ਫ਼ਰੀਦਕੋਟ, 29 ਅਗਸਤ (ਜਸਵੰਤ ਸਿੰਘ ਪੁਰਬਾ)-ਜ਼ਿਲ੍ਹਾ ਮੈਜਿਸਟ੍ਰੇਟ ਫ਼ਰੀਦਕੋਟ ਪੂਨਮਦੀਪ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ, ਗ੍ਰਹਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਰਮਜ਼ ਐਕਟ 1959 ਵਿਚ ਸੋਧ ਹੋ ਚੁੱਕੀ ਹੈ ਤੇ ਇਹ ਸੋਧ ਲਾਗੂ ਹੋ ਚੁੱਕੀ ਹੈ | ਇਸ ਲਈ ਜਿਹੜੇ ਅਸਲ੍ਹਾ ਲਾਇਸੈਂਸ ਤੇ 02 ਤੋਂ ਵੱਧ ਅਸਲੇ੍ਹ ਦਰਜ ਹਨ, ਉਹ ਆਪਣਾ ਵਾਧੂ ਅਸਲ੍ਹਾ ਇਕ ਮਹੀਨੇ ਦੇ ਅੰਦਰ ਅੰਦਰ ਲਾਇਸੈਂਸ ਤੋਂ ਡਿਲੀਟ ਕਰਵਾਉਣ | ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ 'ਚ ਹੁਣ ਸਮੂਹ ਅਸਲ੍ਹਾ ਲਾਇਸੈਂਸੀ ਆਪਣੇ ਅਸਲ੍ਹਾ ਲਾਇਸੈਂਸ ਤੇ 02 ਤੋਂ ਵੱਧ ਹਥਿਆਰ ਨਹੀਂ ਰੱਖ ਸਕਦੇ | ਇਸ ਲਈ ਜ਼ਿਲ੍ਹੇ ਨਾਲ ਸੰਬੰਧ ਸਮੂਹ ਅਸਲ੍ਹਾ ਲਾਇਸੈਂਸ ਜਿਨ੍ਹਾਂ ਦੇ 02 ਤੋਂ ਵੱਧ ਅਸਲੇ੍ਹ੍ਹ ਦਰਜ ਹਨ, ਉਹ ਆਪਣਾ ਵਾਧੂ ਅਸਲ੍ਹਾ ਇਕ ਮਹੀਨੇ ਦੇ ਅੰਦਰ ਅੰਦਰ ਪਹਿਲਾਂ ਅਧਿਕਾਰਤ ਅਸਲਾ ਲਾਇਸੈਂਸ ਤੋਂ ਡਿਲੀਟ ਕਰਵਾਉਣ ਅਤੇ ਨਿਪਟਾਰੇ/ਸੇਲ ਪ੍ਰਮੀਸ਼ਨ ਸੰਬੰਧੀ ਤੁਰੰਤ ਅਸਲ੍ਹਾ ਲਾਇਸੈਂਸ ਸ਼ਾਖਾ, ਦਫ਼ਤਰ ਡਿਪਟੀ ਕਮਿਸ਼ਨਰ ਫ਼ਰੀਦਕੋਟ ਨਾਲ ਸੰਪਰਕ ਕਰਨ | ਉਨ੍ਹਾਂ ਕਿਹਾ ਕਿ ਜੇਕਰ ਅਸਲ੍ਹਾ ਲਾਇਸੈਂਸ ਨਿਰਧਾਰਤ ਸਮੇਂ 'ਚ ਵਾਧੂ ਅਸਲ੍ਹਾ ਲਾਇਸੈਂਸ ਤੋਂ ਡਿਲੀਟ ਨਹੀਂ ਕਰਵਾਉਂਦਾ ਤਾਂ ਅਸਲ੍ਹਾ ਲਾਇਸੰਸੀ ਇਸ ਦੇ ਖੁਦ ਜ਼ਿੰਮੇਵਾਰ ਹੋਣਗੇ ਤੇ ਨਿਯਮਾਂ ਅਨੁਸਾਰ ਉਸ ਦਾ ਵਾਧੂ ਅਸਲ੍ਹਾ ਨਾਜਾਇਜ਼ ਘੋਸ਼ਿਤ ਕਰਨ ਤੇ ਅਸਲ੍ਹਾ ਲਾਇਸੰਸ ਰੱਦ ਕਰਨ ਸੰਬੰਧੀ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ |