ਜਲੰਧਰ, 29 ਅਗਸਤ (ਸ਼ਿਵ)-ਨਗਰ ਨਿਗਮ ਜਲੰਧਰ ਦੀ ਬਿਲਡਿੰਗ ਵਿਭਾਗ ਦੀ ਟੀਮ ਨੇ ਅੱਜ ਲੰਬੇ ਸਮੇਂ ਬਾਅਦ ਸ਼ਹਿਰ ਦੀਆਂ ਅਲੱਗ-ਅਲੱਗ ਥਾਵਾਂ ਤੇ ਕਈ ਨਾਜਾਇਜ਼ ਬਣੀਆਂ ਹੋਈਆਂ ਦੁਕਾਨਾਂ ਨੂੰ ਸੀਲ ਕਰਕੇ ਵੱਡੀ ਕਾਰਵਾਈ ਕੀਤੀ ਹੈ | ਨਗਰ ਨਿਗਮ ਵਿੱਚ ਬੀਤੇ ਦਿਨੀ ਹੋਏ ਫੇਰਬਦਲ ਤੋਂ ਬਾਅਦ ਇਹ ਪਹਿਲੀ ਵੱਡੀ ਕਾਰਵਾਈ ਹੋਈ ਹੈ | ਜਿਨਾਂ ਇਲਾਕਿਆਂ ਵਿੱਚ ਨਜਾਇਜ਼ ਦੁਕਾਨਾਂ ਤੇ ਕਾਰਵਾਈ ਕੀਤੀ ਗਈ ਹੈ ਉਹਨਾਂ ਵਿੱਚ ਅਰਜੁਨ ਨਗਰ, ਲੰਬਾ ਪਿੰਡ, ਗੁਰਮੋਰ ਸ਼ਹਿਰ ਦਾ ਪਿਛਲਾ ਪਾਸਾ, ਯੂਨੀਵਰਸਿਟੀ ਰੋਡ ਦੇ ਕੋਲ ਸ਼ਾਮਿਲ ਹਨ |ਚੇਤੇ ਰਹੇਗੀ ਪੰਜਾਬ ਸਰਕਾਰ ਨੇ ਨਿਗਲ ਨਿਗਮ ਵਿੱਚ ਗੌਤਮ ਜੈਨ ਆਈ.ਏ.ਐਸ. ਦੀ ਬਦਲੀ ਤੋਂ ਬਾਅਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੂੰ ਨਵਾਂ ਨਗਰ ਨਿਗਮ ਕਮਿਸ਼ਨਰ ਲਗਾਇਆ ਹੈ | ਮੇਅਰ ਵਨੀਤ ਧੀਰ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਹਾਲਤ ਵਿੱਚ ਨਜਾਇਜ ਉਸਾਰੀਆਂ ਸਹਿਨ ਨਹੀਂ ਕੀਤੀਆਂ ਜਾਣਗੀਆਂ ਤੇ ਇਸ ਮਾਮਲੇ ਵਿੱਚ ਲਗਾਤਾਰ ਕਾਰਵਾਈ ਜਾਰੀ ਰਹੇਗੀ |