21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਿਊ ਗੌਤਮ ਨਗਰ 'ਚ ਦਸਤ ਤੋਂ ਪੀੜਤ 10 ਹੋਰ ਮਰੀਜ਼ ਮਿਲੇ

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)-ਵਾਰਡ ਨੰਬਰ 60 ਵਿਚ ਦੂਸ਼ਿਤ ਪਾਣੀ ਪੀਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ ਅਜੇ ਵੀ ਕਈ ਦਸਤ ਦੇ ਮਰੀਜ਼ ਸਾਹਮਣੇ ਆ ਰਹੇ ਹਨ | ਪਹਿਲੇ ਦਿਨ ਦੀ ਵਾਰਡ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਵੱਲੋਂ ਨੇ ਪ੍ਰਵਾਸੀ ਮਜ਼ਦੂਰਾਂ ਦੇ ਕੁਆਰਟਰਾਂ ਵਿਚ ਇਸ ਤਰਾਂ ਦੇ ਪੀੜਤ ਪਾਏ ਸੀ ਤਾਂ ਉਨਾਂ ਨੇ ਇਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਸੀ | ਇਲਾਕਾ ਕੌਂਸਲਰ ਗੁਰਜੀਤ ਸਿੰਘ ਘੁੰਮਣ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਲਾਕੇ ਵਿਚ ਦਸਤ ਤੋਂ ਪੀੜਤ ਹੋਰ ਮਰੀਜ਼ ਮਿਲੇ ਹਨ, ਜਿਨਾਂ ਨੂੰ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ ਹੈ | ਜਾਣਕਾਰੀ ਮੁਤਾਬਕ ਹੁਣ 10 ਮਰੀਜ਼ ਹੋਰ ਮਿਲੇ ਹਨ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਹੈ ਜਿਸ 'ਤੇ ਹੁਣ ਮਰੀਜ਼ਾਂ ਦੀ ਕੁੱਲ ਗਿਣਤੀ 34 ਹੋ ਗਈ ਹੈ | ਵਿਭਾਗ ਵੱਲੋਂ ਹੁਣ ਤੱਕ ਇਲਾਕੇ ਵਿਚ 675 ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ | ਪੀੜਤਾਂ ਨੂੰ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | 'ਆਪ' ਕੌਂਸਲਰ ਨੇ ਕਿਹਾ ਕਿ ਇਹ ਮਾਮਲੇ ਪ੍ਰਵਾਸੀ ਮਜ਼ਦੂਰਾਂ ਦੇ ਕਵਾਟਰਾਂ ਵਿਚੋਂ ਆਏ ਹਨ | ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈ ਹੈ ਜਿਹੜੀ ਕਿ ਲੋਕਾਂ ਨੂੰ ਦਵਾਈਆਂ ਦੇ ਰਹੀ ਹੈ | ਨਿਊ ਗੌਤਮ ਨਗਰ ਸਮੇਤ ਹੋਰ ਵੀ ਕਈ ਇਲਾਕਿਆਂ ਵਿਚ ਸੀਵਰੇਜ ਜਾਮ ਹੋਣ ਕਰਕੇ ਲੰਬਾ ਸਮਾਂ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ ਤਾਂ ਇਹ ਸਾਫ਼ ਪਾਣੀ ਵਾਲੀਆਂ ਕਈ ਜੰਗ ਲੱਗੀਆਂ ਪਾਈਪਾਂ ਵਿਚ ਚਲਾ ਜਾਂਦਾ ਹੈ ਜਿਸ ਕਰਕੇ ਉਸ ਪਾਣੀ ਨੂੰ ਪੀ ਕੇ ਲੋਕ ਦਸਤ ਅਤੇ ਉਲਟੀਆਂ ਹੋਣ ਦੀਆਂ ਸ਼ਿਕਾਇਤਾਂ ਕਰ ਰਹੇ ਹਨ, ਜਿਸ ਕਰਕੇ ਮਰੀਜ਼ਾਂ ਦੀ ਗਿਣਤੀ ਨਿਊ ਗੌਤਮ ਨਗਰ ਵਿਚ ਸਾਹਮਣੇ ਆਈ ਹੈ | ਨਿਊ ਗੌਤਮ ਨਗਰ ਵਿਚ ਸੀਵਰੇਜ ਦਾ ਪਾਣੀ ਲੰਬੇ ਸਮੇਂ ਤੱਕ ਖੜ੍ਹਾ ਰਹਿਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਹੁਣ ਇਸ ਸਮੱਸਿਆ ਨੂੰ ਹੱਲ ਕਰਨ ਲਈ ਨਿਗਮ ਵਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਜਿਸ ਥਾਂ 'ਤੇ ਪਾਣੀ ਖੜ੍ਹਾ ਸੀ, ਉੱਥੇ ਸਮੱਸਿਆ ਠੀਕ ਕਰਵਾਈ ਜਾ ਰਹੀ ਹੈ | ਨਗਰ ਨਿਗਮ ਟੀਮਾਂ ਗੰਦੇ ਪਾਣੀ ਨੂੰ ਲੈ ਕੇ ਬਕਾਇਦਾ ਇਲਾਕੇ ਵਿਚ ਸਰਵੇ ਕਰ ਰਹੀਆਂ ਹਨ | ਬੀਤੇ ਦਿਨੀਂ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵਲੋਂ ਸੰਯੁਕਤ ਕਮਿਸ਼ਨਰ ਮਨਦੀਪ ਕੌਰ ਨੂੰ ਮੌਕੇ 'ਤੇ ਭੇਜ ਕੇ ਸਮੱਸਿਆ ਨੂੰ ਜਲਦੀ ਹੱਲ ਕਰਵਾਉਣ ਦੀ ਹਦਾਇਤ ਦਿੱਤੀ ਸੀ |
ਪਿਛਲੀ ਖ਼ਬਰ 1 ਕਿੱਲੋ ਭੁੱਕੀ ਅਤੇ 117 ਗ੍ਰਾਮ ਹੈਰੋਇਨ ਸਮੇਤ 6 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਚਲਾਈਆਂ ਦੋ ਵਿਸ਼ੇਸ਼ ਰੇਲ ਗੱਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।