16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਨੇ ਹਰਜਿੰਦਰ ਕੌਰ ਦੇ ਹੱਕ 'ਚ ਮਾਰਿਆ ਹਾਅ ਦਾ ਨਾਅਰਾ <br/>

ਅਜੀਤ ਡੈਸਕ 21-09-2025
ਐਬਟਸਫੋਰਡ, 20 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਮੁੱਖ ਮੰਤਰੀ ਡੇਵਿਡ ਈਬੀ ਨੇ ਵੈਨਕੂਵਰ ਦੀ ਪੰਜਾਬਣ ਸਿਹਤ ਵਰਕਰ ਹਰਜਿੰਦਰ ਕੌਰ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਿਆ ਹੈ | ਜਿਹੜੀ ਇਸ ਵੇਲੇ ਕੈਨੇਡਾ ਦੀ ਪੱਕੀ ਇੰਮੀਗ੍ਰੇਸ਼ਨ ਲੈਣ ਵਾਸਤੇ ਸੰਘਰਸ਼ ਕਰ ਰਹੀ ਹੈ | ਮੁੱਖ ਮੰਤਰੀ ਡੇਵਿਡ ਈਬੀ, ਜੋ ਕਿ ਕੈਨੇਡਾ ਦੀ ਰਾਜਧਾਨੀ ਓਟਾਵਾ ਗਏ ਹੋਏ ਹਨ, ਉੱਥੇ ਹਰਜਿੰਦਰ ਕੌਰ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਬਾਰੇ ਜਾਣੂ ਕਰਵਾਇਆ | ਵਰਕ ਪਰਮਿਟ 'ਤੇ ਕੈਨੇਡਾ ਰਹਿ ਰਹੀ ਹਰਜਿੰਦਰ ਕੌਰ ਵੈਨਕੂਵਰ ਜਨਰਲ ਹਸਪਤਾਲ 'ਚ ਟਰਾਂਸਕਰਿਪਸਨਿਸਟ ਵਜੋਂ ਕੰਮ ਕਰ ਰਹੀ ਹੈ | ਕੈਨੇਡਾ ਸਰਕਾਰ ਨੇ ਬੀਤੇ ਸਾਲ ਬਿ੍ਟਿਸ਼ ਕੋਲੰਬੀਆ ਪ੍ਰੋਵਿੰਸ਼ਲ ਨੌਮਨੀ ਪ੍ਰੋਗਰਾਮ 'ਚ 50 ਫੀਸਦੀ ਕੱਟ ਕਰ ਦਿੱਤਾ ਸੀ, ਜਿਸ ਕਾਰਨ ਹਰਜਿੰਦਰ ਕੌਰ ਤੇ ਸੈਂਕੜੇ ਹੋਰ ਸਿਹਤ ਕਾਮਿਆਂ ਨੂੰ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਕੈਨੇਡਾ ਛੱਡਣਾ ਪੈ ਸਕਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਉਹ ਕੈਨੇਡਾ ਸਰਕਾਰ ਨੂੰ ਬੀ.ਸੀ.ਪੀ.ਐੱਨ.ਪੀ. ਵਾਸਤੇ ਲਾਇਆ ਕੱਟ ਵਾਪਸ ਲੈਣ ਲਈ ਗੁਜਾਰਿਸ਼ ਕਰਨਗੇ, ਤਾਂ ਕਿ ਹਰਜਿੰਦਰ ਕੌਰ ਵਰਗੇ ਹੋਣਹਾਰ ਨਿਰੰਤਰ ਸੂਬੇ ਦੀ ਮਦਦ ਕਰ ਸਕਣ |

ਪਿਛਲੀ ਖ਼ਬਰ ਪ੍ਰਵਾਸੀ ਭਾਰਤੀਆਂ ਨੇ ਵੈਟੀਕਨ ਸਿਟੀ 'ਚ ਮਨਾਇਆ ਪ੍ਰਧਾਨ ਮੰਤਰੀ ਮੋਦੀ ਦਾ 75ਵਾਂ ਜਨਮ ਦਿਨ <br/> ਅਗਲੀ ਖ਼ਬਰ ਪਿ੍ੰ. ਸਰਵਣ ਸਿੰਘ ਕੈਨੇਡਾ 'ਚ 'ਸਤਿਗੁਰੂ ਰਾਮ ਸਿੰਘ ਲਾਈਫ ਟਾਈਮ ਅਚੀਵਮੈਂਟ' ਐਵਾਰਡ ਨਾਲ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।