ਸਰਦ ਰੁੱਤ ਦੀਆਂ ਸ਼ਾਮਾਂ ਨੂੰ ਰੌਣਕਮਈ ਬਣਾਉਣ ਲਈ ਵਿਕਟੋਰੀਆ ’ ਚ ਵਿਸ਼ੇਸ਼ ਉਪਰਾਲਾ
ਵੈਨਕੂਵਰ, 27 ਨਵੰਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਵਿਖੇ ਸਰਦ ਰੁੱਤ ਦੀਆਂ ਸ਼ਾਮਾਂ ਨੂੰ ਰੌਣਕਮਈ ਬਣਾਉਣ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲ ਕੇ ਸ਼ਹਿਰ ਦੀ ਖ਼ੂਬਸੂਰਤੀ ਦਾ ਆਨੰਦ ਮਾਣਨ ਲਈ ਉਤਸ਼ਾਹਿਤ ਕਰਨ ਵਾਸਤੇ ‘ਵਿਕਟੋਰੀਆ ਆਫ਼ਟਰ ਫਾਈਵ’ ਨਾਂਅ ਦਾ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਸਰਦੀਆਂ ਦੌਰਾਨ ਦਿਨ ਛੋਟੇ ਹੋਣ ਅਤੇ ਜਲਦੀ ਹਨੇਰਾ ਪੈਣ ਕਾਰਨ ਸ਼ਾਮ ਸਮੇਂ ਸ਼ਹਿਰ ਦੇ ਬਾਜ਼ਾਰਾਂ ਅਤੇ ਜਨਤਕ ਥਾਵਾਂ ’ਤੇ ਲੋਕਾਂ ਦੀ ਆਵਾਜਾਈ ਘਟ ਜਾਂਦੀ ਹੈ।
ਅਜੀਤ ਡੈਸਕ
28-11-2026