ਬਰਨਾਲਾ, 30 ਅਗਸਤ (ਰਾਜ ਪਨੇਸਰ)-ਪਿੰਡ ਸੇਖਾ ਦੇ ਇਕ ਘਰ 'ਚ ਸੋਨੇ, ਚਾਂਦੀ ਦੇ ਗਹਿਣੇ, 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਥਾਣਾ ਸਦਰ ਬਰਨਾਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਥਾਣੇਦਾਰ ਅਮਰਨਾਥ ਨੇ ਦੱਸਿਆ ਕਿ ਮੱੁਦਈ ਜਗਰਾਜ ਸਿੰਘ ਪੱੁਤਰ ਹਾਕਮ ਸਿੰਘ ਵਾਸੀ ਸੇਖਾ ਨੇ ਪੁਲਿਸ ਕੋਲ ਬਿਆਨ ਲਿਖਵਾਏ ਕਿ ਉਸ ਦੇ ਪਿੰਡ ਸੇਖਾ ਵਿਖੇ ਦੋ ਮਕਾਨ ਹਨ | ਇਕ ਮਕਾਨ 'ਚ ਮੈਂ ਤੇ ਮੇਰੀ ਪਤਨੀ, ਦੂਜੇ ਮਕਾਨ 'ਚ ਮੇਰਾ ਲੜਕਾ ਤੇ ਉਸ ਦਾ ਪਰਿਵਾਰ ਰਹਿੰਦਾ ਹੈ | ਬੀਤੇ ਦਿਨੀਂ ਮੇਰਾ ਲੜਕਾ ਆਪਣੇ ਮਕਾਨ ਨੂੰ ਜਿੰਦਰਾ ਲਗਾ ਕੇ ਮੇਰੇ ਮਕਾਨ 'ਚ ਆ ਗਿਆ | ਸਵੇਰ ਸਮੇਂ ਦੇਖਿਆ ਕਮਰਿਆਂ ਦੇ ਦਰਵਾਜ਼ਿਆਂ ਦੇ ਜਿੰਦਰੇ ਟੱੁਟੇ ਪਏ ਸਨ ਤੇ ਅਲਮਾਰੀ 'ਚੋਂ ਸਾਰਾ ਸਮਾਨ ਬਿਖਰਿਆ ਪਿਆ ਸੀ ਤੇ ਚੈਕ ਕਰਨ 'ਤੇ ਪਤਾ ਲੱਗਿਆ ਕਿ ਅਲਮਾਰੀ 'ਚੋਂ ਤਿੰਨ ਛਾਪਾਂ ਦੇ ਜੋੜੇ, ਟੋਪਸ, ਇਕ ਸੋਨੇ ਦੀ ਚੈਨੀ, ਦੋ ਜੋੜਾ ਝਾਂਜਰਾਂ, ਦੋ ਜੋੜੇ ਸਗਲੇ ਚਾਂਦੀ, ਤਿੰਨ ਕੜੇ ਚਾਂਦੀ, ਇਕ ਚੈਨ ਚਾਂਦੀ, ਦੋ ਲੇਡੀਜ਼ ਚੂੜੀਆਂ ਤੇ 50 ਹਜ਼ਾਰ ਰੁਪਏ ਦੀ ਨਕਦੀ ਨਾਮਾਲੂਮ ਵਿਅਕਤੀਆਂ ਨੇ ਚੋਰੀ ਕਰ ਲਈ ਸੀ | ਉੱਧਰ ਪੁਲਿਸ ਕਾਰਵਾਈ ਅਨੁਸਾਰ ਮੱੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |