ਹੰਡਿਆਇਆ, 30 ਅਗਸਤ (ਗੁਰਜੀਤ ਸਿੰਘ ਖੱੁਡੀ)-ਬਹੁਜਨ ਸਮਾਜ ਪਾਰਟੀ ਹਲਕਾ ਬਰਨਾਲਾ ਦੀ ਮੀਟਿੰਗ ਬਸਪਾ ਦੇ ਪੰਜਾਬ ਪ੍ਰਧਾਨ ਡਾ: ਅਵਤਾਰ ਸਿੰਘ ਕਰੀਮਪੁਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 'ਪੰਜਾਬ ਸੰਭਾਲੋ' ਪ੍ਰੋਗਰਾਮ ਤਹਿਤ ਕਸਬਾ ਹੰਡਿਆਇਆ ਵਿਖੇ ਕੀਤੀ ਗਈ | ਮੀਟਿੰਗ ਦੌਰਾਨ ਲੈਕ: ਅਮਰਜੀਤ ਸਿੰਘ ਝਲੂਰ ਜ਼ੋਨ ਇੰਚਾਰਜ ਪਟਿਆਲਾ, ਪਿ੍ੰਸੀਪਲ ਪਿਆਰਾ ਸਿੰਘ ਹਲਕਾ ਪ੍ਰਧਾਨ ਬਰਨਾਲਾ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਪਿੰਡ-ਪਿੰਡ ਮੀਟਿੰਗਾਂ ਕਰ ਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ | ਇਸ ਮੌਕੇ ਅਵਤਾਰ ਸਿੰਘ ਹੰਡਿਆਇਆ ਜਥੇਬੰਦਕ ਸਕੱਤਰ ਹਲਕਾ ਬਰਨਾਲਾ, ਮਹਿੰਦਰ ਸਿੰਘ ਧਨੌਲਾ ਖ਼ੁਰਦ ਸੈਕਟਰ ਪ੍ਰਧਾਨ ਹੰਡਿਆਇਆ, ਸੈਕਟਰ ਜਰਨਲ ਸੈਕਟਰੀ ਗੁਰਪ੍ਰੀਤ ਸਿੰਘ ਹੰਡਿਆਇਆ ਆਦਿ ਹਾਜ਼ਰ ਸਨ |