23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਤਿੰਨ ਬੱਬਿਆਂ ਨੇ ਕਰਵਾਇਆ ਬਰੇਕਅੱਪ

ਅਜੀਤ ਡੈਸਕ 21-09-2025

ਸਮਾਈਲ ਸੰਤ ਭੁਪਿੰਦਰ ਪੰਛੀ ਜੀ ਨੂੰ ਲੋਕ ਸੰਤ ਵੈਲੇਨਟਾਈਨ ਵੀ ਆਖਦੇ ਹਨ। ਇਹ ਵੱਖਰੀ ਤਰ੍ਹਾਂ ਦੇ ਸੰਤ ਹਨ, ਜਿਹੜੇ ਗੁਲਾਬ ਦੀਆਂ ਪੱਤੀਆਂ ਦਾ ਪ੍ਰਸ਼ਾਦ ਦਿੰਦੇ ਹਨ। ਬਹੁਤ ਉੱਚੀ ਹੱਸਦੇ ਹਨ। 14 ਫਰਵਰੀ ਨੂੰ ਵੈਲੇਨਟਾਈਨ ਡੇਅ ਮੌਕੇ ਅਸਮਾਨ 'ਚ ਰੰਗ ਬਰੰਗੇ ਗੁਬਾਰੇ ਛੱਡਦੇ ਹਨ। ਪੰਛੀ ਜੀ ਦੇ ਮੁਹੱਬਤ ਆਸ਼ਰਮ 'ਚ ਅਕਸਰ ਰੀਮਾ ਅਤੇ ਰਮੇਸ਼ ਆਉਂਦੇ ਹਨ। ਰੀਮਾ ਬਹੁਤ ਹੀ ਖੂਬਸਰੂਤ ਮੁਟਿਆਰ ਹੈ ਅਤੇ ਰਮੇਸ਼ ਵੱਡਾ ਸਰਮਾਏਦਾਰ। ਰੀਮਾ ਅਤੇ ਰਮੇਸ਼ ਦਾ ਪਿਆਰ ਕੋਈ ਸਧਾਰਨ ਪਿਆਰ ਨਹੀਂ, ਸਗੋਂ ਇਸ ਪਿਆਰ 'ਚ ਬਹੁਤ ਜ਼ਿਆਦਾ ਹਲਚਲ ਹੈ। ਉਹ ਕਦੇ ਪਿੰਜੌਰ ਚਲੇ ਜਾਂਦੇ ਹਨ, ਕਦੇ ਕਸੌਲੀ। ਕਦੇ ਪਿਜ਼ਾ ਹੱਟ ਚੋਂ ਨਿਕਲਦੇ ਹਨ, ਕਦੇ ਸਗਰ ਰਤਨਾ ਜਾ ਵੜ੍ਹਦੇ ਹਨ। ਕਦੇ ਕਿਸੇ ਬੂਟੀਕ 'ਚ ਤੇ ਕਦੇ ਕਿਸੇ ਮੁਨਿਆਰੇ ਦੇ ਬੂਹੇ। ਤੇਜ਼ ਬਾਈਕ ਚਲਾਉਂਦੇ .... ਸੜਕ 'ਤੇ ਕੇਕ / ਆਈਸਕ੍ਰੀਮ ਖਾਂਦੇ ਹਨ। ਸਿਰਫ ਵਾਸ਼ਰੂਮ ਨੂੰ ਛੱਡ ਕੇ, ਜਿੱਥੇ ਵੀ ਜਾਂਦੇ ਹਨ ਲਾਈਵ ਹੋ ਜਾਂਦੇ ਹਨ। ਉਨ੍ਹਾਂ ਦੀਆਂ ਪੋਸਟਾਂ ਰਾਜਾ-ਰਾਣੀ, ਜਾਨੂੰ , ਜਾਨ, ਸਮਾਈਲ ਸ਼ਹਿਜ਼ਾਦੀ, ਮਹਿਕ , ਆਈ ਲਵ ਯੂ ਆਦਿ ਸ਼ਬਦਾਂ ਨਾਲ ਸ਼ਿੰਗਾਰੀਆਂ ਹੁੰਦੀਆਂ ਹਨ। ਚਾਣਚੱਕ ਇਕ ਦਿਨ ਸੋਸ਼ਲ ਮੀਡੀਆ 'ਤੇ ਰੀਮਾ- ਰਮੇਸ਼ ਦੇ ਬ੍ਰੇਕਅੱਪ ਦੀ ਖ਼ਬਰ ਆਈ। ਲੋਕ ਬੜੇ ਹੀ ਹੈਰਾਨ ਹੋਏ। ਭੁਪਿੰਦਰ ਪੰਛੀ ਜੀ ਦੇ ਮੁਹੱਬਤ ਆਸ਼ਰਮ ਜਾਣ ਵਾਲੇ ਸ਼ਰਧਾਲੂਆਂ ਲਈ ਇਸ ਬ੍ਰੇਕਅੱਪ ਦੀ ਖ਼ਬਰ ਵੱਡੇ ਝਟਕੇ ਵਾਂਗ ਸੀ। ਕੁਝ ਸ਼ਰਧਾਲੂਆਂ ਨੇ ਮੁਹੱਬਤ ਸੰਤ ਨੂੰ ਬੇਨਤੀ ਕੀਤੀ ਕਿ ਦੋਵਾਂ ਨੂੰ ਸੱਦ ਕੇ ਪੁੱਛਿਆ ਤਾਂ ਜਾਵੇ ਕਿ ਆਖਿਰ ਬ੍ਰੇਕਅੱਪ ਬਲਾਸਟ ਕਿਉਂ ਹੋਇਆ ?। ਪੰਛੀ ਜੀ ਨੇ ਰੀਮਾ ਅਤੇ ਰਮੇਸ਼ ਨੂੰ ਆਸ਼ਰਮ 