23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਦਿੱਲੀ ਪੁਲਿਸ ਨੇ ਅਪਰਾਧੀਆਂ 'ਤੇ ਕੱਸਿਆ ਸ਼ਿਕੰਜਾ, 63 ਗਿ੍ਫ਼ਤਾਰ

ਅਜੀਤ ਡੈਸਕ 21-09-2025
ਨਵੀਂ ਦਿੱਲੀ, 20 ਸਤੰਬਰ (ਮਿਸਰਦੀਪ ਭਾਟੀਆ)-ਦਿੱਲੀ ਪੁਲਿਸ ਦੁਆਰਾ ਦਿੱਲੀ ਵਿਚ ਸਰਗਰਮ ਅਪਰਾਧੀਆਂ 'ਤੇ ਸ਼ਿਕੰਜਾ ਕੱਸਣ ਲਈ ਛਾਪੇਮਾਰੀ ਅਤੇ ਜ਼ਬਰਦਸਤ ਕਾਰਵਾਈ ਲਗਾਤਾਰ ਜਾਰੀ ਹੈ | ਦੱਖਣੀ ਪੂਰਬੀ ਜ਼ਿਲ੍ਹਾ ਪੁਲਿਸ ਦੇ 500 ਪੁਲਿਸ ਕਰਮਚਾਰੀਆਂ ਦੀਆਂ 40 ਵਿਸ਼ੇਸ਼ ਟੀਮਾਂ ਦੁਆਰਾ 'ਆਪ੍ਰੇਸ਼ਨ ਆਘਾਤ' ਦੇ ਤਹਿਤ ਸ਼ੁੱਕਰਵਾਰ ਰਾਤ ਭਰ ਛਾਪੇਮਾਰੀ ਕਰ ਕੇ 63 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਕਾਰਵਾਈ ਵਿਚ 15 ਪਿਸਤੌਲਾਂ ਦੇ ਨਾਲ-ਨਾਲ ਵੱਡੀ ਮਾਤਰਾ ਵਿਚ ਸ਼ਰਾਬ, ਐਮ.ਡੀ.ਐਮ.ਏ., ਕੋਕੀਨ, ਹੈਰੋਇਨ ਅਤੇ ਨਕਦੀ ਵੀ ਬਰਾਮਦ ਕੀਤੀ ਗਈ ਹੈ | ਡੀ.ਸੀ.ਪੀ. (ਦੱਖਣੀ-ਪੂਰਬੀ ਦਿੱਲੀ) ਹੇਮੰਤ ਤਿਵਾੜੀ ਨੇ ਕਿਹਾ ਕਿ ਦਿੱਲੀ ਪੁਲਿਸ ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਦੇ ਵਿਰੁੱਧ ਮੁਹਿੰਮ ਚਲਾ ਰਹੀ ਹੈ | ਇਸ ਮੁਹਿੰਮ ਦੇ ਤਹਿਤ ਦੱਖਣ-ਪੂਰਬੀ ਦਿੱਲੀ ਪੁਲਿਸ ਨੇ 'ਆਪ੍ਰੇਸ਼ਨ ਆਘਾਤ' ਸ਼ੁਰੂ ਕੀਤਾ ਹੈ | ਪਿਛਲੇ 24 ਘੰਟਿਆਂ ਵਿਚ ਅਸੀਂ 63 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਅਸੀਂ ਆਰਮਜ਼ ਐਕਟ ਦੇ ਤਹਿਤ 15 ਪਿਸਤੌਲ, 24 ਜ਼ਿੰਦਾ ਕਾਰਤੂਸ ਅਤੇ 16 ਖੰਜਰ-ਚਾਕੂ ਬਰਾਮਦ ਕੀਤੇ ਹਨ | ਡੀ.ਸੀ.ਪੀ. ਨੇ ਅੱਗੇ ਦੱਸਿਆ ਕਿ ਆਬਕਾਰੀ ਐਕਟ ਤਹਿਤ 9 ਮਾਮਲੇ ਦਰਜ ਕੀਤੇ ਗਏ ਹਨ ਅਤੇ 6338 ਕੁਆਟਰ ਸ਼ਰਾਬ ਜ਼ਬਤ ਕੀਤੀ ਗਈ ਹੈ | ਐਨ.ਡੀ.ਪੀ.ਐਸ. ਐਕਟ ਤਹਿਤ ਅਸੀਂ ਲਗਭਗ 6 ਕਿਲੋਗ੍ਰਾਮ ਭੰਗ, 51 ਗ੍ਰਾਮ ਹੈਰੋਇਨ ਅਤੇ 54 ਗ੍ਰਾਮ ਐਮ.ਡੀ.ਐਮ.ਏ. ਜ਼ਬਤ ਕੀਤਾ ਹੈ | ਅਸੀਂ ਲਗਭਗ 78000 ਰੁਪਏ ਨਕਦ ਬਰਾਮਦ ਕੀਤੇ ਹਨ |

ਪਿਛਲੀ ਖ਼ਬਰ 'ਦਿ ਯੂਨੀਵਰਸਿਟੀ ਆਫ਼ ਦਿੱਲੀ-ਏ ਕੰਪ੍ਰੀਹੈਾਸਿਵ ਅਕਾਊਾਟ ਆਫ਼ ਇਟਸ ਰਿਲਾਇੰਸ, ਨੌਲੇਜ, ਲੀਡਰਸ਼ਿਪ ਐਂਡ ਗ੍ਰੋਥ' ਕਿਤਾਬ ਦੇ... ਅਗਲੀ ਖ਼ਬਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।