ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਹਿੰਦੀ ਕਵਿਤਾ ਮੁਕਾਬਲੇ 'ਚ ਹਿੱਸਾ ਲਿਆ
ਅਜੀਤ ਡੈਸਕ
20-09-2025
ਉਨ੍ਹਾਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੀਆਂ ਕਵਿਤਾਵਾਂ ਨੂੰ ਪ੍ਰਭਾਵਸ਼ਾਲੀ ਅਤੇ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ¢ ਇਸ ਮÏਕੇ 'ਤੇ ਵਿਦਿਆਰਥੀਆਂ ਨੇ ਦਰੱਖਤ ਲਗਾਓ, ਧਰਤੀ ਦਾ ਨੰਨਾ ਪੰਛੀ, ਅਸਮਾਨ ਵਿੱਚ ਅਣਗਿਣਤ ਤਾਰੇ, ਮਾਂ ਦੀ ਗੋਲ ਰੋਟੀ, ਸਮਾਂ, ਲਾਲ ਬੱਤੀ, ਸੂਰਜ, ਮਾਂ, ਬੱਦਲਾਂ ਦੀ ਗਰਜਨਾ ਆਦਿ ਵਿਸ਼ਿਆਂ 'ਤੇ ਕਵਿਤਾਵਾਂ ਪੇਸ਼ ਕਰਕੇ ਸਮਾਂ ਬੰਨਿ੍ਹਆ¢ ਇਸ ਗਤੀਵਿਧੀ ਦਾ ਮੁੱਖ ਉਦੇਸ਼ ਬੱਚਿਆਂ ਵਿੱਚ ਕਵਿਤਾ ਪ੍ਰਤੀ ਪਿਆਰ ਪੈਦਾ ਕਰਨਾ, ਉਨ੍ਹਾਂ ਦੀ ਆਤਮ-ਅਭਿਵਿਆਕਤੀ ਅਤੇ ਉਚਾਰਨ ਕੌਸ਼ਲ ਨੂੰ ਵਧਾਉਣਾ ਸੀ ¢ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਦਾ ਸਿਰਫ਼ ਆਤਮ-ਵਿਸ਼ਵਾਸ ਹੀ ਨਹੀਂ ਵਧਾਉਂਦੀਆਂ ਸਗੋਂ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ ¢