ਗੁਰਾਇਆ, 29 ਅਗਸਤ (ਬਲਵਿੰਦਰ ਸਿੰਘ)-ਆਮ ਆਦਮੀ ਪਾਰਟੀ ਦੀ ਸਰਕਾਰ ਹੜ੍ਹ ਪੀੜਤਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰ ਰਹੀ ਹੈ | ਉਨ੍ਹਾਂ ਨਾਲ ਪਾਰਟੀ ਦਾ ਹਰ ਵਰਕਰ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੈ ਇਹ ਵਿਚਾਰ ਜ਼ਿਲ੍ਹਾ ਜਲੰਧਰ ਦੇ ਦਿਹਾਤੀ ਪ੍ਰਧਾਨ ਪ੍ਰਦੀਪ ਦੁੱਗਲ ਨੇ ਆਪਣੇ ਲਿਖਤੀ ਬਿਆਨ ਵਿਚ ਕਹੇ | ਅੱਜ ਉਹ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਾਓਪੁਰ ਵਿਚ ਆਪਣੀ ਟੀਮ ਨਾਲ ਹੜ ਪੀੜਤਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਰਹੇ ਸਨ 'ਤੇ ਰਾਹਤ ਸਮਗਰੀ ਵੰਡ ਰਹੇ ਸਨ | ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹਾ ਜਲੰਧਰ ਦੇ ਸਾਰੇ ਹੀ ਐਮ ਐਲ ਏ 'ਤੇ ਹਲਕਾ ਸੰਗਠਨ ਇੰਚਾਰਜ ਅਤੇ ਪਾਰਟੀ ਵਰਕਰ ਹੜ ਪੀੜਤਾਂ ਦੀ ਮਦਦ ਲਈ ਜੁੱਟ ਗਏ ਹਨ | ਇਸ ਆਫ਼ਤ ਦਾ ਡਟ ਕੇ ਮੁਕਾਬਲਾ ਕਰ ਰਹੇ ਹਨ |