24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਆਮਦਨ ਕਰ ਵਿਭਾਗ ਨੇ ਵੰਡੀ ਰਾਹਤ ਸਮੱਗਰੀ <br/>

ਅਜੀਤ ਡੈਸਕ 20-09-2025
ਜਲੰਧਰ, 19 ਸਤੰਬਰ (ਸ਼ਿਵ)- ਆਮਦਨ ਕਰ ਵਿਭਾਜ ਜਲੰਧਰ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਹੜ੍ਹ ਪੀੜਤ ਇਲਾਕਿਆਂ ਵਿਚ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ | ਆਮਦਨ ਕਰ (ਅਪੀਲ) ਬਲਵਿੰਦਰ ਕੌਰ ਦੀ ਅਗਵਾਈ ਵਿਚ ਵਿਭਾਗ ਦੇ ਅਫਸਰਾਂ ਵਲੋਂ ਸੁਲਤਾਨਪੁਰ ਲੋਧੀ ਦੇ ਆਸਪਾਸ ਪਿੰਡਾਂ ਵਿਚ ਇਹ ਰੋਜਾਨਾ ਕੰਮ ਆਉਣ ਵਾਲੀ ਸਮਗੱਰੀ ਦੀ ਵੰਡ ਕੀਤੀ ਗਈ | ਬਲਵਿੰਦਰ ਕੌਰ ਨੇ ਦੱਸਿਆ ਕਿ ਅਜੇ ਵੀ ਇਨਾਂ ਇਲਾਕਿਆਂ ਵਿਚ 5 ਤੋਂ 6 ਫੁੱਟ ਪਾਣੀ ਭਰਿਆ ਹੋਇਆ ਹੈ | ਇਸ ਮੌਕੇ ਰਾਕੇਸ਼ ਸ਼ਰਮਾ ਡੀ. ਡੀ. ਆਈ. ਟੀ. (ਸਿਸਟਮ), ਬਲਕਾਰ ਸਿੰਘ ਐਸ. ਪੀ. ਐਸ., ਰਾਜੇਸ਼ ਸ਼ਰਮਾ, ਆਈ. ਟੀ. ਓ, ਮਹਿੰਦਰ ਮਹਿਤਾ ਆਈ. ਟੀ. ਓ, ਰਾਹੁਲ ਧਨਖੰੜ ਆਈ. ਟੀ. ਓ., ਸਤਵੰਤ ਕੌਰ ਐਡਮਿਨ ਆਫੀਸਰ, ਪਰਮਿੰਦਰ ਕੌਰ ਪੀ. ਐਸ, ਮਨਵਿੰਦਰ ਅਸੀਜਾ ਇੰਸਪੈਕਟਰ, ਆਦਰਸ਼ ਕੁਮਾਰ ਸਹਾਇਕ ਟੈਕਸ ਸਹਾਇਕ, ਰਮਨ ਟੈਕਸ ਸਹਾਇਕ ਮੌਜੂਦ ਸਨ |

ਪਿਛਲੀ ਖ਼ਬਰ ਗੁਰਦੁਆਰਾ ਦੀਵਾਨ ਅਸਥਾਨ ਵਿਖੇ ਸ੍ਰੀ ਗਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਸੰਬੰਧੀ ਕਰਵਾਇਆ ਸਮਾਗਮ <br/>... ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਨੇ ਕੀਤੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।