆਪਣੇ ਪੱਧਰ 'ਤੇ ਡਰੇਨ ਦੀ ਸਫ਼ਾਈ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਨਰੇਗਾ ਨਾਲ ਸਬੰਧਿਤ ਔਰਤਾਂ ਨੂੰ ਵੀ ਡਰੇਨ ਦੀ ਸਫ਼ਾਈ ਕਰਨ ਲਈ ਲਾਇਆ ਗਿਆ, ਪਰ ਉਨ੍ਹਾਂ ਕੋਲ ਢੁਕਵੇਂ ਸਾਧਨ ਨਾ ਹੋਣ ਕਾਰਨ ਡਰੇਨ ਵਿਚ ੳੱੁਗੀ ਹੋਈ ਕੇਲੀ ਬੂਟੀ ਨਹੀਂ ਕੱਢੀ ਜਾ ਰਹੀ ਅਤੇ ਕੇਲੀ ਬੂਟੀ ਵਿਚ ਸੱਪ ਤੇ ਹੋਰ ਜ਼ਹਿਰੀਲੇ ਜਾਨਵਰ ਹੋਣ ਕਾਰਨ ਨਰੇਗਾ ਮਜ਼ਦੂਰ ਪਾਣੀ ਵਿਚ ਵੜਨ ਤੋਂ ਵੀ ਡਰਦੇ ਹਨ | ਉਨ੍ਹਾਂ ਕਿਹਾ ਕਿ ਵਿਭਾਗ ਕੁੱਝ ਸਾਲ ਪਹਿਲਾਂ ਪੌਪਲਾਇਨ ਮਸ਼ੀਨ ਰਾਹੀਂ ਡਰੇਨ ਦੀ ਸਫ਼ਾਈ ਕਰਵਾਉਂਦਾ ਰਿਹਾ ਹੈ, ਪਰ ਦੋ ਸਾਲ ਤੋਂ ਡਰੇਨ ਦੀ ਸਫ਼ਾਈ ਨਹੀਂ ਹੋਈ | ਜਿਸ ਕਾਰਨ ਨੇੜਲੇ ਖੇਤਾਂ ਵਿਚ ਵੀ ਪਾਣੀ ਭਰ ਗਿਆ ਹੈ | ਇਸ ਮੌਕੇ ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਅਮਰਜੀਤ ਸਿੰਘ, ਬੁੱਧੂ ਸਿੰਘ, ਜਗਸੀਰ ਸਿੰਘ ਚੀਮਾ, ਹਸਨ ਖਾਂ, ਕਰਮਜੀਤ ਸਿੰਘ, ਰਾਜਪ੍ਰੀਤ ਸਿੰਘ ਤੇ ਹੋਰ ਕਿਸਾਨ ਵੀ ਹਾਜ਼ਰ ਸਨ |
ਤਪਾ ਮੰਡੀ, (ਵਿਜੇ ਸ਼ਰਮਾ)-ਪਿਛਲੇ ਦਿਨੀਂ ਬਰਸਾਤ ਕਾਰਨ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ | ਉੱਥੇ ਸ਼ਹਿਰ ਦੀਆਂ ਸੜਕਾਂ ਦਾ ਵੀ ਬਹੁਤ ਬੁਰਾ ਹਾਲ ਹੋ ਚੁੱਕਿਆ ਹੈ | ਸ਼ਹਿਰ ਦੀ ਨਾਮਦੇਵ ਰੋਡ, ਦਰਾਜ ਰੋਡ, ਪੀਰਖਾਨਾ ਰੋਡ, ਬਾਬਾ ਮੱਠ ਰੋਡ, ਘੁੰਨਸ ਰੋਡ ਤੋਂ ਇਲਾਵਾ ਅਨਾਜ ਮੰਡੀ ਰੋਡ ਦਾ ਬਹੁਤ ਹੀ ਹਾਲ ਮਾੜਾ ਹੋਇਆ ਪਿਆ ਹੈ | ਇੱਥੋਂ ਤੱਕ ਕਿ ਸੜਕ ਵਿਚੋਂ ਬਜਰੀ ਵੱਖ ਹੋਣ ਕਾਰਨ ਸੜਕ ਵਿਚਕਾਰ ਵੱਡੇ-ਵੱਡੇ ਖੱਡੇ ਪਏ ਚੁੱਕੇ ਹਨ | ਜਿਸ ਕਰ ਕੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਸ਼ਹਿਰ ਦੀ ਸਭ ਤੋਂ ਵੱਧ ਟਰੈਫ਼ਿਕ ਵਾਲੀ ਨਾਮਦੇਵ ਰੋਡ ਦੀ ਹਾਲਤ ਤਰਸਯੋਗ ਹੋਈ ਪਈ ਹੈ | ਜ਼ਿਕਰਯੋਗ ਹੈ ਕਿ ਸਬੰਧਿਤ ਮਹਿਕਮੇ ਵਲੋਂ ਇਸ ਸੜਕ ਨੂੰ ਕਈ ਵਾਰ ਬਣਾ ਦਿੱਤਾ ਗਿਆ ਪਰ ਜਦੋਂ ਇਕ ਦੋ ਬਰਸਾਤਾਂ ਹੁੰਦੀਆਂ ਹਨ ਤਾਂ ਸੜਕ ਮੀਂਹ ਦਾ ਪਾਣੀ ਨਾ ਸਹਾਰਦੀ ਹੋਈ ਟੁੱਟ ਜਾਂਦੀ ਹੈ | ਪਰ ਸਬੰਧਿਤ ਮਹਿਕਮਾ ਤਾਂ ਕਿਸੇ ਵੱਡੇ ਹਾਦਸੇ ਦੀ ਉਡੀਕ ਵਿਚ ਹੈ | ਇਸ ਤੋਂ ਇਲਾਵਾ ਤਪਾ ਬਾਈਪਾਸ 'ਤੇ ਬਰਨਾਲੇ ਵਾਲੇ ਪਾਸੇ ਨੂੰ ਜਾਣ ਵਾਲੀਆਂ ਸਵਾਰੀਆਂ ਜਿੱਥੇ ਖੜ੍ਹਦੀਆਂ ਹਨ | ਉੱਥੇ ਸੜਕ ਦਾ ਬਹੁਤ ਹੀ ਮੰਦਾ ਹਾਲ ਹੋਇਆ ਪਿਆ ਹੈ | ਬਾਈਪਾਸ ਦੇ ਆਲ਼ੇ ਦੁਆਲੇ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਕ ਤਾਂ ਸਵਾਰੀਆਂ ਦੇ ਖੜਨ ਲਈ ਕੋਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ | ਦੂਜਾ ਸੜਕ ਦਾ ਏਨਾ ਮਾੜਾ ਹਾਲ ਹੈ ਕਿ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ | ਇਸ ਲਈ ਸ਼ਹਿਰ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਦੀ ਸਾਰ ਲਈ ਜਾਵੇ ਤਾਂ ਜੋ ਲੋਕਾਂ ਨੂੰ ਕੁੱਝ ਰਾਹਤ ਮਿਲ ਸਕੇ |

ਪਿਛਲੀ ਖ਼ਬਰ ਸੋਨੇ, ਚਾਂਦੀ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਵਾਲੇ ਨਾਮਾਲੂਮ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਨੇ ਪਾਣੀ ਦੇ ਪੱਧਰ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।