23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇਣ ਦੇ ਵਿਰੋਧ 'ਚ ਕਰਮਚਾਰੀਆਂ ਨੇ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਦਿੱਤਾ ਮੰਗ-ਪੱਤਰ

ਅਜੀਤ ਡੈਸਕ 20-09-2025
ਮਹਿਤਪੁਰ, 19 ਸਤੰਬਰ (ਲਖਵਿੰਦਰ ਸਿੰਘ)-ਲੇਬਰ ਵੈਲਫੇਅਰ ਕਮੇਟੀ ਅਤੇ ਇੰਪਲਾਈਜ਼ ਯੂਨਿਟੀ ਵੈਲਫੇਅਰ ਸੁਸਾਇਟੀ ਮਹਿਤਪੁਰ ਨੇ ਪ੍ਰਾਈਵੇਟ ਕੰਪਨੀਆਂ ਨੂੰ ਠੇਕਾ ਦੇਣ ਦੇ ਵਿਰੋਧ ਵਿੱਚ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਸ਼੍ਰੀ ਰਮੇਸ਼ ਮਹੇ ਨੂੰ ਮੰਗ ਪੱਤਰ ਦਿੱਤਾ ਗਿਆ | ਜਿਸ ਸਬੰਧੀ ਜਾਣਕਾਰੀ ਦਿੰਦੇ ਆਗੂਆ ਨੇ ਦੱਸਿਆ ਕਿ ਪੰਜਾਬ ਸਰਕਾਰ ਡੋਰ ਟੂ ਡੋਰ ਵੇਸਟ ਕੁਲੈਕਸ਼ਨ, ਵਾਟਰ ਸਪਲਾਈ ਸੀਵਰੇਜ਼ ਮੈਨੇਜਮੈਂਟ ਪ੍ਰਾਈਵੇਟ ਕੰਪਨੀਆਂ ਦੁਆਰਾ ਵੱਡੇ ਪੱਧਰ ਤੇ ਟੈਂਡਰ ਕਰਵਾਉਣ ਨੂੰ ਕਿਹਾ ਹੈ | ਜੋ ਕਿ ਪੰਜਾਬ ਦੇ ਸਮੂਹ ਕਾਰਪੋਰੇਸ਼ਨਾ ਕਮੇਟੀਆਂ ਦੇ ਮੁਲਾਜਮਾਂ ਨਾਲ ਧੱਕਾ ਹੈ | ਪੰਜਾਬ ਸਰਕਾਰ ਨਗਰ ਨਿਗਮਾਂ, ਨਗਰ ਕੌਂਸਲਾਂ, ਨਗਰ ਪੰਚਾਇਤਾਂ ਵਿੱਚ ਦਲਿਤ ਸਮਾਜ ਦੀ ਹੋਂਦ ਨੂੰ ਖ਼ਤਮ ਕਰਨ ਦਾ ਯਤਨ ਕਰ ਰਹੀ ਹੈ | ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨ੍ਹਾਂ ਨਗਰ ਨਿਗਮਾਂ, ਨਗਰ ਕੌਸਲਾਂ,ਨਗਰ ਪੰਚਾਇਤਾਂ ਵਿੱਚ ਮੁਲਾਜਮਾਂ ਦੀ ਘਾਟ ਹੈ ਉਨ੍ਹਾਂ ਦਾ ਸਰਵੇ ਕਰਵਾ ਕੇ ਹੋਰ ਮੁਲਾਜਮਾਂ ਦੀ ਭਰਤੀ ਕੀਤੀ ਜਾਵੇ ਨਾ ਕਿ ਮਜਦੂਰਾਂ ਦਾ ਕੰਮ ਖ਼ਤਮ ਕਰਕੇ ਮਸ਼ੀਨਾਂ ਰਾਹੀ ਕਰਵਾਇਆ ਜਾਵੇ | ਜਿਹੜੇ ਪੈਸੇ ਕੰਪਨੀਆਂ ਨੂੰ ਦੇਣੇ ਹਨ ਉਹ ਪੈਸੇ ਮੁਲਾਜ਼ਮਾਂ ਨੂੰ ਤਨਖ਼ਾਹ ਦੇ ਕੇ ਦਿੱਤੇ ਜਾ ਸਕਦੇ ਹਨ | ਜੇਕਰ ਪੰਜਾਬ ਸਰਕਾਰ ਇਹ ਠੇਕਾ ਰੱਦ ਨਹੀ ਕਰਦੀ ਤਾਂ ਅਸੀ ਸਾਰੇ ਮੁਲਾਜ਼ਮ ਅਣਮਿੱਥੇ ਸਮੇਂ ਲਈ ਹੜ੍ਹਤਾਲ ਤੇ ਚਲੇ ਜਾਵਾਂਗੇ | ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਅਤੇ ਜ਼ਲਦ ਤੋਂ ਜਲਦ ਇਹ ਠੇਕੇ ਰੱਦ ਕੀਤੇ ਜਾਣ | ਇਸ ਮੌਕੇ ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਰਮੇਸ਼ ਮਹੇ, ਸਮਾਜ ਸੇਵਕ ਰਾਜਵਿੰਦਰ ਸ਼ਰਮਾਂ, ਸਮੂਹ ਸਟਾਫ, ਸਫ਼ਾਈ ਕਰਮਚਾਰੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮਿੳਾੂਸੀਪਲ ਇੰਪਲਾਈਜ਼ ਅਤੇ ਸਫ਼ਾਈ ਸੇਵਕ ਮਜ਼ਦੂਰ ਯੂਨੀਅਨ ਦੀ ਤੀਜੇ ਦਿਨ ਵੀ ਜਾਰੀ ਰਹੀ ਹੜਤਾਲ ਅਗਲੀ ਖ਼ਬਰ ਪਰਿਵਾਰਕ ਝਗੜੇ ਦੇ ਚੱਲਦਿਆਂ ਅÏਰਤ ਵਲੋਂ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।