19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦੋ 18 ਫੱੁਟ ਚੌੜੀਆਂ ਸੜਕਾਂ ਹਲਕੇ ਵਿਚ ਛੇਤੀ ਬਣਨਗੀਆਂ-ਲਾਭ ਸਿੰਘ ਉੱਗੋਕੇ <br/>

ਅਜੀਤ ਡੈਸਕ 21-09-2025
ਸ਼ਹਿਣਾ, 20 ਸਤੰਬਰ (ਸੁਰੇਸ਼ ਗੋਗੀ)-ਹਲਕਾ ਭਦੌੜ ਦੇ ਵੱਖ-ਵੱਖ ਪਿੰਡਾਂ ਵਿਚ 18 ਫੱੁਟ ਚੌੜੀਆਂ ਦੇ ਪ੍ਰੋਜੈਕਟ ਪਾਸ ਹੋਏ ਹਨ | ਇਹ ਜਾਣਕਾਰੀ ਦਿੰਦਿਆਂ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਨੇ ਦੱਸਿਆ ਆਰੀਆ ਭੱਟ ਕਾਲਜ ਚੀਮਾ ਨੇੜਿਓ ਨੈਸ਼ਨਲ ਹਾਈਵੇ ਤੋਂ ਵਾਇਆ ਉਗੋਕੇ ਆਲੀਕੇ ਤੱਕ 18 ਕਿੱਲੋਮੀਟਰ ਲੰਬੀ ਸੜਕ 21 ਕਰੋੜ ਦੀ ਲਾਗਤ ਨਾਲ ਬਣੇਗੀ | ਇਸੇ ਤਰ੍ਹਾਂ ਰੂੜੇਕੇ ਮੁੱਖ ਬੱਸ ਅੱਡੇ ਤੋਂ ਵਾਇਆ ਮਹਿਤਾ ਹੁੰਦੇ ਹੋਏ ਤਪਾ ਮੰਡੀ ਤੱਕ 8 ਕਿੱਲੋਮੀਟਰ ਲੰਬੀ ਸੜਕ 10 ਕਰੋੜ ਦੀ ਲਾਗਤ ਨਾਲ ਬਣੇਗੀ | ਹਲਕਾ ਵਿਧਾਇਕ ਨੇ ਕਿਹਾ ਕਿ ਉਕਤ ਸੜਕਾਂ ਦੇ ਟੈਂਡਰ ਹੋ ਚੱੁਕੇ ਹਨ ਅਤੇ ਝੋਨੇ ਦੀ ਕਟਾਈ ਉਪਰੰਤ ਸੜਕਾਂ ਦਾ ਨਿਰਮਾਣ ਸ਼ੁਰੂ ਹੋਵੇਗਾ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਬਣਨ ਨਾਲ ਕਾਫ਼ੀ ਪਿੰਡਾਂ ਨੂੰ ਸ਼ਹਿਰ ਆਉਣ ਜਾਣ ਲਈ ਸੌਖਾ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਹੋਰ ਕਈ ਪ੍ਰੋਜੈਕਟ ਹਲਕੇ ਵਿਚ ਲਿਆਉਣ ਲਈ ਵਿਊਾਤਬੰਦੀ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਬੀ.ਵੀ.ਐਮ. ਸਕੂਲ ਦੇ ਵਿਦਿਆਰਥੀਆਂ ਨੇ ਕਾਂਸੀ ਦਾ ਤਗਮਾ ਜਿੱਤਿਆ ਅਗਲੀ ਖ਼ਬਰ ਸ਼ੈਮਰੋਕ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਕਸਿੰਗ ਚੈਂਪੀਅਨਸ਼ਿਪ 'ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।