ਐਬਟਸਫੋਰਡ, 29 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ 2 ਸ਼ਹਿਰਾਂ ਓਕ ਬੇਅ ਤੇ ਸਿਡਨੀ, ਓਂਟਾਰੀਓ ਦੇ ਸਾਊਥ ਸਿਮਕੋਈ ਅਤੇ ਅਲਬਰਟਾ ਦੇ ਸਸਕੈਚਵਨ ਦੀ ਸਰਹੱਦ 'ਤੇ ਪੈਂਦੇ ਸ਼ਹਿਰ ਲਲੋਇਡਮਿਨਸਟਰ ਵਿਖੇ 100 ਡਾਲਰ ਦੇ ਨਕਲੀ ਨੋਟ ਮਿਲੇ ਹਨ ਜਿਹੜੇ ਪੁਲਿਸ ਨੇ ਬਰਾਮਦ ਕਰ ਲਏ ਹਨ | ਇਨ੍ਹਾਂ ਸ਼ਹਿਰਾਂ ਦੀ ਪੁਲਿਸ ਵਲੋਂ ਜਾਰੀ ਕੀਤੇ ਗਏ ਬਿਆਨ 'ਚ ਦੱਸਿਆ ਗਿਆ ਹੈ ਕਿ ਫਿਲਹਾਲ ਤਾਂ ਇਹ ਨਕਲੀ ਨੋਟ ਉਪਰੋਕਤ ਇਨ੍ਹਾਂ ਸ਼ਹਿਰਾਂ ਤੋਂ ਹੀ ਮਿਲੇ ਹਨ ਪਰ ਕੈਨੇਡਾ ਦੇ ਹੋਰਨਾਂ ਸ਼ਹਿਰਾਂ ਤੋਂ ਵੀ ਮਿਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਲਲੋਇਡਮਿਨਸਟਰ ਵਿਖੇ 50 ਡਾਲਰ ਦੇ ਨਕਲੀ ਨੋਟ ਮਿਲੇ ਹਨ |