ਰਾਜੀਵ ਸ਼ੁਕਲਾ ਬਣੇ ਕਾਰਜਕਾਰੀ ਪ੍ਰਧਾਨ
ਮੁੰਬਈ, 29 ਅਗਸਤ (ਇੰਟ)-ਸਾਬਕਾ ਭਾਰਤੀ ਕ੍ਰਿਕਟਰ ਰੋਜਰ ਬਿੰਨੀ ਨੇ ਬੀ.ਸੀ.ਸੀ.ਆਈ. ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ | ਰਿਪੋਰਟਾਂ ਅਨੁਸਾਰ, ਬੋਰਡ ਦੇ ਉਪ-ਪ੍ਰਧਾਨ ਰਾਜੀਵ ਸ਼ੁਕਲਾ ਨੂੰ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | 65 ਸਾਲਾ ਸ਼ੁਕਲਾ ਪਹਿਲਾਂ ਬੀ.ਸੀ.ਸੀ.ਆਈ. ਦੇ ਉਪ-ਪ੍ਰਧਾਨ ਸਨ | ਹਾਲ ਹੀ 'ਚ, ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਦੱਸਿਆ ਸੀ ਕਿ ਮੌਜੂਦਾ ਪ੍ਰਧਾਨ ਰੋਜਰ ਬਿੰਨੀ ਜੁਲਾਈ 'ਚ 70 ਸਾਲ ਦੇ ਹੋ ਜਾਣਗੇ | ਜਿਸ ਕਰਕੇ ਉਹ ਇਸ ਅਹੁਦੇ 'ਤੇ ਬਣੇ ਰਹਿਣ ਦੇ ਅਯੋਗ ਹੋ ਜਾਣਗੇ |
ਰੋਜਰ ਬਿੰਨੀ ਨੇ ਬੀ.ਸੀ.ਸੀ.ਆਈ. ਦੀ ਪ੍ਰਧਾਨਗੀ ਤੋਂ ਦਿੱਤਾ ਅਸਤੀਫ਼ਾ
ਅਜੀਤ ਡੈਸਕ
30-08-2025