21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਪੀ.ਐਫ. ਵਿਭਾਗ ਨੇ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੁਜ਼ਗਾਰ ਯੋਜਨਾ ਬਾਰੇ ਜਾਗਰੂਕ ਕੀਤਾ

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)-ਕਰਮਚਾਰੀ ਭਵਿੱਖ ਨਿਧੀ ਸੰਗਠਨ ਦੇ ਖੇਤਰੀ ਦਫ਼ਤਰ ਜਲੰਧਰ ਵੱਲੋਂ ਸਪੋਰਟਸ ਗੁਡਸ ਮੈਨੂਫੈਕਚਰਜ਼ ਐਂਡ ਏਕਸਪੋਰਟਰਜ਼ ਐਸੋਸੀਏਸ਼ਨ ਨਾਲ ਜੁੜੇ ਨਿਯੋਗਤਾਵਾਂ ਲਈ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਬਾਰੇ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ¢ ਇਸ ਸੈਮੀਨਾਰ ਦਾ ਮੁੱਖ ਉਦੇਸ਼ ਨਿਯੋਗਤਾਵਾਂ ਨੂੰ ਯੋਜਨਾ ਦੀਆਂ ਖ਼ਾਸ ਵਿਸ਼ੇਸ਼ਤਾਵਾਂ, ਯੋਗਤਾ ਨਿਯਮਾਂ, ਕਰਮਚਾਰੀਆਂ ਅਤੇ ਨਿਯੋਗਤਾਵਾਂ ਨੂੰ ਮਿਲਣ ਵਾਲੇ ਲਾਭਾਂ ਅਤੇ ਸਰਕਾਰੀ ਪ੍ਰੋਤਸਾਹਨ ਬਾਰੇ ਵਿਸਥਾਰ ਵਿਚ ਜਾਣਕਾਰੀ ਦੇਣਾ ਸੀ¢ ਸੈਮੀਨਾਰ ਦੀ ਅਗਵਾਈ ਖੇਤਰੀ ਆਯੁਕਤ ਸ੍ਰੀ ਬੀ.ਕੇ. ਵਰਮਾ ਨੇ ਕੀਤੀ¢ ਇਸ ਮÏਕੇ ਸ੍ਰੀ ਹਰਮੀਤ ਕਾਜਲ ਸਹਾਇਕ ਆਯੁਕਤ, ਸ੍ਰੀ ਪੰਕਜ ਸਰਪਾਲ ਡੀਪੀਏ, ਸ੍ਰੀ ਹਰਚਰਨ ਸਿੰਘ ਈਓ ਅਤੇ ਸ੍ਰੀ ਰਾਜਦੀਪ ਸਿੰਘ ਈਓ ਵੀ ਮÏਜੂਦ ਸਨ¢ ਸ੍ਰੀ ਵਰਮਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਯੋਜਨਾ ਦੇਸ਼ ਭਰ ਵਿਚ ਉਦਯੋਗਿਕ ਰੋਜ਼ਗਾਰ ਨੂੰ ਵਧਾਉਣ ਅਤੇ ਸੰਗਠਿਤ ਖੇਤਰ ਵਿਚ ਕਰਮਚਾਰੀਆਂ ਨੂੰ ਲਾਭ ਪਹੁੰਚਾਉਣ ਲਈ ਲਾਗੂ ਕੀਤੀ ਗਈ ਹੈ¢ ਉਨ੍ਹਾਂ ਨੇ ਕਿਹਾ ਕਿ ਜਿੱਥੇ ਕਰਮਚਾਰੀਆਂ ਨੂੰ ਵਿੱਤੀ ਇੰਨਸੈਂਟਿਵ ਮਿਲ ਰਿਹਾ ਹੈ, ਉੱਥੇ ਨਿਯੋਗਤਾਵਾਂ ਨੂੰ ਵੀ ਨਵੇਂ ਰੋਜ਼ਗਾਰ ਦੇਣ 'ਤੇ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ, ਜੋ ਸੰਸਥਾਵਾਂ ਦੀ ਉਤਪਾਦਨ ਲਾਗਤ ਨੂੰ ਘਟਾਏਗੀ¢
ਪਿਛਲੀ ਖ਼ਬਰ ਪੀ. ਐਫ. ਦਫ਼ਤਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ 379ਵਾਂ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।