ਡਾਟਾ ਸੈਂਟਰਾਂ ਦਾ ਮਸਲਾ ਸਿਡਨੀ ’ ਚ ਭਖਿਆ
—ਅਸਥਾਈ ਰੋਕ ਲਈ ਕੌਂਸਲਰ ਜਵਾਹਰਵਾਲਾ ਵਲੋਂ ਮਤਾ ਪੇਸ਼ —ਬਿਜਲੀ, ਪਾਣੀ, ਸੜਕਾਂ ਤੇ ਰਿਹਾਇਸ਼ੀ ਇਲਾਕਿਆਂ ’ਤੇ ਸਾਰੇ ਪ੍ਰਾਜੈਕਟਾਂ ਦੇ ਸਾਂਝੇ ਅਸਰ ਦਾ ਮੁਲਾਂਕਣ ਕਰਨ ’ਤੇ ਜ਼ੋਰ ਸਿਡਨੀ, 27 ਨਵੰਬਰ (ਹਰਕੀਰਤ ਸਿੰਘ ਸੰਧਰ)-ਬਲੈਕਟਾਊਨ ਸਿਟੀ ਕੌਂਸਲ ਦੇ ਕੌਂਸਲਰ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਕੌਂਸਲ ਦੀ ਮੀਟਿੰਗ ਵਿੱਚ ਮਤਾ ਪੇਸ਼ ਕਰਕੇ ਨਿਊ ਸਾਊਥ ਵੇਲਜ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਲੈਕਟਾਊਨ ਇਲਾਕੇ ਵਿੱਚ ਸੂਬਾਈ ਮਹੱਤਤਾ ਵਾਲੇ ਨਵੇਂ ਡਾਟਾ ਸੈਂਟਰਾਂ ਦੀਆਂ ਮਨਜ਼ੂਰੀਆਂ ਬਾਰੇ ਫ਼ੈਸਲਿਆਂ ’ਤੇ ਅਸਥਾਈ ਰੋਕ ਲਾਉਣ ਬਾਰੇ ਵਿਚਾਰ ਕਰੇ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਪ੍ਰਾਜੈਕਟਾਂ ਲਈ ਪਹਿਲਾਂ ਸਪੱਸ਼ਟ ਤੇ ਵਿਆਪਕ ਯੋਜਨਾ ਨੀਤੀ ਤਿਆਰ ਕੀਤੀ ਜਾਵੇ, ਜਿਸ ਵਿੱਚ ਸਥਾਨਕ ਵਸਨੀਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਜਾਵੇ।
ਕ
ਕੌਂਸਲਰ ਜੁਗਨਦੀਪ ਸਿੰਘ ਜਵਾਹਰਵਾਲਾ ਮਤਾ ਪੇਸ਼ ਕਰਦੇ ਹੋਏ
28-11-2026
—ਅਸਥਾਈ ਰੋਕ ਲਈ ਕੌਂਸਲਰ ਜਵਾਹਰਵਾਲਾ ਵਲੋਂ ਮਤਾ ਪੇਸ਼ —ਬਿਜਲੀ, ਪਾਣੀ, ਸੜਕਾਂ ਤੇ ਰਿਹਾਇਸ਼ੀ ਇਲਾਕਿਆਂ ’ਤੇ ਸਾਰੇ ਪ੍ਰਾਜੈਕਟਾਂ ਦੇ ਸਾਂਝੇ ਅਸਰ ਦਾ ਮੁਲਾਂਕਣ ਕਰਨ ’ਤੇ ਜ਼ੋਰ ਸਿਡਨੀ, 27 ਨਵੰਬਰ (ਹਰਕੀਰਤ ਸਿੰਘ ਸੰਧਰ)-ਬਲੈਕਟਾਊਨ ਸਿਟੀ ਕੌਂਸਲ ਦੇ ਕੌਂਸਲਰ ਜੁਗਨਦੀਪ ਸਿੰਘ ਜਵਾਹਰਵਾਲਾ ਨੇ ਕੌਂਸਲ ਦੀ ਮੀਟਿੰਗ ਵਿੱਚ ਮਤਾ ਪੇਸ਼ ਕਰਕੇ ਨਿਊ ਸਾਊਥ ਵੇਲਜ਼ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਬਲੈਕਟਾਊਨ ਇਲਾਕੇ ਵਿੱਚ ਸੂਬਾਈ ਮਹੱਤਤਾ ਵਾਲੇ ਨਵੇਂ ਡਾਟਾ ਸੈਂਟਰਾਂ ਦੀਆਂ ਮਨਜ਼ੂਰੀਆਂ ਬਾਰੇ ਫ਼ੈਸਲਿਆਂ ’ਤੇ ਅਸਥਾਈ ਰੋਕ ਲਾਉਣ ਬਾਰੇ ਵਿਚਾਰ ਕਰੇ। ਉਨ੍ਹਾਂ ਮੰਗ ਕੀਤੀ ਕਿ ਅਜਿਹੇ ਪ੍ਰਾਜੈਕਟਾਂ ਲਈ ਪਹਿਲਾਂ ਸਪੱਸ਼ਟ ਤੇ ਵਿਆਪਕ ਯੋਜਨਾ ਨੀਤੀ ਤਿਆਰ ਕੀਤੀ ਜਾਵੇ, ਜਿਸ ਵਿੱਚ ਸਥਾਨਕ ਵਸਨੀਕਾਂ ਦੇ ਹਿੱਤਾਂ ਨੂੰ ਤਰਜੀਹ ਦਿੱਤੀ ਜਾਵੇ।ਕੌਂਸਲਰ ਜਵਾਹਰਵਾਲਾ ਨੇ ਕਿਹਾ ਕਿ ਉਹ ਤਕਨਾਲੋਜੀ, ਨਿਵੇਸ਼ ਅਤੇ ਰੋਜ਼ਗਾਰ ਦੇ ਨਵੇਂ ਮੌਕਿਆਂ ਦਾ ਸਮਰਥਨ ਕਰਦੇ ਹਨ। ਉਨ੍ਹਾਂ ਕਿਹਾ ਕਿ ਵੱਡੇ ਡਾਟਾ ਸੈਂਟਰਾਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਲਈ ਬਿਜਲੀ ਤੇ ਪਾਣੀ ਦੀ ਸਪਲਾਈ ਕਿੱਥੋਂ ਆਵੇਗੀ ਅਤੇ ਸਥਾਨਕ ਸੜਕਾਂ, ਆਵਾਜਾਈ ਤੇ ਹੋਰ ਬੁਨਿਆਦੀ ਢਾਂਚੇ ਉੱਤੇ ਕਿੰਨਾ ਦਬਾਅ ਪਵੇਗਾ।ਉਨ੍ਹਾਂ ਦੱਸਿਆ ਕਿ ਮਾਰਸਡਨ ਪਾਰਕ ਵਿੱਚ 504 ਮੈਗਾਵਾਟ ਦਾ ਡਾਟਾ ਸੈਂਟਰ ਪਹਿਲਾਂ ਹੀ ਮਨਜ਼ੂਰ ਹੋ ਚੁੱਕਾ ਹੈ। ਇਸ ਤੋਂ ਇਲਾਵਾ ਗਲੈਂਡਨਿੰਗ ਅਤੇ ਹੰਟਿੰਗਵੁੱਡ ਵਿੱਚ ਵੀ ਵੱਡੇ ਡਾਟਾ ਸੈਂਟਰਾਂ ਨੂੰ ਮਨਜ਼ੂਰੀ ਮਿਲੀ ਹੈ, ਜਦਕਿ ਈਸਟਰਨ ਕ੍ਰੀਕ ਵਿੱਚ ਹੋਰ ਪ੍ਰਾਜੈਕਟ ਯੋਜਨਾ ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਕਿਹਾ ਕਿ ਇੱਕੋ ਇਲਾਕੇ ਵਿੱਚ ਕਈ ਵੱਡੇ ਡਾਟਾ ਸੈਂਟਰ ਬਣਨ ਨਾਲ ਬਿਜਲੀ, ਪਾਣੀ ਅਤੇ ਸੜਕਾਂ ਉੱਤੇ ਪੈਣ ਵਾਲੇ ਕੁੱਲ ਅਸਰ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ।