23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਪਾਣੀ ਮੁੜ ਗਏ ਨੇ

ਅਜੀਤ ਡੈਸਕ 21-09-2025

ਪਾਣੀ ਬੇਸ਼ੱਕ ਮੁੜ ਗਏ ਨੇ
ਕਿੰਨੇ ਸੁਪਨੇ ਰੁੜ ਗਏ ਨੇ |

ਲੱਖਾਂ ਪੰਛੀ ਪਸ਼ੂ ਵਿਚਾਰੇ
ਘਰਾਂ ਤੋਂ ਵਿਛੜ ਗਏ ਨੇ |

ਕਿਵੇਂ ਵਿਚਾਰੇ ਪਾਰ ਜਾਣਗੇ
ਪੈਰ ਜਿਨ੍ਹਾਂ ਦੇ ਉਖੜ ਗਏ ਨੇ |

ਹੜ੍ਹ ਵਹਾਅ ਲੈ ਗਿਆ ਕਿੰਨੇ
ਰੰਗ ਜ਼ਿੰਦਗੀ ਦੇ ûੜ ਗਏ ਨੇ |

ਪਹਿਲਾਂ ਵੀ ਘਾਟ ਨਹੀਂ ਸੀ
ਨਵੇਂ ਦੁੱਖ ਆ ਜੁੜ ਗਏ ਨੇ |

ਹਾਕਮ ਜਾਂ ਦੋਸ਼ੀ ਰੱਬ ਹੈ
ਲੋਕ ਵਿਚਾਰੇ ਕੁੜ੍ਹ ਰਹੇ ਨੇ |

ਕੀ ਲੜਨ ਮਜਬੂਰਾਂ ਦੇ ਹੱਥ
ਆਪ ਮੁਹਾਰੇ ਜੁੜ ਗਏ ਨੇ |

-ਲਲਤੋਂ ਕਲਾਂ, ਲੁਧਿਆਣਾ |
ਮੋਬਾਈਲ : 98728-68913

ਪਿਛਲੀ ਖ਼ਬਰ ਪਰਦੇ ਦੇ ਪਿੱਛੇ ਅਗਲੀ ਖ਼ਬਰ ਹੜ੍ਹ ਦਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।