'ਚ ਸੱਦਿਆ। ਰੀਮਾ ਤੇ ਰਮੇਸ਼ ਨੇ ਆਪੋ ਆਪਣਾ ਪੱਖ ਰੱਖਿਆ ਇਕ-ਦੂਜੇ ਨੂੰ ਤਾਹਨੇ ਮੇਹਣੇ ਵੀ ਮਾਰੇ। ਕੁਝ ਚਿਰ ਦੋਵਾਂ ਦੀ ਇਗੋ 6/51 ਵੀ ਹੋਈ। ਅੰਤ 'ਚ ਸੰਤ ਪੰਛੀ ਨੇ ਰੀਮਾ ਨੂੰ ਪੁੱਛਿਆ ਦੱਸੋ ਤੁਹਾਨੂੰ ਰਮੇਸ਼ ਦੀ ਕਿਹੜੀ ਚੀਜ਼/ਕਿਹੜਾ ਗੁਣ ਸਭ ਤੋਂ ਚੰਗਾ ਲੱਗਾ ਸੀ? ਬਟੂਆ ਰੀਮਾ ਨੇ ਜਵਾਬ 'ਚ ਇਕ ਸ਼ਬਦ ਹੀ ਕਿਹਾ। ਸੰਤ ਪੰਛੀ ਨੇ ਰਮੇਸ਼ ਨੂੰ ਪੁੱਛਿਆ ਤੁਹਾਨੂੰ ਰੀਮਾ ਦੀ ਕਿਹੜੀ ਚੀਜ਼ ਸਭ ਤੋਂ ਚੰਗੀ ਲੱਗੀ ਸੀ?
ਬਦਨ ਰਮੇਸ਼ ਨੇ ਜਵਾਬ 'ਚ ਇਕ ਸ਼ਬਦ ਹੀ ਕਿਹਾ।
ਸੰਤ ਪੰਛੀ ਨੇ ਦੋਵਾਂ ਨੂੰ ਇਕ ਸਾਂਝਾ ਸਵਾਲ ਕੀਤਾ ਜਦੋਂ ਤੁਹਾਡਾ ਲਵ ਅਫੇਅਰ ਚੱਲ ਰਿਹਾ ਸੀ ਤਾਂ ਤੁਹਾਨੂੰ ਦੋਵਾਂ ਨੂੰ ਸਭ ਤੋਂ ਵੱਧ ਕੀ ਚੰਗਾ ਲਗਦਾ ਸੀ?
ਬਾਜ਼ਾਰ ਰੀਮਾ ਤੇ ਰਮੇਸ਼ ਨੇ ਝੱਟ ਉੱਤਰ ਦਿੱਤਾ। ਮੁਹੱਬਤ ਸੰਤ ਭੁਪਿੰਦਰ ਪੰਛੀ ਨੇ ਸਾਰੀ ਗੱਲ ਸੁਣ ਆਪਣੀ ਗੱਲ ਸ਼ੁਰੂ ਕੀਤੀ ਤੁਹਾਡਾ ਬ੍ਰੇਕਅੱਪ ਤਿੰਨ ਬੱਬਿਆਂ ਨੇ ਕਰਵਾਇਆ ... ਬਦਨ...ਬਟੂਆ... ਬਾਜ਼ਾਰ... ਤੁਸੀਂ ਮੁਹੱਬਤ ਕੀਤੀ ਹੀ ਨਹੀਂ.... ਮੁਹੱਬਤ ਦਾ ਭਾਵ ਸਮਝਿਆ ਹੀ ਨਹੀਂ.... ਤੁਸੀਂ ਤਾਂ ਤਿੰਨ ਬੱਬਿਆਂ ਦੇ ਪਿੱਛੇ ਹੀ ਫਿਰਦੇ ਰਹੇ.... ਬ੍ਰੇਕਅੱਪ ਤਾਂ ਹੋਣਾ ਹੀ ਸੀ.... ਜਾਓ ਮੁੜ ਮੁਹੱਬਤ ਦਾ ਸਫ਼ਰ ਸ਼ੁਰੂ ਕਰੋ..... ਪਰ ਤਿੰਨੇ ਬੱਬੇ ਲਾਂਭੇ ਕਰ ਕੇ।
ਕੁਝ ਦਿਨਾਂ ਮਗਰੋਂ ਰੀਮਾ ਤੇ ਰਮੇਸ਼ ਦਾ ਆਸ਼ਰਮ 'ਚ ਵਿਆਹ ਹੋਇਆ। ਦੋਵੇਂ ਹੁਣ ਬਹੁਤ ਸ਼ਾਂਤ ਹਨ ਅਤੇ ਸਮਾਈਲ ਵੰਡਦੇ ਹਨ। ਦੋਵਾਂ ਨੂੰ ਅਸਲ ਜ਼ਿੰਦਗੀ ਦਾ ਅਰਥ ਸਮਝ ਆ ਗਿਆ ਹੈ। ਦੋਸਤੀ, ਪਿਆਰ ਅਤੇ ਸੰਬੰਧ ਤਾਂ ਸਮਰਪਿਤ ਹੋਣ ਦਾ ਨਾਂਅ ਹੈ। ਸੰਬੰਧਾਂ ਤੇ ਸ਼ਰਤਾਂ ਲਾਗੂ ਨਹੀਂ ਹੁੰਦੀਆਂ।

-ਭਾਖੜਾ ਰੋਡ, ਨੰਗਲ-140124
ਮੋਬਾਈਲ : 98156-24927

ਪਿਛਲੀ ਖ਼ਬਰ 21-09-25 ਅਗਲੀ ਖ਼ਬਰ ਮਾਂ ਦਾ ਦਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।