21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਵੈਸਟ ਹਲਕੇ 'ਚ ਪੂਲ ਵਾਲੇ ਟੈਂਡਰਾਂ 'ਤੇ ਫ਼ੈਸਲਾ ਨਹੀਂ-ਕਰੋੜਾਂ ਦੇ ਲੱਗੇ ਟੈਂਡਰ

ਅਜੀਤ ਡੈਸਕ 30-08-2025
ਜਲੰਧਰ, 29 ਅਗਸਤ (ਸ਼ਿਵ)-ਵੈਸਟ ਵਿਧਾਨ ਸਭਾ ਹਲਕੇ ਵਿਚ ਅਜੇ ਕਰੋੜਾਂ ਰੁਪਏ ਦੇ ਟੈਂਡਰਾਂ ਵਿਚ ਪੂਲ ਕਰਨ ਦੇ ਮਾਮਲੇ ਬਾਰੇ ਕੋਈ ਫ਼ੈਸਲਾ ਨਹੀਂ ਹੋ ਸਕਿਆ ਹੈ ਪਰ ਹੁਣ ਇਸ ਹਲਕੇ ਵਿਚ 10 ਕਰੋੜ ਦੀ ਲਾਗਤ ਨਾਲ ਹੋਰ ਟੈਂਡਰ ਲਗਾਏ ਗਏ ਹਨ | ਵਿਕਾਸ ਦੇ ਕਰੀਬ 80 ਕੰਮਾਂ ਦੇ ਟੈਂਡਰ ਲਗਾਏ ਜਾਣੇ ਹਨ | ਵੈਸਟ ਹਲਕੇ ਵਿਚ ਟੈਂਡਰਾਂ ਵਿਚ ਪੂਲ ਕਰਨ ਦਾ ਮਾਮਲਾ ਅਜੇ ਤੱਕ ਠੰਢਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਤੇ ਇਸ ਲਈ ਹੁਣ ਮੇਅਰ ਵਨੀਤ ਧੀਰ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕੀਤੇ ਜਾਣ ਦੀ ਤਿਆਰੀ ਹੈ ਕਿਉਂਕਿ ਜਦੋਂ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਕੀਤੀ ਜਾਣੀ ਹੈ ਤਾਂ ਮੇਅਰ ਵਨੀਤ ਧੀਰ ਇਨ੍ਹਾਂ ਟੈਂਡਰਾਂ ਨੂੰ ਰੱਦ ਕਰ ਸਕਦੇ ਹਨ ਜਿਨਾਂ ਦਾ ਨਾਂਅ ਪੂਲ ਮਾਮਲੇ ਵਿਚ ਆਇਆ ਸੀ | ਅਜੇ ਪਹਿਲੇ ਵਾਲੇ ਟੈਂਡਰਾਂ ਦਾ ਫ਼ੈਸਲਾ ਕੀਤਾ ਜਾਣਾ ਸੀ ਪਰ ਉਸ ਬਾਰੇ ਅਜੇ ਫ਼ੈਸਲਾ ਹੋਣ ਨੂੰ ਹੋਰ ਸਮਾਂ ਲੱਗ ਸਕਦਾ ਹੈ | ਚਾਹੇ ਕੁੱਝ ਠੇਕੇਦਾਰ ਤਾਂ ਇਨ੍ਹਾਂ ਟੈਂਡਰਾਂ ਨੂੰ ਰੱਦ ਨਾ ਕਰਵਾਉਣ ਦਾ ਯਤਨ ਕਰਦੇ ਰਹੇ ਹਨ ਪਰ ਜਿਨਾਂ ਟੈਂਡਰਾਂ ਵਿਚ ਪੂਲ ਕਰਨ ਦੀ ਚਰਚਾ ਹੋਈ ਸੀ ਤਾਂ ਜੇਕਰ ਇਹ ਪ੍ਰਕਿਰਿਆ ਸਿਰੇ ਚੜ ਜਾਂਦੀ ਤਾਂ ਇਸ ਦਾ ਨਿਗਮ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣਾ ਸੀ | ਇਸ ਨੁਕਸਾਨ ਨੂੰ ਮੇਅਰ ਵਨੀਤ ਧੀਰ ਨੇ ਫ਼ਿਲਹਾਲ ਸਮੇਂ ਰਹਿੰਦੇ ਰੋਕ ਦਿੱਤਾ ਹੈ ਕਿਉਂਕਿ ਉਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਜਾਵੇਗੀ | ਹੁਣ ਜਦੋਂ 10 ਕਰੋੜ ਦੇ ਕੰਮ ਲਗਾਏ ਗਏ ਹਨ ਤਾਂ ਸਾਰਿਆਂ ਦੀਆਂ ਨਜ਼ਰਾਂ ਇਨ੍ਹਾਂ ਟੈਂਡਰਾਂ 'ਤੇ ਹਨ ਕਿ ਹੁਣ ਇਨ੍ਹਾਂ ਟੈਂਡਰਾਂ ਵਿਚ ਕਿੰਨੀ ਜ਼ਿਆਦਾ ਛੋਟ ਦੇਣਗੇ ਕਿਉਂਕਿ ਕੇਂਦਰੀ ਹਲਕੇ ਵਿਚ ਕਰੋੜਾਂ ਦੇ ਟੈਂਡਰ ਲਗਾਏ ਗਏ ਸਨ ਤਾਂ ਉਨਾਂ ਵਿਚ ਠੇਕੇਦਾਰਾਂ ਨੇ ਕਾਫੀ ਜ਼ਿਆਦਾ ਛੋਟ ਟੈਂਡਰਾਂ ਵਿਚ ਦਿੱਤੀ ਸੀ | ਮੇਅਰ ਵਨੀਤ ਧੀਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕੰਮਾਂ ਵਿਚ ਪਾਰਦਰਸ਼ਤਾ ਨੂੰ ਪਹਿਲ ਦੇਣਗੇ ਤੇ ਇਸ ਲਈ ਕੁੱਝ ਠੇਕੇਦਾਰ ਚਾਹੇ ਪੂਲ ਵਾਲੇ ਟੈਂਡਰਾਂ ਵਿਚ ਸਖ਼ਤ ਕਾਰਵਾਈ ਨਾ ਹੋਣ ਦੀ ਆਸ ਲਗਾਏ ਬੈਠੇ ਹਨ ਪਰ ਨਾਲ ਇਹ ਵੀ ਸਚਾਈ ਹੈ ਕਿ ਜੇਕਰ ਇਸ ਮਾਮਲੇ ਵਿਚ ਕਾਰਵਾਈ ਨਹੀਂ ਹੁੰਦੀ ਹੈ ਤਾਂ ਇਸ ਮੁੱਦੇ ਨੂੰ ਵਿਰੋਧੀ ਧਿਰ ਉਠਾ ਕੇ ਨਿਗਮ ਪ੍ਰਸ਼ਾਸਨ ਨੂੰ ਪੇ੍ਰਸ਼ਾਨੀ ਵਿਚ ਪਾ ਸਕਦੀ ਹੈ |
ਪਿਛਲੀ ਖ਼ਬਰ ਸਿਆਸਤ ਕਰਨ ਦੀ ਬਜਾਏ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ-ਚੌਹਾਨ ਅਗਲੀ ਖ਼ਬਰ ਏ.ਆਈ. ਦੀ ਦੁਰਵਰਤੋਂ ਨਾਲ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ-ਸਿੱਖ ਤਾਲਮੇਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।