19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਜ਼ਿਲ੍ਹਾ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਸਿਰਫ਼ ਦੋ ਈ. ਐਮ. ਓਜ਼. ਨਾਲ ਚੱਲ ਰਿਹਾ ਕੰਮ

ਅਜੀਤ ਡੈਸਕ 21-09-2025
ਬਰਨਾਲਾ, 20 ਸਤੰਬਰ (ਨਰਿੰਦਰ ਅਰੋੜਾ)-ਜ਼ਿਲ੍ਹਾ ਬਰਨਾਲਾ ਦੇ ਸਿਵਲ ਹਸਪਤਾਲ ਵਿਚ ਬਣੀ ਐਮਰਜੈਂਸੀ ਵਿਖੇ ਸਿਰਫ਼ ਦੋ ਈ.ਐਮ.ਓਜ਼. (ਐਮਰਜੈਂਸੀ ਮੈਡੀਕਲ ਅਫ਼ਸਰ) ਨਾਲ ਕੰਮ ਚਲਾ ਰਿਹਾ ਹੈ ਜਦਕਿ ਹਸਪਤਾਲ ਵਿਚ ਕੱੁਲ 39 ਪੋਸਟਾਂ ਸੈਕਸ਼ਨ ਹਨ | ਜ਼ਿਕਰਯੋਗ ਹੈ ਕਿ ਬਰਨਾਲਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਐਮਰਜੈਂਸੀ ਨੂੰ ਆਸ-ਪਾਸ ਦੇ ਕਈ ਪਿੰਡ ਪੈਂਦੇ ਹਨ ਪਰ ਈ.ਐਮ.ਓਜ਼. ਘੱਟ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਤਾਂ ਕਰਨਾ ਪੈਂਦਾ ਹੈ | ਕਈ ਵਾਰ ਤਾਂ ਮੈਡੀਕਲ ਅਫ਼ਸਰ ਡਾਕਟਰਾਂ ਨੂੰ ਡਬਲ ਡਿਊਟੀ ਕਰਨੀ ਪੈਂਦੀ ਹੈ | ਪਹਿਲਾਂ ਓ.ਪੀ.ਡੀ. ਫੇਰ ਐਮਰਜੈਂਸੀ ਕਈ ਵਾਰ ਪੋਸਟਮਾਰਟਮ ਵੀ ਕਰਨਾ ਪੈਂਦਾ ਹੈ | ਬਰਨਾਲਾ ਜ਼ਿਲ੍ਹੇ ਵਿਚ ਪੋਸਟ ਮਾਰਟਮ ਵੀ ਇਸ ਹਸਪਤਾਲ ਵਿਚ ਹੁੰਦਾ ਹੈ | ਡਾਕਟਰ ਜਦੋਂ ਐਮਰਜੈਂਸੀ ਨਾਈਟ ਡਿਊਟੀ ਕਰ ਕੇ ਜਾਂਦੇ ਹਨ ਤਾਂ ਅਗਲੇ ਦਿਨ ਛੱੁਟੀ ਲੈਂਦੇ ਹਨ ਅਤੇ ਓ.ਪੀ.ਡੀ. ਬੰਦ ਰਹਿੰਦੀ ਹੈ | ਕਈ ਵਾਰ ਆਪ੍ਰੇਸ਼ਨ ਵੀ ਨਹੀਂ ਕੀਤੇ ਜਾਂਦੇ | ਜਿਸ ਕਾਰਨ ਮਰੀਜ਼ ਖੱਜਲ ਖ਼ੁਆਰ ਹੋ ਕੇ ਮੁੜਦੇ ਹਨ ਅਤੇ ਡਾਕਟਰਾਂ 'ਤੇ ਵੀ ਦੱੁਗਣਾ ਬੋਝ ਪੈਂਦਾ ਹੈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਈ.ਐਮ.ਓ. ਦੀਆਂ ਖ਼ਾਲੀ ਪੋਸਟਾਂ ਭਰੀਆਂ ਜਾਣ ਤਾਂ ਜੋ ਬਰਨਾਲਾ ਜ਼ਿਲ੍ਹੇ ਦੇ ਲੋਕ ਅਤੇ ਡਾਕਟਰ ਸੁੱਖ ਦਾ ਸਾਹ ਲੈ ਸਕਣ | ਜਦੋਂ ਇਸ ਸਬੰਧੀ ਐਸ.ਐਮ.ਓ. ਬਰਨਾਲਾ ਡਾ: ਇੰਦੂ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਈ ਵਾਰ ਉੱਪਰ ਲਿਖ ਕੇ ਭੇਜ ਚੱੁਕੇ ਹਾਂ ਪਰ ਕੋਈ ਹੱਲ ਨਹੀਂ ਹੋ ਰਿਹਾ | ਈ.ਐਮ.ਓ. 2 ਹੋਣ ਕਾਰਨ ਸਾਨੂੰ ਐਮਰਜੈਂਸੀ ਵਿਖੇ ਐਮ.ਓ. ਦੀਆਂ ਡਿਊਟੀਆਂ ਲਗਾਉਣੀਆਂ ਪੈਂਦੀਆਂ ਹਨ ਜੋ ਕਿ ਸਾਡੀ ਮਜਬੂਰੀ ਬਣ ਜਾਂਦੀ ਹੈ |
• ਪੰਜਾਬ ਸਰਕਾਰ ਜ਼ਮੀਨੀ ਪੱਧਰ 'ਤੇ ਕੰਮ ਕਰੇ-ਗੁਰਜਿੰਦਰ ਸਿੰਘ ਸਿੱਧੂ-ਇਸ ਸਬੰਧੀ ਪੰਜਾਬ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਭਾਜਪਾ ਦੇ ਸੀਨੀਅਰ ਆਗੂ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿਚ ਵਾਧਾ ਕਰਨ ਦੀਆਂ ਗੱਲਾਂ ਕਰ ਰਹੀ ਹੈ ਅਤੇ ਵਾਹੋ ਵਾਹੀ ਖੱਟਣ ਲਈ ਵੱਡੇ-ਵੱਡੇ ਇਸ਼ਤਿਹਾਰੀ ਬੋਰਡ ਲਗਾ ਕੇ ਪੈਸੇ ਦੀ ਬਰਬਾਦੀ ਕਰ ਰਹੇ ਹਨ ਜਦਕਿ ਜ਼ਮੀਨੀ ਪੱਧਰ 'ਦੇ ਕੋਈ ਕੰਮ ਨਹੀਂ ਕੀਤੇ ਜਾ ਰਹੇ |
ਪਿਛਲੀ ਖ਼ਬਰ ਪ੍ਰੇਮ ਅੱਖਾਂ ਦਾ ਹਸਪਤਾਲ ਵਿਖੇ ਡਰਾਈਵਰਾਂ ਲਈ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਅੱਜ <br/> ਅਗਲੀ ਖ਼ਬਰ ਪਿੰਡ ਚੀਮਾ ਦੇ ਸ਼ਿਵ ਮੰਦਰ ਵਿਖੇ ਮੀਟਿੰਗ-ਮੰਦਰ ਕਮੇਟੀ ਦਾ ਕੀਤਾ ਵਿਸਥਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।