21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਡਰਾਈਵਿੰਗ ਟਰੈਕ 'ਤੇ ਕੈਮਰਿਆਂ ਨੂੰ ਮੀਂਹ ਤੋਂ ਬਚਾਉਣ ਲਈ ਹੋਣਗੇ ਪ੍ਰਬੰਧ <br/>

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)- ਆਰ. ਟੀ. ਓ. ਅਮਨਦੀਪ ਸਿੰਘ ਨੇ ਡਰਾਈਵਿੰਗ ਟਰੈਕ 'ਤੇ ਲੋਕਾਂ ਦੇ ਕੰਮ ਸੁਚਾਰੂ ਰੂਪ ਨਾਲ ਦੇਖਣ ਲਈ ਕੰਮਾਂ ਦਾ ਜਾਇਜ਼ਾ ਲੈ ਕੇ ਮੁਲਾਜ਼ਮਾਂ ਨੂੰ ਅਹਿਮ ਹਦਾਇਤਾਂ ਦਿੱਤੀਆਂ | ਉਨਾਂ ਦੇ ਨਾਲ ਏ. ਆਰ. ਟੀ. ਓ. ਵਿਸ਼ਾਲ ਗੋਇਲ ਵੀ ਮੌਜੂਦ ਸਨ |ਆਰ. ਟੀ. ਓ. ਨੇ ਲੋਕਾਂ ਦੇ ਜਲਦੀ ਕੰਮ ਕਰਵਾਉਣ ਲਈ ਟੋਕਨ ਸਿਸਟਮ ਨੂੰ ਵੀ ਦੇਖਿਆ ਤੇ ਇਸ ਬਾਰੇ ਕੰਮ ਕਰਵਾ ਰਹੇ ਲੋਕਾਂ ਤੋਂ ਜਾਣਕਾਰੀ ਲਈ ਕਿ ਉਨਾਂ ਨੂੰ ਕੋਈ ਪੇ੍ਰਸ਼ਾਨੀ ਦਾ ਸਾਹਮਣਾ ਤਾਂ ਨਹੀਂ ਕਰਨਾ ਪੈ ਰਿਹਾ ਹੈ | ਅਮਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਜਲਦੀ ਕੰਮ ਕਰਵਾਉਣ ਲਈ ਕਿਊ ਸਿਸਟਮ ਕਾਫੀ ਠੀਕ ਸਾਬਤ ਹੋਇਆ ਹੈ ਤੇ ਹੁਣ ਲੋਕ ਕੰਮ ਕਰਵਾਉਣ ਲਈ ਇਸ ਸਿਸਟਮ ਦਾ ਫ਼ਾਇਦਾ ਉਠਾ ਰਹੇ ਹਨ | ਉਨਾਂ ਨੇ ਟਰੈਕ 'ਤੇ ਡਰਾਈਵਿੰਗ ਟੈੱਸਟ ਲੈਣ ਲਈ ਲਗਾਏ ਗਏ ਕੈਮਰੇ ਵੀ ਦੇਖੇ ਜਿਹੜੇ ਕਿ ਮੀਂਹ ਪੈਣ ਕਰਕੇ ਕਈ ਵਾਰ ਖ਼ਰਾਬ ਹੋ ਜਾਂਦੇ ਹਨ | ਉਨਾਂ ਦੱਸਿਆ ਕਿ ਕੈਮਰਿਆਂ ਨੂੰ ਮੀਂਹ ਤੋਂ ਬਚਾਉਣ ਲਈ ਕਵਰ ਕੀਤਾ ਜਾਵੇਗਾ ਤਾਂ ਜੋ ਇਨ੍ਹਾਂ ਵਿਚ ਕਿਸੇ ਤਰਾਂ ਦੀ ਖ਼ਰਾਬੀ ਨਾ ਪੈਦਾ ਹੋਵੇ | ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਦਫਤਰ ਦੇ ਕੰਮਕਾਜ ਬਾਰੇ ਵੀ ਜਾਣਕਾਰੀ ਦਿੱਤੀ |

ਪਿਛਲੀ ਖ਼ਬਰ ਵੈਸਟ ਹਲਕੇ 'ਚ ਪੂਲ ਵਾਲੇ ਟੈਂਡਰਾਂ 'ਤੇ ਫ਼ੈਸਲਾ ਨਹੀਂ-ਕਰੋੜਾਂ ਦੇ ਲੱਗੇ ਟੈਂਡਰ ਅਗਲੀ ਖ਼ਬਰ ਪੀ. ਐਫ. ਦਫ਼ਤਰ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।