24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨੈਸ਼ਨਲ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਮੋਗਾ ਤੇ ਜਿਮਨਾਸਟਿਕ 'ਚ ਪਹਿਲੀ ਪੁਜ਼ੀਸ਼ਨ ਕੀਤੀ ਪ੍ਰਾਪਤ

ਅਜੀਤ ਡੈਸਕ 30-08-2025
ਮੋਗਾ, 29 ਅਗਸਤ (ਸੁਰਿੰਦਰਪਾਲ ਸਿੰਘ)-ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੀਆਂ ਯੋਗਾ ਲੜਕੀਆਂ ਅੰਡਰ-17 ਤੇ ਜਿਮਨਾਸਟਿਕ ਅੰਡਰ-17 ਲੜਕੀਆਂ ਨੇ ਜ਼ਿਲ੍ਹਾ ਸਕੂਲ ਖੇਡਾਂ 'ਚ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ | ਅੰਡਰ-19 ਲੜਕੀਆਂ ਯੋਗਾ ਜ਼ਿਲ੍ਹਾ ਮੁਕਾਬਲਿਆਂ 'ਚ ਦੂਜੇ ਨੰਬਰ 'ਤੇ ਰਹੀਆਂ | ਯੋਗਾ ਲੜਕੀਆਂ ਦੀ ਟੀਮ ਅੰਡਰ-17 'ਚ ਜੈਸਮੀਨ, ਖੁਸ਼ਸੀਰਤ, ਪਲਕ, ਅਰਾਧਿਆ, ਪ੍ਰਭਨੂਰ ਕੌਰ ਸ਼ਾਮਿਲ ਸਨ | ਅਰਾਧਿਆ ਤੇ ਪ੍ਰਭਨੂਰ ਕੌਰ ਰਿਧਮਿਕ ਅਤੇ ਆਰਟਿਸਟਿਕ ਯੋਗਾ ਵਿਚ ਵੀ ਮੋਗਾ ਜ਼ਿਲ੍ਹੇ 'ਚ ਪਹਿਲੇ ਨੰਬਰ 'ਤੇ ਰਹੀਆਂ | ਅੰਡਰ-19 ਲੜਕੀਆਂ 'ਚ ਪਲਕ, ਅੰਬਿਕਾ, ਵਰੁਨ ਤੇ ਗੁਨਪ੍ਰੀਤ, ਅਦਿਤੀ ਸ਼ਾਮਿਲ ਸਨ | ਨੈਸ਼ਨਲ ਕਾਨਵੈਂਟ ਸਕੂਲ ਮੋਗਾ ਦੀਆਂ ਖਿਡਾਰਨਾਂ ਪਲਕ ਤੇ ਅੰਬਿਕਾ ਰਿਧਮਿਕ ਅਤੇ ਆਰਟਿਸਟਿਕ ਯੋਗਾ ਵਿਚ ਵੀ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ | ਇਨ੍ਹਾਂ ਸ਼ਾਨਦਾਰ ਪ੍ਰਾਪਤੀਆਂ ਲਈ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਐਗਜ਼ੈਕਟਿਵ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਡਾਇਰੈਕਟਰ ਪਿ੍ੰਸੀਪਲ ਅੰਬਿਕਾ ਦਾਨੀ, ਵਾਈਸ ਪਿ੍ੰਸੀਪਲ ਹਰਲੀਨ ਕੌਰ, ਚੇਅਰਮੈਨ ਪਰਮਵੀਰ ਸਿੰਘ, ਕੋਆਰਡੀਨੇਟਰ ਇੰਦਰਪ੍ਰਤਾਪ ਸਿੰਘ ਤੇ ਡਾ. ਦੀਪਿਕਾ ਦਾਨੀ ਉੱਘੀ ਸਾਇੰਸਦਾਨੀ ਨੇ ਰਮਨਦੀਪ ਕੌਰ, ਕੋਚ ਰਾਜਵੀਰ ਕੌਰ, ਸਮੂਹ ਸਟਾਫ਼, ਮਾਤਾ-ਪਿਤਾ, ਖਿਡਾਰੀਆਂ ਤੇ ਵਿਦਿਆਰਥੀਆਂ ਨੂੰ ਇਸ ਸਫਲਤਾ 'ਤੇ ਵਧਾਈ ਦਿੱਤੀ ਅਤੇ ਆਸ ਪ੍ਰਗਟ ਕੀਤੀ ਕਿ ਇਹ ਖਿਡਾਰੀ ਵੀ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਮੋਗਾ ਤੇ ਪੰਜਾਬ ਦਾ ਨਾਂਅ ਰੌਸ਼ਨ ਕਰਨਗੇ |
ਪਿਛਲੀ ਖ਼ਬਰ ਹੜ੍ਹ ਪੀੜਤ ਲੋਕਾਂ ਦੀ ਮਦਦ ਕਰਨਾ ਹਰੇਕ ਦਾ ਫ਼ਰਜ਼-ਬਾਬਾ ਬਲਵਿੰਦਰ ਸਿੰਘ ਚੰਦ ਪੁਰਾਣਾ ਅਗਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਸਹਾਇਤਾ ਦਾ ਤੁਰੰਤ ਪ੍ਰਬੰਧ ਕਰਨ ਦੀ ਆਗੂਆਂ ਤੇ ਵਰਕਰਾਂ ਨੂੰ ਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।