ਲੰਡਨ 'ਚ ਮੁੜ ਵੱਜੇਗਾ ਅਕਾਸ਼ ਰੇਡੀਓ-ਸੁਖਵਿੰਦਰ ਸਿੰਘ ਸੁੱਖੀ
ਅਜੀਤ ਡੈਸਕ
21-09-2025
ਲੰਡਨ, 20 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇਕ ਦਹਾਕੇ ਤੋਂ ਵੱਧ ਸਮਾਂ ਚੱਲਣ ਵਾਲਾ ਅਕਾਸ਼ ਰੇਡੀਓ ਲੰਮੇ ਅਰਸੇ ਬਾਅਦ ਮੁੜ ਪੱਛਮੀ ਲੰਡਨ 'ਚ ਸ਼ੁਰੂ ਹੋਣ ਜਾ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਸੁੱਖੀ ਨੇ ਕਿਹਾ ਕਿ ਅਕਾਸ਼ ਰੇਡੀਓ ਨੂੰ ਹੁਣ ਡੀ.ਏ. ਬੀ. ਰੇਡੀਓ 'ਤੇ ਪ੍ਰਸਾਰਣ ਕਰਨ ਲਈ ਸੀ.ਡੀ.ਐਸ.ਪੀ. ਲਾਇਸੈਂਸ ਮਿਲ ਗਿਆ ਹੈ | ਉਹਨਾਂ ਕਿਹਾ ਕਿ ਲੋੜੀਂਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਜਲਦ ਹੀ ਭਾਈਚਾਰੇ ਲਈ ਪ੍ਰਸਾਰਣ ਸ਼ੁਰੂ ਕਰ ਦਿੱਤਾ ਜਾਵੇਗਾ | ਪ੍ਰਬੰਧਕਾਂ ਮੁਤਾਬਕ, ਅਕਾਸ਼ ਰੇਡੀਓ ਤਿੰਨ ਭਾਸ਼ਾਵਾਂ 'ਚ ਸੇਵਾਵਾਂ ਦੇਵੇਗਾ |