ਬਰਨਾਲਾ, 20 ਸਤੰਬਰ (ਨਰਿੰਦਰ ਅਰੋੜਾ)-ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਬਰਨਾਲਾ ਮੈਡਮ ਸੋਨਾਲੀ ਸਿੰਘ ਦੀ ਅਦਾਲਤ ਵਲੋਂ ਇਕ ਅਹਿਮ ਕੇਸ ਦਾ ਫ਼ੈਸਲਾ ਸੁਣਾਉਂਦੇ ਹੋਏ ਐਡਵੋਕੇਟ ਇਕਬਾਲ ਸਿੰਘ ਜੋਧਪੁਰੀਆ ਬਰਨਾਲਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਪਰਵਿੰਦਰ ਪਾਲ ਕੌਰ ਵਾਸੀ ਸ਼ਹਿਣਾ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਜਾਣਕਾਰੀ ਦਿੰਦੀਆਂ ਐਡਵੋਕੇਟ ਇਕਬਾਲ ਸਿੰਘ ਜੋਧਪੁਰੀਆ ਨੇ ਦੱਸਿਆ ਕਿ ਦੀਪਕ ਪਟਨਾਗਰ ਵਾਸੀ ਬਰਨਾਲਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਿਟੀ ਬਰਨਾਲਾ ਵਿਖੇ ਪਰਵਿੰਦਰ ਪਾਲ ਕੌਰ ਵਾਸੀ ਸ਼ਹਿਣਾ ਵਿਰੁੱਧ ਸਾਲ 2019 ਵਿਚ ਵੱਖ-ਵੱਖ ਧਾਰਾਵਾਂ ਤਹਿਤ ਬਲੈਕਮੇਲਿੰਗ ਦਾ ਮਾਮਲਾ ਦਰਜ ਕੀਤਾ ਗਿਆ ਸੀ | ਕਰੀਬ 6 ਸਾਲ ਚੱਲੀ ਅਦਾਲਤੀ ਕਾਰਵਾਈ ਦੌਰਾਨ ਪੇਸ਼ ਕੀਤੀਆਂ ਠੋਸ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅਦਾਲਤ ਵਲੋਂ ਪਰਵਿੰਦਰ ਪਾਲ ਕੌਰ ਨੂੰ ਇਸ ਮਾਮਲੇ 'ਚੋਂ ਬਰੀ ਕਰਨ ਦਾ ਹੁਕਮ ਸੁਣਾਇਆ ਹੈ |