ਜਵਾਹਰਵਾਲਾ ਮੁਤਾਬਕ, ਬਲੈਕਟਾਊਨ ਕੌਂਸਲ ਦੀ ਇੱਕ ਹਾਲੀਆ ਰਿਪੋਰਟ ਨੇ ਵੀ ਡਾਟਾ ਸੈਂਟਰਾਂ ਲਈ ਢੁੱਕਵੀਆਂ ਥਾਵਾਂ ਦੀ ਚੋਣ, ਕਈ ਪ੍ਰਾਜੈਕਟਾਂ ਦੇ ਸਾਂਝੇ ਅਸਰ ਅਤੇ ਸਥਾਨਕ ਭਾਈਚਾਰੇ ਨੂੰ ਮਿਲਣ ਵਾਲੇ ਲਾਭਾਂ ਬਾਰੇ ਵਧੇਰੇ ਸਪੱਸ਼ਟਤਾ ਦੀ ਲੋੜ ਦਰਸਾਈ ਹੈ। ਮਤੇ ਵਿੱਚ ਮੰਗ ਕੀਤੀ ਗਈ ਹੈ ਕਿ ਨਵੀਂ ਨੀਤੀ ਵਿੱਚ ਬਿਜਲੀ ਤੇ ਪਾਣੀ ਦੀ ਸਪਲਾਈ ਸਮਰੱਥਾ, ਸੜਕਾਂ ਤੇ ਆਵਾਜਾਈ, ਸ਼ੋਰ, ਵਾਤਾਵਰਨ ਤੇ ਜਲਵਾਯੂ ਉੱਤੇ ਅਸਰ, ਨੇੜਲੇ ਰਿਹਾਇਸ਼ੀ ਇਲਾਕਿਆਂ ਦੀਆਂ ਲੋੜਾਂ ਅਤੇ ਸਥਾਨਕ ਭਾਈਚਾਰੇ ਨੂੰ ਮਿਲਣ ਵਾਲੇ ਸਿੱਧੇ ਲਾਭਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ।ਉਨ੍ਹਾਂ ਸਪੱਸ਼ਟ ਕੀਤਾ ਕਿ ਮਤੇ ਦੀ ਮੰਗ ਭਵਿੱਖ ਦੇ ਮਨਜ਼ੂਰੀ ਫ਼ੈਸਲਿਆਂ ਤੱਕ ਸੀਮਤ ਹੈ। ਜਵਾਹਰਵਾਲਾ ਨੇ ਕਿਹਾ ਕਿ ਜਿਸ ਤਰ੍ਹਾਂ ਵੱਡੇ ਰਿਹਾਇਸ਼ੀ ਵਿਕਾਸ ਤੋਂ ਪਹਿਲਾਂ ਸਕੂਲਾਂ, ਸੜਕਾਂ ਤੇ ਹੋਰ ਸਹੂਲਤਾਂ ਦੀ ਯੋਜਨਾ ਬਣਾਈ ਜਾਂਦੀ ਹੈ, ਉਸੇ ਤਰ੍ਹਾਂ ਵੱਡੇ ਡਾਟਾ ਸੈਂਟਰਾਂ ਲਈ ਵੀ ਲੰਬੀ ਮਿਆਦ ਦੀ ਯੋਜਨਾ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਬਲੈਕਟਾਊਨ ਨਿਵੇਸ਼ ਦਾ ਸਵਾਗਤ ਕਰਦਾ ਹੈ ਅਤੇ ਇਸ ਦੇ ਲਾਭਾਂ ਵਿੱਚ ਸਥਾਨਕ ਵਸਨੀਕਾਂ ਦੀ ਵੀ ਹਿੱਸੇਦਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਆਪਣੀ ਮੰਗ ਨੂੰ ਇਨ੍ਹਾਂ ਸ਼ਬਦਾਂ ਵਿੱਚ ਸਮੇਟਿਆ, “ਪਹਿਲਾਂ ਠਹਿਰੋ, ਯੋਜਨਾ ਬਣਾਓ, ਫਿਰ ਉਸਾਰੀ ਕਰੋ।”