27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਮਨਜੀਤ ਡਰਾਈਵਿੰਗ ਸਕੂਲ ਇਟਲੀ ਦੁਆਰਾ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਨੂੰ ਇਤਾਲਵੀ ਭਾਸ਼ਾ ਸਿੱਖਣ ਵਾਲੀ ਨਵੀਂ ਪੁਸਤਕ ਭੇਟ

ਵੈਨਿਸ (ਇਟਲੀ), 27 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਲਈ ਸੌਖੇ ਢੰਗ ਨਾਲ਼ ਇਤਾਲਵੀ ਭਾਸ਼ਾ ਸਿੱਖਣ ਦੇ ਲਈ ਮਨਜੀਤ ਡਰਾਈਵਿੰਗ ਸਕੂਲ ਇਟਲੀ ਦੁਆਰਾ ਤਿਆਰ ਕੀਤੀ ਗਈ ਨਵੀਂ ਪੁਸਤਕ ਅੱਜ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦਫਤਰ ਵਿਖੇ ਕੌਂਸਲ ਸ਼੍ਰੀ ਅਤੁੱਲ ਚੌਹਾਨ ਜੀ ਨੂੰ ਭੇਟ ਕੀਤੀ ਗਈ। ਇਸ ਮੌਕੇ ਵਾਇਸ ਕੌਂਸਲ ਹਿਮਾਂਸੂ ਮੌਦਗਿਲ, ਮਨਜੀਤ ਡਰਾਈਵਿੰਗ ਸਕੂਲ ਦਾ ਸਮੁੱਚਾ ਸਟਾਫ ਤੇ ਬਾਕੀ ਕੌਂਸਲੇਟ ਅਧਿਕਾਰੀ ਵੀ ਹਾਜ਼ਿਰ ਸਨ।

ਅਜੀਤ ਡੈਸਕ 28-11-2026
ਵੈਨਿਸ (ਇਟਲੀ), 27 ਨਵੰਬਰ (ਹਰਦੀਪ ਸਿੰਘ ਕੰਗ)-ਇਟਲੀ ਵਿਚ ਰਹਿੰਦੇ ਭਾਰਤੀ ਭਾਈਚਾਰੇ ਲਈ ਸੌਖੇ ਢੰਗ ਨਾਲ਼ ਇਤਾਲਵੀ ਭਾਸ਼ਾ ਸਿੱਖਣ ਦੇ ਲਈ ਮਨਜੀਤ ਡਰਾਈਵਿੰਗ ਸਕੂਲ ਇਟਲੀ ਦੁਆਰਾ ਤਿਆਰ ਕੀਤੀ ਗਈ ਨਵੀਂ ਪੁਸਤਕ ਅੱਜ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦਫਤਰ ਵਿਖੇ ਕੌਂਸਲ ਸ਼੍ਰੀ ਅਤੁੱਲ ਚੌਹਾਨ ਜੀ ਨੂੰ ਭੇਟ ਕੀਤੀ ਗਈ।ਇਸ ਮੌਕੇ ਵਾਇਸ ਕੌਂਸਲ ਹਿਮਾਂਸੂ ਮੌਦਗਿਲ, ਮਨਜੀਤ ਡਰਾਈਵਿੰਗ ਸਕੂਲ ਦਾ ਸਮੁੱਚਾ ਸਟਾਫ ਤੇ ਬਾਕੀ ਕੌਂਸਲੇਟ ਅਧਿਕਾਰੀ ਵੀ ਹਾਜ਼ਿਰ ਸਨ। ਕੌਂਸਲ ਸ੍ਰੀ ਅਤੁੱਲ ਚੌਹਾਨ, ਵਾਇਸ ਕੌਂਸਲ ਸ੍ਰੀ ਹਿਮਾਂਸੂ ਮੌਦਗਿਲ ਦੁਆਰਾ ਮਨਜੀਤ ਡਰਾਈਵਿੰਗ ਸਕੂਲ ਇਟਲੀ ਦੁਆਰਾ ਕੀਤੇ ਜਾ ਰਹੇ ਇਸ ਵਡਮੁੱਲੇ ਉਪਰਾਲੇ ਦੀ ਭਰਪੂਰ ਸ਼ਾਲਾਘਾ ਕੀਤੀ ਗਈ। ਦੱਸਣਯੋਗ ਹੈ ਕਿ ਇਸ ਪੁਸਤਕ ਵਿਚ ਹਿੰਦੀ,ਪੰਜਾਬੀ ਤੇ ਅੰਗਰੇਜੀ ਭਾਸ਼ਾਵਾਂ ਵਿਚ ਇਤਾਲਵੀ ਭਾਸ਼ਾ ਦੇ ਸ਼ਬਦਾਂ ਨੂੰ ਸੌਖੇ ਢੰਗ ਨਾਲ਼ ਅਨੁਵਾਦ ਕੀਤਾ ਗਿਆ ਅਤੇ ਇਹ ਪੁਸਤਕ ਇਟਲੀ ਵਿਚ ਵਸਦੇ ਭਾਰਤੀ ਭਾਈਚਾਰੇ ਲਈ ਅਤਿ ਖਿੱਚ ਦਾ ਕੇਂਦਰ ਬਣੀ ਹੋਈ ਹੈ। ਜੋ ਕਿ ਇਟਾਲੀਅਨ ਭਾਸ਼ਾ ਸਿੱਖਣ ਲਈ ਵਰਦਾਨ ਸਾਬਿਤ ਹੋ ਰਹੀ ਹੈ।
ਪਿਛਲੀ ਖ਼ਬਰ ਡਾਟਾ ਸੈਂਟਰਾਂ ਦਾ ਮਸਲਾ ਸਿਡਨੀ ’ ਚ ਭਖਿਆ ਅਗਲੀ ਖ਼ਬਰ ਸਾਕਾਆਈ ਕਿਸਮ ਦੀਆਂ ਸੈਲਮਨ ਮੱਛੀਆਂ ਪ੍ਰਿੰਸ ਜਾਰਜ ’ ਚ ਬਣੇਗਾ ਮੱਛੀ ਪ੍ਰਜਨਨ ਕੇਂਦਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।