ਸ੍ਰੀ ਮੁਕਤਸਰ ਸਾਹਿਬ, 20 ਸਤੰਬਰ (ਰਣਜੀਤ ਸਿੰਘ ਢਿੱਲੋਂ/ਹਰਮਹਿੰਦਰ ਪਾਲ)-ਮਨਜਿੰਦਰ ਸਿੰਘ ਕਾਕਾ ਉੜਾਂਗ ਆੜ੍ਹਤੀ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ, ਜਿਨ੍ਹਾਂ ਨੂੰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸਿਰੋਪਾਓ ਪਾ ਕੇ ਵਧਾਈ ਦਿੱਤੀ | ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਗਿੱਦੜਬਾਹਾ ਦੇ ਪ੍ਰਧਾਨ ਸੁਨੀਲ ਬਾਂਸਲ, ਮਲੋਟ ਆੜ੍ਹਤੀ ਐਸੋਸੀਏਸ਼ਨ ਮਲੋਟ ਦੇ ਪ੍ਰਧਾਨ ਸੁਨੀਸ਼ ਗੋਇਲ, ਸਾਬਕਾ ਜ਼ਿਲ੍ਹਾ ਪ੍ਰਧਾਨ ਪਿੱਪਲ ਸਿੰਘ ਬੌਬੀ ਬਰਾੜ, ਪੁਸ਼ਪਿੰਦਰ ਸਿੰਘ ਬਰਾੜ ਜੰਡੋਕੇ, ਬਰਾੜ ਸਰਪੰਚ ਦੂਹੇਵਾਲਾ ਗੋਗਾ, ਅੰਮਿ੍ਤਪਾਲ ਸਿੰਘ, ਸ਼ਿਵਰਾਜ ਸਿੰਘ, ਲਖਮੀਰ ਸਿੰਘ ਬਰਾੜ, ਸੁਰਜੀਤ ਸਿੰਘ ਸੀਤਾ, ਦਾਰਾ ਬਰਾੜ, ਗਾਗੀ ਸ਼ਰਮਾ, ਗੁਰਸਾਹਿਬ ਸਿੰਘ ਸੰਗਰਾਣਾ, ਰਿਸ਼ੂ ਕੱਕੜ, ਲੱਕੀ ਵਾਟਸ, ਮਹਿੰਦਰ ਸਿੰਘ ਖੁੰਡੇ ਹਲਾਲ, ਹਰਚਰਨ ਸਿੰਘ ਨੰਬਰਦਾਰ, ਅਨਿਲ ਅਹੂਜਾ, ਕਸ਼ਮੀਰ ਸਿੰਘ, ਪਵਨ ਬਾਗਲਾ, ਗੁਰਵਿੰਦਰ ਸਿੰਘ ਜਟਾਣਾ ਤੋਂ ਇਲਾਵਾ ਮਲੋਟ ਤੇ ਗਿੱਦੜਬਾਹਾ ਦੇ ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ |